LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

5ਵੀਂ ਜਮਾਤ 'ਚ 3 ਵਿਦਿਆਰਥੀਆਂ ਨੇ ਹਾਸਲ ਕੀਤੇ 500 'ਚੋਂ 500 ਨੰਬਰ, ਭਲਕੇ ਇਸ ਵੈੱਸਸਾਈਟ 'ਤੇ ਜਨਤਕ ਹੋਵੇਗਾ ਨਤੀਜਾ

6m result

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅਕਾਦਮਿਕ ਸਾਲ 2021-22 ਨਾਲ ਸਬੰਧਤ ਪੰਜਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸੇ ਮਹੀਨੇ ਸਮਾਪਤ ਹੋਈ ਪ੍ਰੀਖਿਆ ’ਚ ਕੁੱਲ 3 ਲੱਖ 19 ਹਜ਼ਾਰ 86 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਦਾ ਨਤੀਜਾ 99.57 ਫੀਸਦੀ। ਪਾਸ ਫ਼ੀਸਦ ’ਚ ਇਸ ਵਾਰ ਫੇਰ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਤੇ ਇਸ ਵਰ੍ਹੇ 99.63 ਫ਼ੀਸਦੀ ਰਿਹਾ ਜਦਕਿ ਮੁੰਡੇ 99.52 ਪਾਸ ਹੋ ਸਕੇ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਭਲਕੇ ਯਾਨੀ ਸ਼ਨਿਚਰਵਾਰ ਨੂੰ 10 ਵਜੇ ਨਤੀਜਾ ਦੇਖ ਸਕਣਗੇ।

Also Read: ਹੁਣ ਇਨ੍ਹਾਂ ਬੈਂਕਾਂ 'ਚੋਂ FD 'ਤੇ ਮਿਲੇਗਾ ਜ਼ਿਆਦਾ ਵਿਆਜ਼, ਰੈਪੋ ਰੇਟ ਵਧਣ ਦਾ ਮਿਲੇਗਾ ਫਾਇਦਾ

ਮਾਨਸਾ ਦੀ ਸੁਖਮਾਨ ਕੌਰ 500 'ਚੋਂ 500 ਨੰਬਰ ਲੈ ਕੇ ਇਕ ਨੰਬਰ 'ਤੇ ਰਹੀ ਜਦਕਿ ਕਪੂਰਥਲਾ ਜ਼ਿਲ੍ਹੇ ਦੇ ਰਾਜਵੀਰ ਮੋਮੀ ਤੇ ਸਹਿਜਪ੍ਰੀਤ ਕੌਰ ਲੜੀਵਾਰ ਦੂਜੇ ਤੇ ਤੀਜੇ ਨੰਬਰ 'ਤੇ ਰਹੇ। ਇਨ੍ਹਾਂ ਦੋਵਾਂ ਨੇ ਵੀ 500 'ਚੋਂ 500 ਨੰਬਰ ਹਾਸਲ ਕੀਤੇ ਹਨ। ਇਸੇ ਤਰ੍ਹਾਂ ਪਾਸ ਫੀਸਦ 'ਚ ਨਵਾਂਸ਼ਹਿਰ ਨੇ ਮੱਲ ਮਾਰੀ ਹੈ। ਸ਼ਹੀਦ ਭਗਤ ਸਿੰਘ ਨਗਰ ਦਾ ਪਾਸ ਫ਼ੀਸਦ ਸਭ ਤੋਂ ਜ਼ਿਆਦਾ 99.83 ਰਿਹਾ।

Also Read: ਪੁਲਿਸ ਨੇ ਸੁਲਝਾਇਆ ਲੁਧਿਆਣਾ 'ਚ ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ, ਬੇਟੇ ਦਾ ਸਾਲਾ ਗ੍ਰਿਫਤਾਰ

ਪੰਜਾਬ ਦੇ ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੇ ਮੋਬਾਈਲ ਫ਼ੋਨ ਸੁਣਨ ‘ਤੇ ਪਾਬੰਦੀ, ਜਾਣੋ ਕੀ ਹੈ ਇਸ ਸਖ਼ਤ ਫ਼ੈਸਲੇ ਦੀ ਵਜ੍ਹਾ
ਜ਼ਿਕਰਯੋਗ ਹੈ ਕਿ ਅਕਾਦਮਿਕ ਸਾਲ 2020-21 'ਚ ਕੁੱਲ 314472 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ 'ਚੋਂ 313712 ਵਿਦਿਆਰਥੀ ਪਾਸ ਹੋ ਗਏ ਤੇ ਨਤੀਜਾ 99.76 ਫ਼ੀਸਦੀ ਰਿਹਾ ਸੀ। ਪਿਛਲੇ ਸਾਲ ਕੋਵਿਡ ਕਾਰਨ ਪੰਜਵੀਂ ਜਮਾਤ ਨਾਲ ਸਬੰਧਤ 4 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ ਸਨ ਤੇ ਉਨ੍ਹਾਂ 'ਚੋਂ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਨਤੀਜਾ ਐਲਾਨਿਆ ਗਿਆ ਸੀ। ਕੋਰੋਨਾ ਮਹਾਮਾਰੀ ਕਾਰਨ ਸਵਾਗਤ ਜ਼ਿੰਦਗੀ ਤੇ ਗਣਿਤ ਦਾ ਪੇਪਰ ਨਹੀਂ ਹੋ ਸਕਿਆ ਸੀ। ਕੁੜੀਆਂ ਦਾ ਨਤੀਜਾ 99.80 ਰਿਹਾ ਤੇ ਮੁੰਡਿਆਂ ਦਾ ਨਤੀਜਾ 99.73 ਰਿਹਾ ਸੀ।

In The Market