LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਸੁਨੀਲ ਜਾਖੜ ਦਲਿਤਾਂ ਤੋਂ ਮੰਗਣ ਮੁਆਫੀ ਨਹੀਂ ਤਾਂ ਪਾਰਟੀ ਵਿਚੋਂ ਬਾਹਰ ਕਰੇ ਹਾਈਕਮਾਨ'

6 april jakhar

ਚੰਡੀਗੜ੍ਹ : ਪੰਜਾਬ ਕਾਂਗਰਸ (Punjab Congress) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Former President Sunil Jakhar) ਦੇ ਦਲਿਤਾਂ 'ਤੇ ਦਿੱਤੇ ਬਿਆਨ ਤੋਂ ਬਾਅਦ ਪਾਰਟੀ ਦਾ ਅੰਦਰੂਨੀ ਕਲੇਸ਼ (Party infighting) ਸ਼ੁਰੂ ਹੋ ਗਿਆ ਹੈ। ਕਾਂਗਰਸ ਸਰਕਾਰ (Congress Government) 'ਚ ਸਾਬਕਾ ਮੰਤਰੀ ਅਤੇ ਦਲਿਤ ਆਗੂ ਰਾਜਕੁਮਾਰ ਵੇਰਕਾ (Dalit leader Prince Verka) ਨੇ ਜਾਖੜ ਨੂੰ ਬਾਬਾ ਸਾਹਿਬ ਅੰਬੇਡਕਰ (Baba Sahib Ambedkar) ਦੀ ਕੌਮ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਇੰਨਾ ਹੀ ਨਹੀਂ ਉਨ੍ਹਾਂ ਹਾਈਕਮਾਂਡ ਤੋਂ ਸੁਨੀਲ ਜਾਖੜ (Sunil Jakhar from High Command) ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। Also Read : ਸੁਖਜਿੰਦਰ ਸਕੂਲ ਦੇ ਮਾਲਕ ਤੇ ਭਤੀਜੇ ਨੂੰ ਨਿਆਇਕ ਹਿਰਾਸਤ 'ਚ ਭੇਜਿਆ, ਸਕੂਲ ਯੂਨੀਅਨ ਦੀ ਰਿਹਾਈ ਕੀਤੀ ਮੰਗ


ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਦਲਿਤਾਂ ਖਿਲਾਫ ਅਪਸ਼ਬਦ ਬੋਲੇ ​​ਸਨ ਅਤੇ ਉਨ੍ਹਾਂ ਨੂੰ ਹੇਠਾਂ ਤੋਂ ਚੁੱਕ ਕੇ ਸਿਰ 'ਤੇ ਨਾ ਬਿਠਾਉਣ ਦੀ ਗੱਲ ਕਹੀ ਸੀ। ਉਦੋਂ ਤੋਂ ਹੀ ਕਾਂਗਰਸ ਵਿੱਚ ਤਰੇੜ ਪੈ ਗਈ ਹੈ। ਜਾਖੜ ਦੇ ਇਸ ਬਿਆਨ 'ਤੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਵੀ ਭੜਕ ਗਏ ਹਨ। ਸਾਬਕਾ ਮੰਤਰੀ ਵੇਰਕਾ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਛੋਟੀ ਮਾਨਸਿਕਤਾ ਦੱਸਿਆ ਹੈ। ਵੇਰਕਾ ਨੇ ਕਿਹਾ ਕਿ ਜਾਖੜ ਦੀ ਇਨਸਾਨੀਅਤ ਮਰ ਚੁੱਕੀ ਹੈ। ਜਾਖੜ ਖੁਦ ਮੁੱਖ ਮੰਤਰੀ ਨਹੀਂ ਬਣ ਸਕੇ, ਜਿਸ ਕਾਰਨ ਉਹ ਆਪਣਾ ਮਾਨਸਿਕ ਸੰਤੁਲਨ ਗੁਆ ​​ਬੈਠੇ ਹਨ। Also Read : ਪੰਜਾਬ ਦੇ 117 ਵਿਧਾਇਕਾਂ ਨੂੰ ਅੱਜ ਸੱਦਿਆ ਗਿਆ ਚੰਡੀਗੜ੍ਹ, ਸ਼ਾਮ 5 ਤੋਂ 7 ਵਿਖਾਈ ਜਾਵੇਗੀ ਫਿਲਮ

Five including deputy director nailed in alleged post-matric scholarship  scam: Dr. Raj Kumar Verka
ਰਾਜਕੁਮਾਰ ਵੇਰਕਾ ਨੇ ਕਿਹਾ ਕਿ ਜਾਖੜ ਨੇ ਦਲਿਤ ਭਾਈਚਾਰੇ ਵਿਰੁੱਧ ਜੋ ਵੀ ਕਿਹਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਾਖੜ ਨੂੰ ਦਲਿਤ ਭਾਈਚਾਰੇ ਅਤੇ ਬਾਬਾ ਭੀਮ ਰਾਓ ਅੰਬੇਦਕਰ ਦੀ ਕੌਮ ਤੋਂ ਮੁਆਫੀ ਮੰਗਣੀ ਪਵੇਗੀ। ਨਹੀਂ ਤਾਂ ਦਲਿਤ ਭਾਈਚਾਰਾ ਕਾਂਗਰਸ ਹਾਈਕਮਾਂਡ ਨੂੰ ਜਾਖੜ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਲਈ ਮਜਬੂਰ ਕਰ ਦੇਵੇਗਾ। ਜੇਕਰ ਜਾਖੜ ਖੁਦ ਮੁਆਫੀ ਨਹੀਂ ਮੰਗਦੇ ਅਤੇ ਹਾਈਕਮਾਂਡ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਤਾਂ ਪੰਜਾਬ ਦਾ ਦਲਿਤ ਭਾਈਚਾਰਾ ਜਲਦ ਹੀ ਇਕੱਠੇ ਹੋ ਕੇ ਜਾਖੜ ਖਿਲਾਫ ਡੱਟੇਗਾ।

In The Market