ਵਿਸ਼ਵ ਆਰਥਿਕਤਾ ਦਾ ਕੇਂਦਰ ਬਣਿਆ ਭਾਰਤ: ਅਮਰੀਕਾ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ‘ਤੇ ਪਹੁੰਚਿਆ, ਐਲਨ ਮਸਕ ਨੇ ਕਿਹਾ– ‘ਬਦਲ ਰਿਹਾ ਹੈ ਸ਼ਕਤੀ ਦਾ ਸੰਤੁਲਨ’

ਦਿੱਲੀ : ਦੁਨੀਆ ਦੀ ਆਰਥਿਕ ਪ੍ਰਣਾਲੀ ਵਿੱਚ ਇੱਕ ਵੱਡੀ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ। ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਦੇ ਤਾਜ਼ਾ ਅੰਕੜਿਆਂ ਨੇ ਸਪੱਸ਼ਟ ਕਰ…

ਦਿੱਲੀ : ਦੁਨੀਆ ਦੀ ਆਰਥਿਕ ਪ੍ਰਣਾਲੀ ਵਿੱਚ ਇੱਕ ਵੱਡੀ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ। ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਦੇ ਤਾਜ਼ਾ ਅੰਕੜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਸ਼ਵ ਦੀ ਆਰਥਿਕ ਤਰੱਕੀ ਦਾ ਕੇਂਦਰ ਹੁਣ ਪੱਛਮੀ ਦੇਸ਼ਾਂ ਤੋਂ ਖਿਸਕ ਕੇ ਤੇਜ਼ੀ ਨਾਲ ਪੂਰਬ (ਏਸ਼ੀਆ) ਵੱਲ ਵਧ ਰਿਹਾ ਹੈ। ਇਸ ਵੱਡੀ ਤਬਦੀਲੀ ‘ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਵੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਗਲੋਬਲ ਸ਼ਕਤੀ ਦਾ ਸੰਤੁਲਨ ਹੁਣ ਬਦਲ ਰਿਹਾ ਹੈ।

ਗਲੋਬਲ ਜੀਡੀਪੀ ਗਰੋਥ ਚ ਭਾਰਤ ਦਾ ਦਬਦਬਾ

IMF ਦੇ ਜਨਵਰੀ 2026 ਦੇ ਅੰਦਾਜ਼ਿਆਂ ਮੁਤਾਬਕ, ਸਾਲ 2026 ਵਿੱਚ ਵਿਸ਼ਵ ਦੀ ਅਸਲ ਜੀਡੀਪੀ (GDP) ਵਿਕਾਸ ਦਰ ਵਿੱਚ ਚੀਨ ਅਤੇ ਭਾਰਤ ਦਾ ਸਾਂਝਾ ਯੋਗਦਾਨ 43.6 ਫੀਸਦੀ ਰਹਿਣ ਦੀ ਉਮੀਦ ਹੈ। ਖਾਸ ਗੱਲ ਇਹ ਹੈ ਕਿ ਭਾਰਤ 17 ਫੀਸਦੀ ਯੋਗਦਾਨ ਨਾਲ ਦੂਜੇ ਸਥਾਨ ‘ਤੇ ਹੈ। ਅਮਰੀਕਾ ਸਿਰਫ਼ 9.9 ਫੀਸਦੀ ਯੋਗਦਾਨ ਹੈ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਵਿਸ਼ਵ ਆਰਥਿਕਤਾ ਨੂੰ ਗਤੀ ਦੇਣ ਵਿੱਚ ਭਾਰਤ ਹੁਣ ਅਮਰੀਕਾ ਵਰਗੀ ਮਹਾਂਸ਼ਕਤੀ ਤੋਂ ਵੀ ਅੱਗੇ ਨਿਕਲ ਗਿਆ ਹੈ।

ਟਰੰਪ ਦੀਆਂ ਟੈਰਿਫ ਨੀਤੀਆਂ ਵਿਚਾਲੇ ਭਾਰਤ ਦੀ ਉਡਾਣ

ਐਲਨ ਮਸਕ ਦੀ ਇਹ ਪ੍ਰਤੀਕਿਰਿਆ ਉਸ ਸਮੇਂ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ‘ਤੇ ਭਾਰੀ ਟੈਰਿਫ (ਟੈਕਸ) ਲਗਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। IMF ਅਨੁਸਾਰ, ਵਿਸ਼ਵ ਅਰਥਵਿਵਸਥਾ 2026 ਵਿੱਚ 3.3% ਅਤੇ 2027 ਵਿੱਚ 3.2% ਦੀ ਦਰ ਨਾਲ ਵਧੇਗੀ। ਟੈਕਨੋਲੋਜੀ ਵਿੱਚ ਭਾਰੀ ਨਿਵੇਸ਼ ਅਤੇ ਨਿੱਜੀ ਖੇਤਰ ਦੀ ਮਜ਼ਬੂਤੀ ਨੇ ਵਪਾਰਕ ਤਣਾਅ ਦੇ ਪ੍ਰਭਾਵ ਨੂੰ ਕਾਫ਼ੀ ਹੱਦ ਤੱਕ ਸੰਤੁਲਿਤ ਕਰ ਦਿੱਤਾ ਹੈ।

ਭਾਰਤ ਲਈ ਵੱਡੀ ਖੁਸ਼ਖਬਰੀ: ਵਿਕਾਸ ਦਰ ਦੇ ਅਨੁਮਾਨਾਂ ਚ ਵਾਧਾ

IMF ਨੇ ਭਾਰਤ ਦੀ ਆਰਥਿਕ ਸਥਿਤੀ ‘ਤੇ ਭਰੋਸਾ ਜਤਾਉਂਦੇ ਹੋਏ ਸਾਲ 2025 ਲਈ ਵਿਕਾਸ ਦਰ ਦੇ ਅਨੁਮਾਨ ਨੂੰ 0.7 ਫੀਸਦੀ ਵਧਾ ਕੇ 7.3 ਫੀਸਦੀ ਕਰ ਦਿੱਤਾ ਹੈ। ਇਸ ਦਾ ਮੁੱਖ ਕਾਰਨ ਪਿਛਲੀਆਂ ਤਿਮਾਹੀਆਂ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਅਤੇ ਬਾਜ਼ਾਰ ਦੀ ਮਜ਼ਬੂਤ ਰਫ਼ਤਾਰ ਹੈ। ਹਾਲਾਂਕਿ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2026 ਅਤੇ 2027 ਵਿੱਚ ਵਿਕਾਸ ਦਰ 6.4 ਫੀਸਦੀ ਦੇ ਆਸ-ਪਾਸ ਸਥਿਰ ਰਹਿ ਸਕਦੀ ਹੈ।

ਮਹਿੰਗਾਈ ਤੋਂ ਰਾਹਤ ਅਤੇ ਭਵਿੱਖ ਦੀਆਂ ਚੁਣੌਤੀਆਂ

ਰਿਪੋਰਟ ਵਿੱਚ ਇੱਕ ਹੋਰ ਸਕਾਰਾਤਮਕ ਪਹਿਲੂ ਮਹਿੰਗਾਈ ਦਾ ਘਟਣਾ ਹੈ। ਅਨੁਮਾਨ ਹੈ ਕਿ 2025 ਵਿੱਚ ਭਾਰੀ ਗਿਰਾਵਟ ਤੋਂ ਬਾਅਦ ਭਾਰਤ ਵਿੱਚ ਮਹਿੰਗਾਈ ਦਰ ਮੁੜ ਤੈਅ ਕੀਤੇ ਗਏ ਟੀਚੇ ਦੇ ਨੇੜੇ ਆ ਜਾਵੇਗੀ। ਪਰ IMF ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ:

  1. ਭੂ-ਰਾਜਨੀਤਿਕ ਤਣਾਅ (ਜਿਵੇਂ ਜੰਗ ਦੇ ਹਾਲਾਤ): ਆਰਥਿਕ ਗਤੀ ਨੂੰ ਹੌਲੀ ਕਰ ਸਕਦੇ ਹਨ।
  2. ਤਕਨੀਕੀ ਮੰਦੀ: ਨਿਵੇਸ਼ਕਾਂ ਦੇ ਭਰੋਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 
ਜੇਲ੍ਹ ਜਾਣ ਤੋਂ ਪਹਿਲਾਂ Goldy Brar ਦੇ ਪਿਤਾ ਦੀ ਵਿਗੜੀ ਤਬੀਅਤ: ਬਠਿੰਡਾ ਦੇ ਹਸਪਤਾਲ ‘ਚ ਕਰਵਾਇਆ ਦਾਖ਼ਲ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *