LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ CM ਭਗਵੰਤ ਮਾਨ ਦੀ ਮਾਤਾ ਨੇ ਕੀਤੇ ਪਵਿੱਤਰ ਜੋਤ ਦੇ ਦਰਸ਼ਨ, ਮੰਗਿਆ 'ਸਰਬੱਤ ਦਾ ਭਲਾ'

6ap

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੀ ਮਾਤਾ ਹਰਪਾਲ ਕੌਰ (Mata Harpal Kaur) ਨੇ ਬੁੱਧਵਾਰ ਨੂੰ ਹਿਮਾਚਲ ਦੇ ਜਵਾਲਾਮੁਖੀ (Volcanoes of Himachal) ਵਿਚ ਵਿਸ਼ਵ ਪ੍ਰਸਿੱਧ ਸ਼ਕਤੀਪੀਠ (World famous Shakti Peeth) ਸ਼੍ਰੀ ਜਵਾਲਾਮੁਖੀ ਮੰਦਿਰ ਪਹੁੰਚ ਕੇ ਮਾਂ ਜਵਾਲਾ ਦੀ ਪਵਿੱਤਰ ਜਿਓਤੀ ਵਿਚ ਦਰਸ਼ਨ ਕੀਤੇ। ਚੈਤਰ ਨਵਰਾਤੇ ਦੀ ਪੰਚਮੀ 'ਤੇ ਆਚਾਰੀਆ ਰਵਿੰਦਰ ਦੇ ਨਾਲ ਉਨ੍ਹਾਂ ਨੇ ਪੁੱਤਰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਦੇਸ਼ ਪ੍ਰਦੇਸ਼ ਲਈ ਤਰੱਕੀ ਅਤੇ ਸ਼ਾਂਤੀ ਦੀ ਪ੍ਰਾਰਥਨਾ ਮਾਤਾ ਰਾਣੀ ਤੋਂ ਕੀਤੀ। Also Read : ਪੰਜਾਬੀ ਮਸ਼ਹੂਰ ਕਾਮੇਡੀਅਨ ਦੇ ਸਹੁਰੇ ਦਾ ਬੇਰਹਿਮੀ ਨਾਲ ਕਤਲ, ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ

Punjab CM Bhagwant Mann declares public holiday on March 23 on occasion of  Shaheed Diwas | India News | Zee News
ਪੰਜਾਬ ਦੇ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਪੂਰੇ ਲਾਵ ਲਸ਼ਕਰ ਦੇ ਨਾਲ ਮਾਤਾ ਰਾਣੀ ਦੇ ਚਰਣਾਂ ਵਿਚ ਆਪਣੇ ਪੁੱਤਰ ਦੀ ਪਾਰਟੀ ਦੀ ਜਿੱਤ ਦਾ ਸ਼ੁਕਰਾਨਾ ਕਰਨ ਮਾਤਾ ਰਾਣੀ ਦੇ ਦਰਬਾਰ ਵਿਚ ਪਹੁੰਚੀ। ਇਸ ਮੌਕੇ ਮੰਦਰ ਦੇ ਪੁਜਾਰੀ ਕਪਿਲ ਸ਼ਰਮਾ ਨੇ ਵਿਧੀਵਤ ਪੂਜਾ ਅਰਚਨਾ ਅਤੇ ਮੰਤਰਾਂ ਦਾ ਉੱਚਾਰਣ ਦੇ ਨਾਲ ਮਾਨ ਪਰਿਵਾਰ ਦੀ ਅਰਦਾਸ ਲਗਵਾਈ। ਇਸ ਮੌਕੇ 'ਤੇ ਹਰਪਾਲ ਕੌਰ ਨੇ ਦੱਸਿਆ ਕਿ ਹਿਮਾਚਲ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ 'ਤੇ ਚੋਣਾਂ ਲੜੇਗੀ ਅਤੇ ਸਫਲਤਾ ਪ੍ਰਾਪਤ ਕਰ ਕੇ ਆਪਣਾ ਪਰਚਮ ਲਹਿਰਾਉਣਗੇ। Also Read : ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਲੈ ਕੇ ਲਿਆ ਗਿਆ ਵੱਡਾ ਫੈਸਲਾ

He has already become CM…': AAP Punjab CM face Bhagwant Mann's mother -  Hindustan Times
ਇਸ ਮੌਕੇ 'ਤੇ ਮੰਦਰ ਵਲੋਂ ਹਰਪਾਲ ਕੌਰ ਨੂੰ ਮਾਤਾ ਰਾਣੀ ਦਾ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ। ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਦੀ ਸਫਲਤਾ ਲਈ ਹਵਨ ਵਿਚ ਸਮੱਗਰੀ ਪਾਈ ਅਤੇ ਪੰਜਾਬ ਪ੍ਰਦੇਸ਼ ਦੀ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ 'ਤੇ ਥਾਣਾ ਇੰਚਾਰਜ ਸੁਰਿੰਦਰ ਧੀਮਾਨ ਸਣੇ ਹੋਰ ਮਾਣਯੋਗ ਲੋਕ ਮੌਜੂਦ ਰਹੇ। 

In The Market