LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੰਬੀ ਕਾਂਡ ਦੇ ਪਰਚੇ ਹੋਣਗੇ ਰੱਦ, ਮੁਕਤਸਰ DC ਤੇ DSP 'ਤੇ ਹੋਵੇਗੀ ਕਾਰਵਾਈ

5 april farmers and cm

ਚੰਡੀਗੜ੍ਹ : ਮੁਕਤਸਰ ਦੇ ਲੰਬੀ ਵਿੱਚ ਕਿਸਾਨਾਂ (Farmers in Lambi of Muktsar) ਅਤੇ ਰੇਵੇਨਿਊ ਅਫਸਰਾਂ (Revenue Officers) ਵਿਚਾਲੇ ਹੋਏ ਝਗੜੇ ਤੋਂ ਬਾਅਦ CM ਭਗਵੰਤ ਮਾਨ  (Bhagwant Mann) ਨੇ ਮੰਗਲਵਾਰ ਨੂੰ ਚੰਡੀਗੜ੍ਹ (Chandigarh) ਵਿੱਚ ਕਿਸਾਨ ਸੰਗਠਨਾਂ (Farmers' organizations) ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਕਿਸਾਨ ਨੇਤਾ ਜੋਗਿੰਦਰ ਉਗਰਾਹਾਂ (Farmer leader Joginder Ugrahan) ਨੇ ਕਿਹਾ ਕਿ ਮੁੱਖ ਮੰਤਰੀ ਨੇ ਮੁਕਤਸਰ ਦੇ DC ਅਤੇ DSP ਉੱਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਵੀ ਰੱਦ ਹੋਣਗੇ। ਇੱਥੇ ਮੁਆਵਜ਼ੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਕਿਸਾਨਾਂ ਅਤੇ ਰੈਵੇਨਿਊ ਅਫਸਰਾਂ (Revenue Officers) ਵਿੱਚ ਟਕਰਾਓ ਹੋ ਗਿਆ ਸੀ। ਜਿਸ ਤੋਂ ਬਾਅਦ ਪਟਵਾਰੀ ਅਤੇ ਰੈਵੇਨਿਊ ਅਫਸਰ ਹੜਤਾਲ (Revenue officers strike) 'ਤੇ ਚਲੇ ਗਏ ਸਨ। Also Read : ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹੰਦੀਆਂ ਕੀਮਤਾਂ 'ਤੇ ਸਰਕਾਰ ਦਾ ਆਇਆ ਵੱਡਾ ਬਿਆਨ

मीटिंग के बारे में जानकारी देते किसान नेता जोगिंदर उगराहां। - Dainik Bhaskar

ਕਿਸਾਨ ਆਗੂਆਂ ਨੇ ਕਿਹਾ ਕਿ ਮੁਕਤਸਰ ਜ਼ਿਲ੍ਹੇ 'ਚ ਨੁਕਸਾਨ ਦੇ 50 ਫੀਸਦੀ ਮੁਆਵਜ਼ੇ 'ਤੇ ਸਹਿਮਤੀ ਬਣ ਗਈ ਹੈ। ਇਸ ਵਿੱਚ 50 ਕਰੋੜ ਰੁਪਏ ਕਿਸਾਨਾਂ ਨੂੰ ਮਿਲਣਗੇ। ਉਥੇ ਹੀ ਇਸਦਾ 10 ਫੀਸਦੀ ਯਾਨੀ 5 ਕਰੋੜ ਰੁਪਏ ਖੇਤ ਮਜ਼ਦੂਰਾਂ ਨੂੰ ਮਿਲੇਗਾ। ਇਸ ਤੋਂ ਇਲਾਵਾ ਪਟਿਆਲਾ, ਫਾਜਿਲਕਾ,  ਅੰਮ੍ਰਿਤਸਰ 'ਚ ਹੋਈ ਗੜ੍ਹੇਮਾਰੀ ਨਾਲ ਨੁਕਸਾਨ ਦੀ ਵੀ ਛੇਤੀ ਗਿਰਦਾਵਰੀ ਹੋਵੇਗੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਪਹਿਲਾਂ ਖੇਤ ਮਾਲਿਕ ਕਿਸਾਨ ਤੋਂ ਠੇਕਾ ਵੀ ਲੈ ਜਾਂਦਾ ਅਤੇ ਮੁਆਵਜ਼ਾ ਵੀ, ਇਸ ਵਾਰ ਇਹ ਤੈਅ ਹੋਇਆ ਕਿ ਮੁਆਵਜ਼ਾ ਖੇਤੀ ਕਰਨ ਵਾਲੇ ਯਾਨੀ ਕਾਸ਼ਤਕਾਰ ਨੂੰ ਹੀ ਮਿਲੇਗਾ। ਫਿਲਹਾਲ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰਨ ਬਾਰੇ ਫੈਸਲਾ ਨਹੀਂ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ DC ਅਤੇ DSP ਨੂੰ ਸਸਪੇਂਡ ਕਰਨ ਦੀ ਮੰਗ ਕੀਤੀ ਹੈ। ਸਰਕਾਰ ਨੇ ਕਿਹਾ ਕਿ ਡੀਸੀ ਹਰਪ੍ਰੀਤ ਸੂਦਨ ਨੂੰ ਬਦਲਿਆ ਜਾ ਚੁੱਕਾ ਹੈ। ਇਸ 'ਤੇ ਕਿਸਾਨਾਂ ਨੇ ਕਿਹਾ ਕਿ ਡੀਸੀ ਨੂੰ ਛੋਟੇ ਤੋਂ ਵੱਡੇ ਜ਼ਿਲੇ ਵਿੱਚ ਭੇਜਕੇ ਇਨਾਮ ਦਿੱਤਾ ਗਿਆ ਹੈ। ਹੁਣ ਡੀਸੀ ਉੱਤੇ ਕੀ ਕਾਰਵਾਈ ਹੋਵੇਗੀ। ਇਸ ਬਾਰੇ ਸਰਕਾਰ ਹੀ ਫੈਸਲਾ ਕਰੇਗੀ।

In The Market