LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

STF ਨੇ 5.5 ਕਿਲੋਗ੍ਰਾਮ ਹੈਰੋਇਨ ਫੜੀ, ਲੁਧਿਆਣਾ 'ਚ 3 ਨਸ਼ਾ ਤਸਕਰ ਗ੍ਰਿਫਤਾਰ

28may arrest

ਲੁਧਿਆਣਾ- ਪੰਜਾਬ ਦੀ ਐੱਸਟੀਐੱਫ (ਸਪੈਸ਼ਲ ਟਾਸਕ ਫੋਰਸ) ਨੇ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ਤੋਂ 3 ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸ਼ੁੱਕਰਵਾਰ ਨੂੰ ਐੱਸਟੀਐੱਫ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਹੈਰੋਇਨ ਦੀ ਕੀਮਤ ਕਰੀਬ 28 ਕਰੋੜ ਦੱਸੀ ਜਾ ਰਹੀ ਹੈ।

Also Read: ਲੱਦਾਖ 'ਚ ਵੱਡਾ ਹਾਦਸਾ: ਨਦੀ 'ਚ ਡਿੱਗਾ 26 ਜਵਾਨਾਂ ਨੂੰ ਲਿਜਾ ਰਿਹਾ ਵਾਹਨ, 7 ਦੀ ਮੌਤ

ਮੁਲਜ਼ਮਾਂ ਖ਼ਿਲਾਫ਼ ਥਾਣਾ ਮੋਹਾਲੀ ਵਿੱਚ ਨਸ਼ਾ ਤਸਕਰੀ ਦੇ ਕੇਸ ਵੀ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮਾਂ ਦੇ ਸੰਪਰਕ ਸਿਰਫ਼ ਭਾਰਤ ਵਿੱਚ ਹੀ ਹਨ ਜਾਂ ਮੁਲਜ਼ਮ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿੱਚੋਂ ਨਸ਼ਿਆਂ ਦੀ ਤਸਕਰੀ ਕਰਦੇ ਹਨ। ਪੁਲਿਸ ਮੁਲਜ਼ਮਾਂ ਦੇ ਡਰੱਗ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਤਿੰਨੋਂ ਮੁਲਜ਼ਮ ਵੱਖ-ਵੱਖ ਧੰਦਿਆਂ ਦੀ ਆੜ ਵਿੱਚ ਨਸ਼ਿਆਂ ਦੀ ਤਸਕਰੀ ਕਰਦੇ ਸਨ।

ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜੀ.ਐੱਸ.ਬੀ ਫਲੈਟ ਪਿੰਡ ਮਾਣਕਵਾਲ ਦਾ ਰਹਿਣ ਵਾਲਾ ਆਸ਼ੂ ਅਰੋੜਾ (30) ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਦੀ ਸਪਲਾਈ ਕਰਦਾ ਸੀ। ਆਸ਼ੂ ਜ਼ਮੈਟੋ ਵਾਲੇ ਲਾਲ ਰੰਗ ਦੇ ਬੈਗ ਵਿੱਚ ਹੈਰੋਇਨ ਦੀ ਤਸਕਰੀ ਕਰਦਾ ਹੈ। ਸੂਚਨਾ ਦੇ ਆਧਾਰ 'ਤੇ ਟੀਮ ਨੇ ਉਸ ਦੇ ਘਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਜਿਵੇਂ ਹੀ ਮੁਲਜ਼ਮ ਹੈਰੋਇਨ ਸਪਲਾਈ ਕਰਨ ਲਈ ਨਿਕਲਿਆ ਤਾਂ ਟੀਮ ਨੇ ਉਸ ਨੂੰ ਫੜ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ।

ਤਲਾਸ਼ੀ ਦੌਰਾਨ ਬੈਗ ਵਿੱਚੋਂ 2 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਨੇ ਦੱਸਿਆ ਕਿ ਉਹ ਘੁਮਾਰ ਮੰਡੀ ਵਿੱਚ ਇੱਕ ਕੱਪੜਿਆਂ ਦੇ ਸ਼ੋਅਰੂਮ ਵਿੱਚ ਸੇਲਜ਼ਮੈਨ ਦਾ ਕੰਮ ਕਰਦਾ ਹੈ। ਮੁਲਜ਼ਮ ਖੁਦ ਵੀ ਨਸ਼ੇ ਦਾ ਆਦੀ ਹੈ ਅਤੇ ਗਾਹਕਾਂ ਨੂੰ ਨਸ਼ੇ ਦੀ ਸਪਲਾਈ ਵੀ ਕਰਦਾ ਹੈ। ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਲੁਧਿਆਣਾ ਦੇ ਇਲਾਕਿਆਂ ਵਿੱਚ ਵੇਚਦਾ ਸੀ।

Also Read: ਆਪਣੇ ਜੀਵਨ ਸਾਥੀਆਂ ਨੂੰ ਕੈਨੇਡਾ ਸੱਦਣ 'ਚ ਭਾਰਤੀ ਸਭ ਤੋਂ ਮੋਹਰੀ, ਜਾਣੋ ਚੋਟੀ ਦੇ 10 ਦੇਸ਼ ਬਾਰੇ

ਦੂਜੇ ਮਾਮਲੇ 'ਚ ਟੀਮ ਨੇ ਚੰਦਰ ਨਗਰ ਦੇ ਰਹਿਣ ਵਾਲੇ ਸਚਿਨ ਸ਼ਰਮਾ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 810 ਗ੍ਰਾਮ ਹੈਰੋਇਨ ਬਰਾਮਦ ਕੀਤੀ | ਮੁਲਜ਼ਮ ਨੂੰ ਪੁਲਿਸ ਨੇ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 5 ਕਿਲੋ ਚਰਸ ਦਾ ਕੇਸ ਦਰਜ ਹੈ। ਮੁਲਜ਼ਮ ਚੌਰਾ ਬਾਜ਼ਾਰ ਵਿੱਚ ਇੱਕ ਦੁਕਾਨ ’ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ ਅਤੇ ਖ਼ੁਦ ਵੀ ਨਸ਼ਾ ਕਰਦਾ ਹੈ। ਮੁਲਜ਼ਮ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਤੋਂ ਨਸ਼ਾ ਲਿਆਉਂਦਾ ਹੈ।

ਬੈਗ ਵਿੱਚੋਂ 2 ਕਿਲੋ 650 ਗ੍ਰਾਮ ਹੈਰੋਇਨ ਹੋਈ ਬਰਾਮਦ
ਇੱਕ ਹੋਰ ਮਾਮਲੇ ਵਿੱਚ ਐੱਸਟੀਐੱਫ ਨੇ ਫਿਰੋਜ਼ਪੁਰ ਦੇ ਪਿੰਡ ਲੱਖੋ ਦੇ ਰਹਿਣ ਵਾਲੇ ਜਸਵਿੰਦਰ ਸਿੰਘ (24) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਰਹੱਦੀ ਖੇਤਰ ਤੋਂ ਹੈਰੋਇਨ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਵੇਚਦਾ ਸੀ। ਕਿਸੇ ਨੂੰ ਪਤਾ ਨਾ ਲੱਗ ਸਕੇ ਇਸ ਕਾਰਨ ਮੁਲਜ਼ਮ ਵੱਖ-ਵੱਖ ਸ਼ਹਿਰਾਂ ਵਿੱਚ ਬੱਸ ਰਾਹੀਂ ਹੈਰੋਇਨ ਸਪਲਾਈ ਕਰਨ ਲਈ ਜਾਂਦਾ ਸੀ। ਟੀਮ ਨੇ ਕਾਰਵਾਈ ਕਰਦੇ ਹੋਏ ਪਿੰਡ ਲੋਹਾਰਾ ਰੇਰੂ ਸਾਹਿਬ ਰੋਡ 'ਤੇ ਪਾਰਕ ਨੇੜਿਓਂ ਮੁਲਜ਼ਮ ਨੂੰ ਕਾਬੂ ਕਰ ਲਿਆ।

ਜਦੋਂ ਮੁਲਜ਼ਮ ਦੇ ਸਾਮਾਨ ਦੀ ਮੌਕੇ ’ਤੇ ਤਲਾਸ਼ੀ ਲਈ ਗਈ ਤਾਂ ਉਸ ਦੇ ਬੈਗ ’ਚੋਂ 2 ਕਿਲੋ 650 ਗ੍ਰਾਮ ਹੈਰੋਇਨ, ਇਕ ਡੰਡਾ, ਪਲਾਸਟਿਕ ਦੇ ਲਿਫਾਫੇ ਬਰਾਮਦ ਹੋਏ। ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ੇ ਦਾ ਤਸਕਰ ਹੈ। ਸਰਹੱਦੀ ਇਲਾਕਿਆਂ ਤੋਂ ਉਹ ਕਿਸੇ ਵਿਅਕਤੀ ਤੋਂ ਹੈਰੋਇਨ ਲਿਆ ਕੇ ਵੱਖ-ਵੱਖ ਇਲਾਕਿਆਂ ਵਿੱਚ ਵੇਚਦਾ ਸੀ।

In The Market