LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

KBC ’ਚ ਪੁੱਜੀ PAU 'ਚ ਰਿਸਰਚ ਅਸਿਸਟੈਂਟ ਵਜੋਂ ਕੰਮ ਕਰ ਰਹੀ ਡਾ. ਐਨਾ ਗੋਇਲ, ਜਾਣੋ ਕਿੰਨੀ ਜਿੱਤੀ ਰਕਮ

juytrlki85690014

 ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਰਿਸਰਚ ਅਸਿਸਟੈਂਟ ਵਜੋਂ ਕੰਮ ਕਰ ਰਹੀ ਡਾ: ਐਨਾ ਗੋਇਲ ਨੇ ਜਿਸ ਨੂੰ ਬਿਗ ਬੀ ਅਮਿਤਾਭ ਬੱਚਨ ਨਾਲ ਹਾਟ ਸੀਟ ਤੇ ਬੈਠਣ ਦਾ ਮੌਕਾ ਮਿਲਿਆ। ਇਹ ਐਪੀਸੋਡ ਸ਼ੁੱਕਰਵਾਰ 22 ਦਸੰਬਰ 2023 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਡਾ: ਐਨਾ ਗੋਇਲ ਬੇਸ਼ੱਕ ਇੱਕ ਸਵਾਲ ਦਾ ਜਵਾਬ ਨਾ ਦੇ ਕੇ 6.40 ਲੱਖ ਤੋਂ ਬਾਂਝੀ ਰਹੀ ਪਰ 9 ਸਵਾਲਾਂ ਦੇ ਸਹੀ ਜਵਾਬ ਦੇ ਕੇ 3.20 ਲੱਖ ਰੁਪਏ ਜਿੱਤ ਕੇ ਪੀਏਯੂ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰ ਦਿੱਤਾ। ਬਾੜੇਵਾਲ ਵਾਸੀ ਡਾ: ਐਨਾ ਗੋਇਲ ਨੇ ਕਿਹਾ ਕਿ ਉਸਦਾ ਕੇਬੀਸੀ ਤੱਕ ਪਹੁੰਚਣ ਦਾ ਅਨੁਭਵ ਬਹੁਤ ਹੀ ਦਿਲਚਸਪ ਸੀ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਬਚਪਨ ਦਾ ਸੁਪਨਾ ਸੀ ਜੋ ਹੁਣ ਸਾਕਾਰ ਹੋਇਆ। ਜਦੋਂ ਵੀ ਕੇਬੀਸੀ ਦਾ ਨਵਾਂ ਸੀਜ਼ਨ ਸ਼ੁਰੂ ਹੁੰਦਾ ਉਸ ਵੱਲੋਂ ਰਜਿਸਟਰ ਕਰਨ ਲਈ ਹਰ ਕੋਸ਼ਸ਼ਿ ਕੀਤੀ ਜਾਂਦੀ ਰਹੀ।

ਡਾ. ਐਨਾ ਨੇ ਮਾਈਕਰੋਬਾਇਓਲੋਜੀ ਵਿੱਚ ਆਪਣੀ ਡਾਕਟਰੇਟ ਮਸ਼ਰੂਮ ਵਿੱਚ ਸਪੈਸੀਲਾਈਜ਼ੇਸ਼ਨ ਦੇ ਨਾਲ ਕੀਤੀ ਹੈ ਜਿਸ ਬਾਰੇ ਦੱਸੇ ਜਾਣ ਤੇ ਅਮਿਤਾਭ ਬੱਚਨ ਨੇ ਕਿਹਾ ਕਿ ਦੇਵੀ ਜੀ, ਬੁਰਾ ਮੱਤ ਮਨਾਈਏਗਾ, ਮੁਝੇ ਮਸ਼ਰੂਮ ਬਿਲਕੁਲ ਪਸੰਦ ਨਹੀਂ ਹੈ। ਡਾ: ਐਨਾ ਨੇ ਬੱਚਨ ਨੂੰ ਦੱਸਿਆ ਕਿ ਖੁੰਬਾਂ ਵਿੱਚ ਪ੍ਰੋਟੀਨ, ਖਣਿਜ, ਵਿਟਾਮਿਨ ਖਾਸ ਤੌਰ ’ਤੇ ਵਿਟਾਮਿਨ ਡੀ ਭਰਪੂਰ ਹੁੰਦਾ ਹੈ ਅਤੇ ਇਹ ਗੁਣ ਮਨੁੱਖੀ ਸਰੀਰ ਲਈ ਲਾਹੇਵੰਦ ਹਨ ਅਤੇ ਇਹਨਾਂ ਖਾਣ ਵਾਲੇ ਮਸ਼ਰੂਮਾਂ ਵਿੱਚ ਕੈਂਸਰ ਵਿਰੋਧੀ ਗੁਣ ਵੀ ਹੁੰਦੇ ਹਨ। ਉਸਨੇ ਇਹ ਵੀ ਦੱਸਿਆ ਕਿ ਉਹ ਵਰਤਮਾਨ ਵਿੱਚ ਬਿਮਾਰੀਆਂ ਪ੍ਰਤੀ ਪੌਦਿਆਂ ਦੀ ਰੋਧਕ ਸ਼ਕਤੀ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ। ਡਾ: ਐਨਾ ਗੋਇਲ ਨੇ ਦੱਸਿਆ ਕਿ ਉਹ 5.16 ਸੈਕਿੰਡ ਵਿੱਚ ਫਾਸਟੈਸਟ ਫਿੰਗਰ ਫਸਟ ਦੇ ਸਵਾਲ ਦਾ ਜਵਾਬ ਦੇਣ ਵਾਲੀ ਸਭ ਤੋਂ ਤੇਜ਼ ਸੀ ਅਤੇ 10ਵੇਂ ਸਵਾਲ ਤੱਕ ਦੋ ਲਾਈਫਲਾਈਨਾਂ ਦੀ ਵਰਤੋਂ ਕੀਤੀ।

In The Market