ਆਨੰਦ ਕਾਰਜ ਦੌਰਾਨ ਲਹਿੰਗਾ ਪਾਉਣ ‘ਤੇ ਪਾਬੰਦੀ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਨਾਂਦੇੜ ਦੇ ਪੰਜ ਪਿਆਰੇ ਸਾਹਿਬਾਨ ਨੇ ਆਨੰਦ ਕਾਰਜਾਂ ਲਈ ਸਿੱਖ ਸੰਗਤ ਲਈ ਗੁਰਮਤਾ ਜਾਰੀ ਕੀਤਾ ਹੈ। ਜਥੇਦਾਰ…

ਅੰਮ੍ਰਿਤਸਰ : ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਨਾਂਦੇੜ ਦੇ ਪੰਜ ਪਿਆਰੇ ਸਾਹਿਬਾਨ ਨੇ ਆਨੰਦ ਕਾਰਜਾਂ ਲਈ ਸਿੱਖ ਸੰਗਤ ਲਈ ਗੁਰਮਤਾ ਜਾਰੀ ਕੀਤਾ ਹੈ। ਜਥੇਦਾਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਇਹ ਫੈਸਲਾ ਲਿਆ ਗਿਆ ਹੈ। ਇਕੱਤਰਤਾ ਤੋਂ ਬਾਅਦ ਜਥੇਦਾਰ ਨੇ ਦੱਸਿਆ ਆਨੰਦ ਕਾਰਜ ਦੌਰਾਨ ਬੱਚੀ ਨੂੰ ਸਿਰਫ ਸਲਵਾਰ ਕਮੀਜ਼ ਦਾ ਸਾਦਾ ਪਹਿਰਾਵਾ ਪਹਿਨਾਇਆ ਜਾਵੇ ਤੇ ਲਾਵਾਂ ਫੇਰੇ ਲੈਣ ਲਈ ਲਿਆਂਦੇ ਸਮੇਂ ਗੁਰੂ ਜੀ ਦੀ ਹਾਜ਼ਰੀ ‘ਚ ਬੱਚੀ ਦੇ ਉਪਰ ਚੁੰਨੀ ਜਾਂ ਫੁਲਕਾਰੀ ਤਾਣ ਕੇ ਨਾ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਭਾਰੀ ਲਹਿੰਗਾ ਪਾਏ ਹੋਣ ਕਾਰਨ ਆਨੰਦ ਕਾਰਜ ਦੌਰਾਨ ਗੁਰੂ ਸਾਹਿਬ ਅੱਗੇ ਮੱਥਾ ਟੇਕਣ ਵੇਲੇ ਲੜਕੀ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ।

ਕਾਰਡਾਂ ‘ਚ ਲਾੜਾ-ਲਾੜੀ ਦੇ ਨਾਂ ਨਾਲ ਸਿੰਘ ਜਾਂ ਕੌਰ ਲਗਾਉਣਾ ਲਾਜ਼ਮੀ 

ਜਥੇਦਾਰ ਨੇ ਕਿਹਾ ਕਿ ਇਹ ਵੀ ਦੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਵਿਆਹ ਦੇ ਕਾਰਡਾਂ ‘ਚ ਲਾੜਾ-ਲਾੜੀ ਦੇ ਨਾਂ ਨਾਲ ਸਿੰਘ ਜਾਂ ਕੌਰ ਨਹੀਂ ਲਿਖਿਆ ਹੁੰਦਾ। ਸਿੱਖ ਸਹੁ-ਰੀਤਾਂ ਅਨੁਸਾਰ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਵਿਆਹ ਵਾਲੇ ਕਾਰਡ ‘ਚ ਲਾੜਾ-ਲਾੜੀ ਦੇ ਨਾਂ ਨਾਲ ‘ਸਿੰਘ’ ਤੇ ‘ਕੌਰ ਜ਼ਰੂਰ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਵਿਆਹ ਦੌਰਾਨ ਬੇਲੋੜੇ ਖਰਚੇ ਤੇ ਬੇਲੋੜੇ ਪ੍ਰਦਰਸ਼ਨ ਨੂੰ ਰੋਕਣ ਲਈ ਇਹ ਸਖ਼ਤ ਫੈਸਲਾ ਲਿਆ ਗਿਆ ਹੈ। ਗੁਰਮਤਾ ਨਾ ਮੰਨਨ `ਤੇ ਪੰਥਕ ਰਿਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *