ਲੁਧਿਆਣਾ : ਪੰਜਾਬ ’ਚ ਸੀਤ ਲਹਿਰ ਤੇ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਠੰਢ ਕਾਰਨ ਲੋਕ ਕੰਬ ਰਹੇ ਹਨ ਤੇ ਧੁੰਦ ਕਾਰਨ ਵਾਹਨ ਚਾਲਕਾਂ ਦੀ ਪਰੇਸ਼ਾਨੀ ਵਧ ਰਹੀ ਹੈ। ਵੀਰਵਾਰ ਰਾਤ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਪਈ ਜਿਹੜੀ ਸ਼ੁੱਕਰਵਾਰ ਸਵੇਰੇ ਨੌਂ ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਦ੍ਰਿਸ਼ਤਾ ਹੱਦ 20 ਤੋਂ 50 ਮੀਟਰ ਵਿਚਕਾਰ ਰਹੀ। ਕਈ ਇਲਾਕਿਆਂ ’ਚ ਇਹ ਧੁੰਦ ਦੋ ਵਜੇ ਤੱਕ ਰਹੀ। ਇਸ ਕਾਰਨ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ।
ਲੁਧਿਆਣਾ ਵਿੱਚ ਠੰਢ ਦਾ ਕਹਿਰ ਜਾਰੀ
ਲੁਧਿਆਣਾ ਦੀ ਰਾਤ ਦੂਜੇ ਦਿਨ ਵੀ ਪੰਜਾਬ ’ਚ ਸਭ ਤੋਂ ਠੰਢੀ ਰਹੀ। ਇੱਥੇ ਘੱਟੋ-ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਹੜਾ ਆਮ ਨਾਲੋਂ ਦੋ ਡਿਗਰੀ ਘੱਟ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 4.8 ਡਿਗਰੀ ਤੇ ਪਟਿਆਲਾ ’ਚ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ
ਮੌਸਮ ਵਿਭਾਗ ਮੁਤਾਬਕ 28 ਦਸਬੰਰ ਤੱਕ ਸੂਬੇ ’ਚ ਇਸੇ ਤਰ੍ਹਾਂ ਸੰਘਣੀ ਧੁੰਦ ਜਾਰੀ ਰਹੇਗੀ। ਸ਼ਨਿਚਰਵਾਰ ਤੇ ਐਤਵਾਰ ਨੂੰ ਜ਼ਿਆਦਾ ਧੁੰਦ ਰਹੇਗੀ। ਇਸ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab weather update: पंजाब में कोहरे का अलर्ट, कई इलाकों में बारिश की संभावना, जानें अपने शहर का हाल
Gold-Silver Price Today: सोना-चांदी की किमतों में भारी गिरावट ! 70 हजार से नीचे आया गोल्ड का दाम, जानें अपने शहर के लेटेस्ट रेट
Petrol-Diesel Prices Today: पेट्रोल-डीजल सस्ता या महंगा ! चेक करें अपने शहर के लेटेस्ट रेट