LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨਾਲ ਇਹ ਕਾਂਗਰਸੀ ਆਗੂ ਹੋ ਗਿਆ ਸਿੱਧਾ, ਤੂੰ-ਤੂੰ ਮੈਂ-ਮੈਂ 'ਤੇ ਪੁੱਜੀ ਗੱਲ

7 ap tutu mei mei

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿਚ ਹਾਰਣ ਤੋਂ ਬਾਅਦ ਵੀ ਪੰਜਾਬ ਕਾਂਗਰਸ (Punjab Congress) ਦਾ ਕਾਟੋ ਕਲੇਸ਼ ਉਸੇ ਤਰ੍ਹਾਂ ਜਾਰੀ ਹੈ, ਜਿਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਜਾਰੀ ਸੀ।ਦੇਸ਼ ਵਿਚ ਵੱਧ ਰਹੀ ਮਹਿੰਗਾਈ ਵਿਰੁੱਧ  ਚੰਡੀਗੜ੍ਹ 'ਚ ਕੇਂਦਰ ਸਰਕਾਰ (Central Government in Chandigarh) ਖਿਲਾਫ ਪ੍ਰਦਰਸ਼ਨ ਦੌਰਾਨ ਨਵਜੋਤ ਸਿੱਧੂ (Navjot Sidhu) ਤੇ ਪੰਜਾਬ ਯੂਥ ਕਾਂਗਰਸ (Punjab Youth Congress) ਦੇ ਪ੍ਰਧਾਨ ਬਰਿੰਦਰ ਢਿੱਲੋਂ  (President Brindar Dhillon) ਵਿਚਾਲੇ ਜ਼ੋਰਦਾਰ ਬਹਿਸ ਸ਼ੁਰੂ ਹੋ ਗਈ ਇਹ ਬਹਿਸ ਇੰਨੀ ਵੱਧ ਗਈ ਕਿ ਗੱਲ ਤੂੰ-ਤੂੰ ਮੈਂ-ਮੈਂ 'ਤੇ ਪੁੱਜ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਾਂਗਰਸ ਦੀ ਹਾਰ ਪਿੱਛੇ ਕੁਝ ਚਿਹਰੇ ਹਨ, ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਇਸ ਪਿੱਛੋਂ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ (Punjab Youth Congress President Brindar Dhillon) ਵੀ ਬੋਲ ਪਏ ਕਿ ਤੁਸੀਂ ਨਾਮ ਲਵੋ, ਉਹ ਲੋਕ ਕੌਣ ਹਨ ?Also Read : ਪੰਜਾਬ 'ਚ ਹਰ ਰੇਤ ਖੱਡ 'ਤੇ ਲੱਗਣਗੇ ਸੀ.ਸੀ.ਟੀ.ਵੀ., ਡਰੋਨ ਰਾਹੀਂ ਰੱਖੀ ਜਾਵੇਗੀ ਨਜ਼ਰ


ਇਸ ਸਬੰਧੀ ਸੋਸ਼ਲ ਮੀਡੀਆ 'ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਨਵਜੋਤ ਸਿੱਧੂ ਆਖ਼ ਰਹੇ ਹਨ ਕਿ ਉਨ੍ਹਾਂ ਨੂੰ ਵੀ ਲੋਕ ਗਾਲ੍ਹਾਂ ਕੱਢ ਰਹੇ ਹਨ ਪਰ ਉਨ੍ਹਾਂ ਨੂੰ ਮੈਂ ਕੁਝ ਨਹੀਂ ਬੋਲਿਆ, ਕਾਂਗਰਸ ਖਿਲਾਫ਼ ਕੰਮ ਕੀਤਾ, ਮੈਂ ਅੱਜ ਉਨ੍ਹਾਂ ਦਾ ਨਾਮ ਨਹੀਂ ਲਵਾਂਗਾ। ਜਿਵੇਂ ਹੀ ਨਵਜੋਤ ਸਿੱਧੂ ਨੇ ਇਹ ਗੱਲ ਕਹੀ ਤਾਂ ਤੁਰੰਤ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਨਵਜੋਤ ਸਿੱਧੂ ਉਨ੍ਹਾਂ ਲੋਕਾਂ ਦਾ ਨਾਂ ਲੈ ਲੈਣ। ਨਵਜੋਤ ਸਿੱਧੂ ਉਨ੍ਹਾਂ ਲੋਕਾਂ ਦਾ ਨਾਂ ਕਿਉਂ ਨਹੀਂ ਲੈ ਰਹੇ, ਬੱਸ ਇਸ ਗੱਲ ਨੂੰ ਲੈ ਕੇ ਆਪਸ 'ਚ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਨਵਜੋਤ ਸਿੱਧੂ ਬੇਰੀਗੇਟ ਵੱਲ ਚਲੇ ਗਏ ਪਰ ਸਿੱਧੂ ਨਾਲ ਕੋਈ ਵੱਡਾ ਨੇਤਾ ਨਜ਼ਰ ਨਹੀਂ ਆਇਆ। ਸਿੱਧੂ ਦੋ-ਤਿੰਨ ਲੀਡਰਾਂ ਨਾਲ ਪੰਜ ਮਿੰਟ ਧਰਨੇ 'ਤੇ ਬੈਠੇ ਰਹੇ, ਫਿਰ ਕਾਂਗਰਸ ਦਾ ਪ੍ਰਦਰਸ਼ਨ ਖਤਮ ਹੋ ਗਿਆ ਤੇ ਵਿਵਾਦ ਇੱਕ ਕਦਮ ਅੱਗੇ ਵਧ ਗਿਆ। ਇਸ ਦੇ ਨਾਲ ਹੀ ਬਰਿੰਦਰਾ ਢਿੱਲੋਂ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਉਨ੍ਹਾਂ ਲੋਕਾਂ ਦਾ ਨਾਂ ਲੈਣਾ ਚਾਹੀਦਾ ਸੀ, ਜਿਨ੍ਹਾਂ ਦਾ ਉਹ ਜ਼ਿਕਰ ਕਰਦੇ ਹਨ। ਨਵਜੋਤ ਸਿੱਧੂ ਉਨ੍ਹਾਂ ਲੋਕਾਂ ਦੇ ਨਾਂ ਕਿਉਂ ਨਹੀਂ ਲੈ ਰਹੇ। ਉੱਥੇ ਹੀ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਪਰਿਵਾਰਕ ਮਾਮਲਾ ਹੈ, ਸਾਰੇ ਕਾਂਗਰਸੀ ਇੱਕ ਹਨ ਪਰ ਅੱਜ ਜੋ ਹੋਇਆ ਉਹ ਗਲਤ ਹੈ ਤੇ ਕਾਂਗਰਸ ਨੂੰ ਆਪਸ ਵਿੱਚ ਧੜੇਬੰਦੀ ਨਹੀਂ ਰੱਖਣੀ ਚਾਹੀਦੀ।

 

In The Market