28 ਸਾਲ ਪਹਿਲਾਂ ਦੋਸਤ ਨਾਲ ਲਾਟਰੀ ਜਿੱਤਣ ਉੱਤੇ ਪੈਸੇ ਆਪਸ ‘ਚ ਵੰਡਣ ਦਾ ਕੀਤਾ ਸੀ ਵਾਅਦਾ, ਜਦੋਂ ਜਿੱਤੀ ਤਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵਾਅਦਾ ਇਕ ਅਜਿਹੀ ਚੀਜ਼ ਹੈ ਜਿਸ ਨੂੰ ਕਰਨਾ ਤਾਂ ਬਹੁਤ ਸੌਖਾ ਹੈ ਪਰ ਨਿਭਾਉਣਾ ਉਸ ਤੋਂ ਵੀ ਔਖਾ। ਕਈ ਵਾਰੀ ਲੋਕ ਜ਼ਿੰਦਗੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵਾਅਦਾ ਇਕ ਅਜਿਹੀ ਚੀਜ਼ ਹੈ ਜਿਸ ਨੂੰ ਕਰਨਾ ਤਾਂ ਬਹੁਤ ਸੌਖਾ ਹੈ ਪਰ ਨਿਭਾਉਣਾ ਉਸ ਤੋਂ ਵੀ ਔਖਾ। ਕਈ ਵਾਰੀ ਲੋਕ ਜ਼ਿੰਦਗੀ ਭਰ ਦਾ ਸਾਥ ਨਿਭਾਉਣ ਤੋਂ ਲੈ ਕੇ ਮਦਦ ਕਰਨ ਤੱਕ ਦੇ ਵੱਡੇ-ਵੱਡੇ ਵਾਅਦੇ ਕਰ, ਉਨ੍ਹਾਂ ਤੋਂ ਮੁਕਰ ਜਾਂਦੇ ਹਨ। ਵਾਅਦਿਆਂ ਨੂੰ ਲੈ ਕੇ ਜੇਕਰ ਗੱਲ ਸਰਕਾਰਾਂ ਦੀ ਕੀਤੀ ਜਾਵੇ ਤਾਂ ਉਨ੍ਹਾਂ ਲਈ ਇਹ (ਵਾਅਦਾ) ਸ਼ਬਦ ਤਾਂ ਚੋਣਾਂ ਤੱਕ ਹੀ ਸੀਮਟ ਕੇ ਰਹਿ ਜਾਂਦਾ ਹੈ ਪਰ ਅਮਰੀਕਾ ਵਿਚ ਇਕ ਵਿਅਕਤੀ ਨੇ ਵਾਅਦਾ ਨਿਭਾਉਣ ਦੀ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜਿਸ ਕਰਕੇ ਉਸਦੇ ਹਰ ਪਾਸਿਓ ਤਾਰੀਫਾਂ ਦੇ ਪੁੱਲ ਬੰਨੇ ਜਾ ਰਹੇ ਹਨ।

दोस्त के साथ साझा किए लॉटरी में जीते रुपये

ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਵਿਸਕਾਨਸਿਨ ਵਿਚ ਇਕ ਵਿਅਕਤੀ ਨੇ ਆਪਣੇ ਦੋਸਤ ਨਾਲ 28 ਸਾਲ ਪਹਿਲਾਂ ਕੀਤਾ ਅਜਿਹਾ ਵਾਅਦਾ ਨਿਭਾਇਆ ਹੈ ਜਿਸ ਨੂੰ ਕੋਈ ਕਰਨ ਦੀ ਵੀ ਹਿੰਮਤ ਨਹੀਂ ਕਰ ਸਕਦਾ।  ਦਰਅਸਲ ਉਸ ਵਿਅਕਤੀ ਨੇ ਆਪਣੇ ਦੋਸਤ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਹ ਲਾਟਰੀ ਜਿੱਤੇਗਾ ਤਾਂ ਪੈਸਿਆਂ ਦਾ ਅੱਧ ਉਸ ਨਾਲ ਸਾਂਝਾ ਕਰੇਗਾ ਅਤੇ ਹਾਲ ‘ਚ ਹੀ ਵਿਸਕਾਨਸਿਨ ਦੇ ਰਹਿਣ ਵਾਲੇ ਟਾਮ ਕੁੱਕ ਨੇ ਲਾਟਰੀ ਵਿਚ 164 ਕਰੋੜ ਰੁਪਏ (22 ਮਿਲਿਅਨ ਡਾਲਰ) ਜਿੱਤੇ, ਇਸ ਮੌਕੇ ਉੱਤੇ ਉਸ ਨੇ ਆਪਣੇ ਵਾਅਦੇ ਨੂੰ ਯਾਦ ਕੀਤਾ ਅਤੇ ਆਪਣੇ ਦੋਸਤ ਜੇਸੋਫ ਫੇਨੀ ਨੂੰ ਬੁਲਾਇਆ। ਰਿਪੋਰਟਾਂ ਅਨੁਸਾਰ ਕੁੱਕ ਨੇ ਲਾਟਰੀ ਵਿਚ ਮਿਲੇ 22 ਮਿਲਿਅਨ ਡਾਲਰ ਦੇ ਚੈੱਕ ਉੱਤੇ ਆਪਣਾ ਅਤੇ ਫੇਨੀ ਦਾ ਨਾਮ ਲਿਖਵਾਇਆ ਤੇ ਜਿੱਤੇ ਹੋਇਆ ਪੈਸਿਆਂ ਨੂੰ ਆਪਸ ਵਿਚ ਸਾਂਝਾ ਕੀਤਾ। ਕੁੱਕ ਨੇ ਕਿਹਾ ਕਿ 1992 ਵਿਚ ਅਸੀ ਇਕ-ਦੂਜੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਅਸੀ ਭਵਿੱਖ ਵਿਚ ਲਾਟਰੀ ਜਿੱਤਾਂਗੇ, ਤਾਂ ਉਸਨੂੰ ਇਕ-ਦੂਜੇ ਨਾਲ ਸਾਂਝਾ ਕਰਾਂਗੇ। ਇਸ ਲਈ ਮੈ ਆਪਣਾ ਵਾਅਦਾ ਪੂਰਾ ਕਰਦੇ ਹੋਏ ਪੈਸਿਆਂ ਨੂੰ ਸਾਂਝਾ ਕਰ ਰਿਹਾ ਹਾਂ। ਉਸ ਨੇ ਕਿਹਾ ਕਿ ਮੈਨੂੰ ਇਸ ਗੱਲ ਨੂੰ ਲੈ ਕੇ ਖੁਦ ਮਾਨ ਮਹਿਸੂਸ ਹੋ ਰਿਹਾ ਹੈ ਕਿ ਮੈ ਆਪਣਾ ਵਾਅਦਾ ਪੂਰਾ ਕੀਤਾ ਹੈ। ਮੈਨੂੰ ਲਾਟਰੀ ਜਿੱਤਣ ਤੋਂ ਜ਼ਿਆਦਾ ਵਾਅਦਾ ਪੂਰਾ ਕਰਨ ਵਿਚ ਖੁਸ਼ੀ ਹੋ ਰਹੀ ਹੈ।

Leave a Reply

Your email address will not be published. Required fields are marked *