LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 7-8 ਫਰਵਰੀ ਨੂੰ ਹੈ ਚੋਣ ਰੈਲੀ 

1feb modi

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵਿਧਾਨ ਸਭਾ ਚੋਣਾਂ (Assembly elections) ਵਿਚ ਰੈਲੀ ਲਈ ਪੰਜਾਬ ਆਉਣਗੇ। ਪ੍ਰਧਾਨ ਮੰਤਰੀ 7-8 ਫਰਵਰੀ (Prime Minister 7-8 February) ਨੂੰ ਪੰਜਾਬ ਆ ਸਕਦੇ ਹਨ। ਹਾਲਾਂਕਿ ਅਜੇ ਰੈਲੀ ਦੀ ਥਾਂ ਫਾਈਨਲ ਨਹੀਂ ਹੋਈ ਹੈ। ਉਮੀਦ ਹੈ ਜਦੋਂ ਤੱਕ ਪੀ.ਐੱਮ. ਆਉਣਗੇ, ਉਦੋਂ ਤੱਕ ਚੋਣ ਕਮਿਸ਼ਨ (Election Commission) ਵਲੋਂ ਰੈਲੀਆਂ ਵਿਚ ਛੋਟ ਦਿੱਤੀ ਜਾ ਸਕਦੀ ਹੈ। ਮੰਗਲਵਾਰ ਨੂੰ ਪਟਿਆਲਾ ਵਿਚ ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ (Former CM Capt. Amarinder Singh) ਨੇ ਇਹ ਗੱਲ ਕਹੀ। ਪਿਛਲੀ ਵਾਰ 5 ਫਰਵਰੀ ਨੂੰ ਪੀ.ਐੱਮ. ਮੋਦੀ ਨੂੰ ਫਿਰੋਜ਼ਪੁਰ ਵਿਚ ਹਾਈ ਵੇ ਬਲਾਕ ਹੋਣ ਕਾਰਣ ਬਿਨਾਂ ਰੈਲੀ ਦੇ ਹੀ ਪਰਤਣਾ ਪਿਆ ਸੀ। Also Read : ਸਾਬਕਾ IPS ਦੇ ਘਰ IT ਦੀ ਰੇਡ, ਹੁਣ ਤੱਕ 3 ਕਰੋੜ ਰੁਪਏ ਬਰਾਮਦ

Punjab elections: Capt Amarinder Singh releases Punjab Lok Congress's first  list of candidates, to contest from Patiala | Latest News India - Hindustan  Times

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਗਜੇਂਦਰ ਸ਼ਿਖਾਵਤ ਅਤੇ ਸੁਖਦੇਵ ਢੀਂਡਸਾ ਦੇ ਨਾਲ ਅਸੀਂ ਪੂਰੇ ਪੰਜਾਬ ਜਾਣਗੇ। ਇਸ ਤੋਂ ਬਾਅਦ ਪੀ.ਐੱਮ. ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਰੈਲੀ ਲਈ ਆਉਣਗੇ। ਪੀ.ਐੱਮ. ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ਵਿਚ ਰੈਲੀ ਸੀ। ਮੌਸਮ ਖਰਾਬ ਹੋਣ ਕਾਰਣ ਉਹ ਬਠਿੰਡਾ ਤੋਂ ਸੜਕ ਰਾਸਤੇ ਰਾਹੀਂ ਫਿਰੋਜ਼ਪੁਰ ਜਾ ਰਹੇ ਸਨ। ਇਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਵਿਚ ਹਾਈਵੇ ਬਲਾਕ ਹੋਣ ਕਾਰਣ ਉਨ੍ਹਾਂ ਨੂੰ 20 ਮਿੰਟ ਫਲਾਈਓਵਰ 'ਤੇ ਰੁਕ ਕੇ ਪਰਤਣਾ ਪਿਆ। ਉਹ ਰੈਲੀ ਵਾਲੀ ਥਾਂ ਤੱਕ ਨਹੀਂ ਜਾ ਸਕੇ ਸਨ। 

In The Market