ਦਿੱਲੀ : ਵੂਮੈਨ ਪ੍ਰੀਮੀਅਰ ਲੀਗ 2026 ਦਾ ਸੀਜ਼ਨ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਲਈ ਇਤਿਹਾਸਕ ਰਿਹਾ। ਇੱਕ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ RCB ਨੇ ਜੇਮੀਮਾ ਰੌਡਰਿਗਜ਼ ਦੀ ਦਿੱਲੀ ਕੈਪੀਟਲਜ਼ ਨੂੰ ਮਾਤ ਦੇ ਕੇ ਟਰਾਫੀ ‘ਤੇ ਕਬਜ਼ਾ ਕਰ ਲਿਆ। ਇਸ ਜਿੱਤ ਦੇ ਨਾਲ ਹੀ RCB ਨੂੰ 6 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ, ਜਦਕਿ ਉਪ-ਵਿਜੇਤਾ ਰਹੀ ਦਿੱਲੀ ਕੈਪੀਟਲਜ਼ ਦੇ ਹਿੱਸੇ 3 ਕਰੋੜ ਰੁਪਏ ਆਏ।
ਦਿੱਲੀ ਨੇ ਖੜ੍ਹਾ ਕੀਤਾ 203 ਦੌੜਾਂ ਦਾ ਪਹਾੜ ਜਿਹਾ ਸਕੋਰ
ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੇ ਨਿਰਧਾਰਤ 20 overs ਵਿੱਚ 4 ਵਿਕਟਾਂ ਗੁਆ ਕੇ 203 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਕਪਤਾਨ ਜੇਮੀਮਾ ਰੌਡਰਿਗਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 37 ਗੇਂਦਾਂ ਵਿੱਚ 57 ਦੌੜਾਂ ਬਣਾਈਆਂ। ਵੋਲਵਾਰਡ ਨੇ 44 ਅਤੇ ਚਿਨੇਲ ਹੈਨਰੀ ਨੇ ਅਖੀਰ ਵਿੱਚ 15 ਗੇਂਦਾਂ ਵਿੱਚ 35 ਦੌੜਾਂ ਦੀ ਤੂਫਾਨੀ ਪਾਰੀ ਖੇਡੀ। RCB ਵੱਲੋਂ ਲੌਰੇਨ ਬੇਲ ਨੇ ਕਿਫਾਇਤੀ ਗੇਂਦਬਾਜ਼ੀ ਕੀਤੀ, ਪਰ ਸਯਾਲੀ ਸਤਘਰੇ, ਅਰੁੰਧਤੀ ਰੈੱਡੀ ਅਤੇ ਨਦੀਨ ਡੀ ਕਲਰਕ ਨੂੰ ਇੱਕ-ਇੱਕ ਸਫ਼ਲਤਾ ਮਿਲੀ।
ਮੰਧਾਨਾ ਅਤੇ ਜਾਰਜੀਆ ਵੌਲ ਦੀ ਰਿਕਾਰਡ ਸਾਂਝੇਦਾਰੀ
204 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ RCB ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਗ੍ਰੇਸ ਹੈਰਿਸ ਸਿਰਫ਼ 9 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਜਾਰਜੀਆ ਵੌਲ ਨੇ ਮੋਰਚਾ ਸੰਭਾਲਿਆ। ਦੋਵਾਂ ਨੇ 92 ਗੇਂਦਾਂ ਵਿੱਚ 165 ਦੌੜਾਂ ਦੀ ਜੇਤੂ ਸਾਂਝੇਦਾਰੀ ਕਰਕੇ ਦਿੱਲੀ ਦੇ ਗੇਂਦਬਾਜ਼ਾਂ ਦੇ ਪਸੀਨੇ ਛੁਡਾ ਦਿੱਤੇ। ਵੌਲ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। RCB ਨੇ ਇਹ ਟੀਚਾ 19.4 ਓਵਰਾਂ ਵਿੱਚ ਹਾਸਲ ਕਰਕੇ ਖ਼ਿਤਾਬ ਆਪਣੇ ਨਾਮ ਕਰ ਲਿਆ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



