LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਬੋਹਰ 'ਚ ਸੁਖਬੀਰ ਬਾਦਲ ਦਾ ਸੰਬੋਧਨ, ਕੀਤੇ ਕਈ ਵੱਡੇ ਐਲਾਨ

4f chota badal

ਅਬੋਹਰ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਅਬੋਹਰ ਪਹੁੰਚੇ। ਇਸ ਦੌਰਾਨ ਉਨ੍ਹਾਂ ਜਿਥੇ ਵਿਰੋਧੀ ਧਿਰਾਂ ਨੂੰ ਰਗੜੇ ਲਾਏ ਉੱਥੇ ਹੀ ਅਬੋਹਰ ਵਾਸੀਆਂ ਲਈ ਵੱਡੇ ਐਲਾਨ ਵੀ ਕੀਤੇ।

Also Read: ਨਵਜੋਤ ਸਿੱਧੂ 'ਤੇ ਵਰ੍ਹੇ ਬਿਕਰਮ ਮਜੀਠੀਆ, ਕਿਹਾ-'ਖਤਰੇ 'ਚ ਘੱਟ ਗਿਣਤੀ ਭਾਈਚਾਰਾ'

ਸੁਖਬੀਰ ਬਾਦਲ ਨੇ ਕਿਹਾ ਕਿ ਜਾਖੜ ਪਰਿਵਾਰ ਨੇ 30 ਸਾਲ ਤੋਂ ਅਬੋਹਰ ਕਬਜ਼ਾ ਕੀਤਾ ਹੋਇਆ ਹੈ। ਪਰ ਪਿੰਡਾਂ ਜਾਂ ਹੋਰਾਂ ਥਾਵਾਂ ਉੱਤੇ ਨਰਕ ਬਣਿਆ ਹੋਇਆ ਹੈ। ਮੀਂਹ ਪੈਣ ਉੱਤੇ ਗਲੀਆਂ ਵਿਚ ਪਾਣੀ ਭਰ ਜਾਂਦਾ ਹੈ। ਕੋਈ ਕੰਮ ਨਹੀਂ ਹੋਇਆ। ਅਕਾਲੀ ਸਰਕਾਰ ਵੇਲੇ ਟਾਟਾ ਕੰਪਨੀ ਨੂੰ 150 ਕਰੋੜ ਦਾ ਗਲੀਆਂ ਦਾ ਪ੍ਰੋਜੈਕਟ ਦਿੱਤਾ ਗਿਆ ਸੀ ਪਰ ਸਾਰਾ ਕੰਮ ਰੋਕ ਦਿੱਤਾ ਗਿਆ। ਛੋਟੀਆਂ ਕੰਪਨੀਆਂ ਨੂੰ ਕੰਮ ਦੇ ਦਿੱਤਾ ਗਿਆ, ਜਿਨ੍ਹਾਂ ਨੇ ਬੇੜਾ ਗਰਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਮੰਤਰੀ ਕਬਜ਼ੇ ਕਰਵਾਉਂਦੇ ਰਹੇ, ਜਾਅਲੀ ਸ਼ਰਾਬ ਵਿਕਾਉਂਦੇ ਰਹੇ, ਪਰਚੇ ਗਰੀਬਾਂ ਉੱਤੇ ਪਾਉਂਦੇ ਰਹੇ ਤੇ ਪੁਲਿਸ ਨੂੰ ਫੌਜ ਵਾਂਗ ਵਰਤਿਆ ਗਿਆ। ਲੋਕਾਂ ਨੂੰ ਜੇਲਾਂ ਵਿਚ ਰੱਖਿਆ ਗਿਆ। ਅਜਿਹਾ ਕਰਨ ਵਾਲੇ ਸਾਰੇ ਅਫਸਰ ਨੌਕਰੀਓਂ ਜਾਣਗੇ ਤੇ ਉਨ੍ਹਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।

Also Read: Pegasus ਮਗਰੋਂ ਇਕ ਹੋਰ ਜਾਸੂਸੀ ਸਾਫਟਵੇਅਰ ਦਾ ਖੁਲਾਸਾ, ਕਰਦੈ iPhone ਹੈਕ

ਇਸ ਦੌਰਾਨ ਉਨ੍ਹਾਂ ਸਾਬਕਾ ਅਕਾਲੀ ਸਰਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਆਟਾ-ਦਾਲ ਸਕੀਮ, ਪੈਨਸ਼ਨ, ਸ਼ਗਨ ਸਕੀਮ, ਲੜਕੀਆਂ ਨੂੰ ਸਾਈਕਲ, ਨੌਜਵਾਨਾਂ ਨੂੰ ਜਿਮ ਦਾ ਸਮਾਨ, ਕਬੱਡੀ ਕੱਪ ਆਦਿ ਕਈ ਕੰਮ ਕੀਤੇ ਪਰ ਕਾਂਗਰਸ ਸਰਕਾਰ ਨੇ ਸਾਰੇ ਬੰਦ ਕਰਵਾ ਦਿੱਤੇ। ਉਨ੍ਹਾਂ ਇਸ ਦੌਰਾਨ ਅਬੋਹਰ ਵਾਸੀਆਂ ਨੂੰ ਕਿਹਾ ਕਿ ਅਕਾਲੀ ਸਰਕਾਰ ਮੁੜ ਆਉਣ ਉੱਤੇ ਸਾਰੀ ਗੁੰਡਾਗਰਦੀ ਬੰਦ ਕੀਤੀ ਜਾਵੇਗਾ। ਅਗਲੇ ਸਾਲ ਤੁਸੀਂ ਆਪਣੇ ਅਬੋਹਰ ਨੂੰ ਪਛਾਣ ਨਹੀਂ ਸਕੋਗੇ। ਅਸੀਂ ਕੰਮ ਕਰਕੇ ਦਿਖਾਵਾਂਗੇ।

Also Read: AIMIM ਮੁਖੀ ਓਵੈਸੀ ਦੀ ਗੱਡੀ ’ਤੇ ਹੋਇਆ ਹਮਲਾ, ਮਿਲੀ Z ਸਕਿਓਰਿਟੀ

ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਉੱਤੇ ਬਿਜਲੀ ਸਸਤੀ ਦੇਵਾਂਗੇ ਤੇ ਇਸ ਤੋਂ ਇਲਾਵਾ 400 ਯੂਨਿਟ ਸਾਰਿਆਂ ਲਈ ਮੁਆਫ ਕੀਤੇ ਜਾਣਗੇ। ਭਾਈ ਘਨਈਆ ਜੀ ਸਕੀਮ ਰਾਹੀਂ ਹਸਪਤਾਲਾਂ ਤੋਂ ਇਲਾਜ ਦਾ ਖਰਚਾ 2 ਲੱਖ ਤੋਂ 10 ਲੱਖ ਤੱਕ ਦਾ ਕੀਤਾ ਜਾਵੇਗਾ। 25000 ਅਬਾਦੀ ਵਾਲੇ ਇਲਾਕੇ ਉੱਤੇ 5 ਹਜ਼ਾਰ ਬੱਚਿਆਂ ਦਾ ਸਰਕਾਰੀ ਸਕੂਲ ਬਣਾਏ ਜਾਣਗੇ, ਜਿਨ੍ਹਾਂ ਵਿਚ ਪੜਾਈ ਮੁਫਤ ਹੋਵੇਗੀ। ਸਰਕਾਰੀ ਸਕੂਲ ਦੇ ਬੱਚਿਆਂ ਲਈ ਸਾਰੇ ਕਾਲਜਾਂ ਵਿਚ 33 ਫੀਸਦੀ ਸੀਟਾਂ ਰਾਖਵੀਆਂ ਤੇ ਫੀਸ ਵੀ ਪੰਜਾਬ ਸਰਕਾਰ ਦੇਵੇਗੀ। ਇਸ ਤੋਂ ਇਲਾਵਾ ਪੰਜਾਬ ਦੀਆਂ 33 ਫੀਸਦੀ ਨੌਕਰੀਆਂ ਵੀ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਰੱਖੀਆਂ ਜਾਣਗੀਆਂ। ਸਟੂਡੈਂਟ ਕਾਰਡ ਦੀ ਲਿਮਟ 10 ਲੱਖ ਕਰ ਦਿੱਤਾ ਜਾਵੇਗੀ। ਇਸ ਕਾਰਡ ਰਾਹੀਂ ਵਿਦਿਆਰਥੀ ਜਿਥੇ ਮਰਜ਼ੀ ਪੜਨਾ ਚਾਹੇ ਇਸ ਲਈ ਸਰਕਾਰ ਪੈਸੇ ਦੇਵੇਗੀ। 

ਇਸ ਤੋਂ ਇਲਾਵਾ ਹਰ ਜ਼ਿਲੇ ਵਿਚ 500 ਬਿਸਤਰਿਆਂ ਦਾ ਹਸਪਤਾਲ ਬਣਾਇਆ ਜਾਵੇਗਾ। ਨੌਜਵਾਨਾਂ ਲਈ 5 ਲੱਖ ਦਾ ਲੋਨ ਕਾਰਡ ਲਿਆਂਦਾ ਜਾਵੇਗਾ। ਇਸ ਕਾਰਡ ਰਾਹੀਂ ਆਪਣਾ ਕੰਮ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ 5 ਲੱਖ ਤੱਕ ਦਾ ਬਿਨਾਂ ਵਿਆਜ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਇਸ ਲੋਨ ਦੀ ਪਹਿਲੇ ਤਿੰਨ ਸਾਲ ਨੌਜਵਾਨਾਂ ਨੂੰ ਕੋਈ ਕਿਸ਼ਤ ਭਰਨ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਬਾਅਦ 10 ਸਾਲਾਂ ਵਿਚ ਉਹ ਆਪਣੀ ਸਹੂਲਤ ਦੇ ਹਿਸਾਬ ਨਾਲ ਕਰਜ਼ਾ ਮੋੜ ਸਕਦੇ ਹਨ।

ਦੇਖੋ ਅਬੋਹਰ 'ਚ ਹੋਰ ਕੀ ਬੋਲੇ ਸੁਖਬੀਰ ਸਿੰਘ ਬਾਦਲ

 

In The Market