LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਬੋਰਡ 12ਵੀਂ ਪ੍ਰੀਖਿਆ ਦੀਆਂ ਤਰੀਕਾਂ ਬਦਲੀਆਂ, ਇਥੇ ਦੇਖੋ ਨਵਾਂ ਟਾਈਮ ਟੇਬਲ

343434433

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ 12ਵੀਂ ਸੈਕਿੰਡ ਟਰਮ (12th Second Term) ਦੀ ਪ੍ਰੀਖਿਆ ਦੀਆਂ ਮਿਤੀਆਂ ਵਿਚ ਬਦਲਾਅ ਕੀਤਾ ਹੈ। ਕੁਝ ਵਿਸ਼ਿਆਂ ਵਿਚ ਹੀ ਸਿਰਫ ਬਦਲਾਅ ਕੀਤਾ ਗਿਆ ਹੈ ਬਾਕੀ ਸਾਰੀਆਂ ਮਿਤੀਆਂ ਉਸੇ ਤਰ੍ਹਾਂ ਹੈ। ਬੋਰਡ ਨੇ ਸੋਧੀਆਂ ਹੋਈਆਂ ਤਰੀਕਾਂ (Board revised dates) ਨੂੰ ਅਧਿਕਾਰਤ ਵੈਬਸਾਈਟ (Official website) 'ਤੇ ਜਾਰੀ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਕੁਝ ਵਿਸ਼ਿਆਂ ਲਈ 12ਵੀਂ ਜਮਾਤ ਦੀ ਪ੍ਰੀਖਿਆ (12th class examination) ਦਾ ਸੈਡਿਊਲ ਬਦਲ ਦਿੱਤਾ ਹੈ। ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ (Students Punjab School Education Board) ਦੀ ਅਧਿਕਾਰਤ ਵੈੱਬਸਾਈਟ (Official website) 'ਤੇ ਬਦਲਿਆ ਹੋਇਆ ਸੈਡਿਊਲ ਦੇਖ ਸਕਦੇ ਹਨ। ਅਜਿਹਾ ਕਰਨ ਲਈ, ਪੀ.ਐੱਸ.ਈ.ਬੀ. ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਚੈੱਕ ਕੀਤਾ ਜਾ ਸਕਦਾ ਹੈ। Also Read : ਸੰਸਦ ਦੇ ਬਜਟ ਸੈਸ਼ਨ ਦੀ ਸਮਾਪਤੀ 'ਤੇ ਪੀ.ਐੱਮ. ਮੋਦੀ ਦੀ ਸੋਨੀਆ ਗਾਂਧੀ, ਫਾਰੂਕ ਅਬਦੁੱਲਾ ਤੇ ਮੁਲਾਇਮ ਸਿੰਘ ਨਾਲ ਹੋਈ ਮੁਲਾਕਾਤ

PSEB 12th Result 2021: Punjab Board class 12 results to be declared soon -  Hindustan Times
ਇਸ ਸਬੰਧੀ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ‘12ਵੀਂ ਜਮਾਤ ਦੀ ਟਰਮ 2 ਬੋਰਡ ਪ੍ਰੀਖਿਆ 2022 ਤੋਂ ਪਹਿਲਾਂ ਜਾਰੀ ਡੇਟ ਸ਼ੀਟ ਵਿੱਚ ਪ੍ਰਸ਼ਾਸਨਿਕ ਕਾਰਨਾਂ ਕਰਕੇ ਕੁਝ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ।’ ਇਹ ਤਰੀਕਾਂ ਟਰਮ ਦੋ ਪ੍ਰੀਖਿਆਵਾਂ ਦੀਆਂ ਹਨ ਜਿਨ੍ਹਾਂ ਵਿੱਚ ਬਦਲਾਅ ਕੀਤਾ ਗਿਆ ਹੈ। ਪੰਜਾਬ ਬੋਰਡ ਨੇ ਅਰਥ ਸ਼ਾਸਤਰ, ਜੀਵਨ ਵਿਗਿਆਨ, ਸਰੀਰਕ ਸਿੱਖਿਆ ਤੇ ਖੇਡਾਂ, ਬਿਜ਼ਨਸ ਸਟੱਡੀਜ਼ ਤੇ ਲੋਕ ਪ੍ਰਸ਼ਾਸਨ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਹੈ। ਵਿਸਥਾਰ ਵਿੱਚ ਜਾਣਨ ਲਈ, ਤੁਸੀਂ ਪੀ.ਐੱਸ.ਈ.ਬੀ. ਵਲੋਂ ਜਾਰੀ ਇਹ ਨੋਟਿਸ ਦੇਖ ਸਕਦੇ ਹੋ। ਪੀ.ਐੱਸ.ਈ.ਬੀ. 12ਵੀਂ ਟਰਮ ਦੋ ਦੀਆਂ ਬਾਕੀ ਪ੍ਰੀਖਿਆਵਾਂ ਆਪਣੇ ਨਿਸ਼ਚਿਤ ਸਮੇਂ 'ਤੇ ਹੋਣਗੀਆਂ। ਦੱਸ ਦੇਈਏ ਕਿ ਪੰਜਾਬ ਬੋਰਡ ਦੀਆਂ 12ਵੀਂ ਟਰਮ ਦੀਆਂ ਦੋ ਪ੍ਰੀਖਿਆਵਾਂ 25 ਅਪ੍ਰੈਲ 2022 ਤੋਂ 23 ਮਈ 2022 ਤੱਕ ਹੋਣਗੀਆਂ। 

In The Market