ਪੰਜਾਬੀ ਗਾਇਕ ਈਸਾਪੁਰੀਆ ਵਿਰਕ ਦੇ ਕਾਤਲ ਗ੍ਰਿਫ਼ਤਾਰ

ਮੋਹਾਲੀ: ਪੰਜਾਂ ਸਾਲਾ ਬਾਅਦ ਮੋਹਾਲੀ ਦੇ ਡੇਰਾਬਸੀ ‘ਚ ਗਾਇਕ ਨਵਜੋਤ ਸਿੰਘ ਵਿਰਕ ਉਰਫ਼ ਈਸਾਪੁਰੀਆ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ…

ਮੋਹਾਲੀ: ਪੰਜਾਂ ਸਾਲਾ ਬਾਅਦ ਮੋਹਾਲੀ ਦੇ ਡੇਰਾਬਸੀ ‘ਚ ਗਾਇਕ ਨਵਜੋਤ ਸਿੰਘ ਵਿਰਕ ਉਰਫ਼ ਈਸਾਪੁਰੀਆ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਵਿਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਕ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਡੀਜੀਪੀ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ।

ਮੋਹਾਲੀ ਪੁਲਿਸ ਦੇ ਐੱਸਐੱਸਪੀ ਸੰਦੀਪ ਗਰਗ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਤਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗਾਇਕ ਨਵਜੋਤ ਸਿੰਘ ਵਿਰਕ ਉਰਫ ਈਸਾਪੁਰੀਆ ਦਾ ਕਤਲ 5 ਸਾਲ ਪਹਿਲਾ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ 27 ਮਈ 2018 ਦੀ ਰਾਤ ਨੂੰ ਗਾਇਕ ਈਸਾਪੁਰੀਆਂ ਤੋਂ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਸੀ ਇਸ ਦੌਰਾਨ ਮੁਲਜ਼ਮਾਂ ਵੱਲੋਂ ਫਾਇਰਿੰਗ ਕੀਤੀ ਤੇ ਈਸਾਪੁਰੀਆਂ ਦੇ 4-5 ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਦੌਰਾਨ ਦੋ ਮੁਲਜ਼ਮ ਸਾਹਮਣੇ ਆਏ ਸਨ ਜਿੰਨ੍ਹਾਂ ਵਿਚੋਂ ਇਕ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਕ ਦੀ ਮੌਤ ਹੋ ਚੁੱਕੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੌਰਵ ਜਿਸ ਦੀ ਮੌਤ ਹੋ ਚੁੱਕੀ ਹੈ ਅਤੇ ਦੂਜਾ ਅਭਿਸ਼ੇਕ ਉਰਫ ਰੰਜਿਤ ਰਾਣਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੰਨ੍ਹਾਂ ਦੋਵਾਂ ਮੁਲਜ਼ਮਾਂ ਨੇ ਈਸਾਪੁਰੀਆਂ ਤੋਂ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਸੀ ਇਸ ਦੌਰਾਨ ਆਪਸੀ ਝੜਪ ਕਾਰਨ ਫਾਇਰਿੰਗ ਹੋਈ ਅਤੇ ਈਸਾਪੁਰੀਆਂ ਦੇ ਗੋਲੀਆ ਲੱਗਣ ਕਾਰਨ ਮੌਤ ਹੋ ਗਈ ਸੀ।

ਐੱਸਐੱਸਪੀ ਦਾ ਕਹਿਣਾ ਹੈ ਕਿ ਜਿਹੜੇ ਇਹ ਦੋ ਮੁਲਜ਼ਮ ਸਨ ਇਹ ਯੂਪੀ ਦੇ ਇਕ ਗੈਂਗ ਰਾਹੁਲ ਖੱਟਾ ਦੇ ਮੈਂਬਰ ਸਨ। ਮੁਲਜ਼ਮਾਂ ਨੇ ਗੱਡੀ ਦੀ ਲੁੱਟ ਇਕ ਵੱਡੀ ਵਾਰਦਾਤ ਕਰਨ ਦੇ ਮਕਸਦ ਲਈ ਕੀਤੀ ਸੀ। ਪੁਲਿਸ ਦਾ ਅਧਿਕਾਰੀ ਦਾ ਕਹਿਣਾ ਹੈ ਕਿ ਕੇਸ ਵਿਚੋਂ ਸਾਰੇ ਐਂਗਲ ਤੋਂ ਜਾਂਚ ਕੀਤੀ ਪਰ ਸੱਚ ਇਹ ਹੈ ਕਿ ਇਹ ਸਿਰਫ ਲੁੱਟ ਦਾ ਮਾਮਲਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮੁਲਜ਼ਮ ਨੂੰ ਯੂਪੀ ਪੁਲਿਸ ਨੇ ਕਿਸੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਸਾਡੀ ਪੁਲਿਸ ਟੀਮ ਨੇ ਉਸ ਤੋਂ ਪੁਛਗਿੱਛ ਕੀਤੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਤਲ ਕੇਸ ਦੇ ਸੰਬੰਧਿਤ ਇੱਕਠੇ੍ ਹੋਏ ਡਾਟਾ ਦੇ ਮੁਲਾਕਣ ਤੋਂ ਬਾਅਦ ਸਾਰਾ ਸੱਚ ਸਾਹਮਣੇ ਆ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮ ਰੰਜਿਤ ਰਾਣਾ ਉੱਤੇ ਪਹਿਲਾ ਵੀ 7 ਮਾਮਲੇ ਦਰਜ ਹਨ। ਉਨ੍ਹਾਂ ਦਾ ਕਹਿਣਾ ਵਾਰਦਾਤਾਂ ਵਿੱਚ ਜਿਆਦਾਤਰ ਹਥਿਆਰ ਯੂਪੀ ਦੇ ਵਰਤੇ ਜਾਂਦੇ ਹਨ।

Leave a Reply

Your email address will not be published. Required fields are marked *