LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Google ਨੇ ਇੰਝ ਦਿੱਤਾ ਗਾਮਾ ਪਹਿਲਵਾਨ ਨੂੰ ਸਨਮਾਨ : Punjabi Khabra

22may gama

ਸਰਚ ਇੰਜਣ ਗੂਗਲ ਨੇ ਗਾਮਾ ਪਹਿਲਵਾਨ ਨੂੰ ਕੀਤਾ ਸਨਮਾਨਿਤ | Punjabi Khabra

ਚੰਡੀਗੜ੍ਹ- ਸਰਚ ਇੰਜਣ ਗੂਗਲ ਨੇ 22 ਮਈ 2022 ਨੂੰ ਡੂਡਲ ਬਣਾ ਕੇ ਭਾਰਤੀ ਪਹਿਲਵਾਨ 'ਦਿ ਗ੍ਰੇਟ ਗਾਮਾ' (ਗਾਮਾ ਪਹਿਲਵਾਨ) ਨੂੰ ਸਨਮਾਨਿਤ ਕੀਤਾ ਹੈ। ਦਰਅਸਲ, ਅੱਜ ਗਾਮਾ ਪਹਿਲਵਾਨ ਦਾ 144ਵਾਂ ਜਨਮ ਦਿਨ ਹੈ। ਕੁਸ਼ਤੀ ਦੀ ਦੁਨੀਆ 'ਚ ਗਾਮਾ ਪਹਿਲਵਾਨ ਦਾ ਦਬਦਬਾ ਰਿਹਾ ਹੈ। 22 ਮਈ 1878 ਨੂੰ ‘ਦਿ ਗ੍ਰੇਟ ਗਾਮਾ’ ਯਾਨੀ ਗਾਮਾ ਪਹਿਲਵਾਨ ਦਾ ਜਨਮ ਅੰਮ੍ਰਿਤਸਰ ਦੇ ਜੱਬੋਵਾਲ ਪਿੰਡ ਵਿੱਚ ਹੋਇਆ ਸੀ। ਉਹ ਇੱਕ ਕਸ਼ਮੀਰੀ ਮੁਸਲਿਮ ਪਰਿਵਾਰ ਤੋਂ ਆਏ ਸਨ ਅਤੇ ਉਨ੍ਹਾਂ ਦੇ ਪਿਤਾ ਮੁਹੰਮਦ ਅਜ਼ੀਜ਼ ਬਖਸ਼ ਦਤੀਆ ਦੇ ਤਤਕਾਲੀ ਮਹਾਰਾਜਾ ਭਵਾਨੀ ਸਿੰਘ ਦੇ ਦਰਬਾਰ ਵਿੱਚ ਕੁਸ਼ਤੀ ਲੜਦੇ ਸਨ।

ਗਾਮਾ ਪਹਿਲਵਾਨ ਨੇ 10 ਸਾਲ ਦੀ ਉਮਰ ਵਿੱਚ: Gama Pehalwan

 

ਗਾਮਾ ਛੋਟੇ ਹੀ ਸਨ ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਗਾਮਾ ਨੂੰ ਬਚਪਨ ਤੋਂ ਹੀ ਕਸਰਤ ਅਤੇ ਕੁਸ਼ਤੀ ਦਾ ਸ਼ੌਕ ਸੀ। ਕਿਹਾ ਜਾਂਦਾ ਹੈ ਕਿ ਗਾਮਾ ਪਹਿਲਵਾਨ ਨੇ 10 ਸਾਲ ਦੀ ਉਮਰ ਵਿੱਚ 400 ਲੋਕਾਂ ਦੇ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਜਿਸ ਵਿਚ ਉਸ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਸ ਤੋਂ ਬਾਅਦ ਉਸ ਦੀ ਕੁਸ਼ਤੀ ਵਿਚ ਰੁਚੀ ਵਧਦੀ ਗਈ। ਗਾਮਾ ਨੇ ਅੱਗੇ ਵਧਦੇ ਹੋਏ ਇਸਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਟਰੇਨਿੰਗ ਦੌਰਾਨ ਉਹ ਹਰ ਰੋਜ਼ 5 ਹਜ਼ਾਰ ਸਕੁਐਟਸ ਯਾਨੀ ਬੈਠਕਾਂ, 3000 ਪੁਸ਼ਅੱਪ ਕਰਦੇ ਸਨ। ਦਿ ਗ੍ਰੇਟ ਗਾਮਾ ਦੇ ਜਨਮਦਿਨ 'ਤੇ ਗੂਗਲ ਵੱਲੋਂ ਬਣਾਏ ਗਏ ਡੂਡਲ 'ਚ ਪਹਿਲਵਾਨ ਦੇ ਸੱਜੇ ਹੱਥ 'ਚ ਚਾਂਦੀ ਦੀ ਗਦਾ ਦਿਖਾਈ ਦੇ ਰਹੀ ਹੈ।

ਕਿਹਾ ਜਾਂਦਾ ਹੈ ਕਿ ਗਾਮਾ ਆਪਣੇ ਅਖਾੜੇ ਵਿੱਚ 40 ਪਹਿਲਵਾਨਾਂ ਨਾਲ ਕੁਸ਼ਤੀ ਦਾ ਅਭਿਆਸ ਕਰਦੇ ਸਨ। ਗਾਮਾ ਆਪਣੀ ਫਿਟਨੈੱਸ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਦੇ ਸਨ। ਉਹ ਰੋਜ਼ਾਨਾ ਆਪਣੀ ਖੁਰਾਕ ਵਿੱਚ 6 ਦੇਸੀ ਚਿਕਨ, 10 ਲੀਟਰ ਦੁੱਧ ਅਤੇ ਬਦਾਮ ਦਾ ਸ਼ਰਬਤ ਸ਼ਾਮਲ ਕਰਦੇ ਸਨ। ਗਾਮਾ ਬਾਰੇ ਕਿਹਾ ਜਾਂਦਾ ਹੈ ਕਿ ਉਹ 50 ਸਾਲਾਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਕਦੇ ਵੀ ਕੁਸ਼ਤੀ ਮੁਕਾਬਲਾ ਨਹੀਂ ਹਾਰੇ।

ਉਨ੍ਹਾਂ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਨਾਮ ਰੌਸ਼ਨ ਕੀਤਾ। ਭਾਰਤ ਵਿੱਚ ਸਾਰੇ ਪਹਿਲਵਾਨਾਂ ਨੂੰ ਧੂੜ ਚਟਾਉਣ ਤੋਂ ਬਾਅਦ 1910 ਵਿੱਚ ਉਹ ਅੰਤਰਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਆਪਣੇ ਭਰਾ ਇਮਾਮ ਬਖਸ਼ ਨਾਲ ਇੰਗਲੈਂਡ ਗਏ। ਜਿੱਥੇ ਉਨ੍ਹਾਂ ਨੇ ਪਹਿਲਵਾਨਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਹ ਕਿਸੇ ਵੀ ਪਹਿਲਵਾਨ ਨੂੰ 30 ਮਿੰਟਾਂ ਵਿੱਚ ਮਾਤ ਦੇ ਸਕਦੇ ਹਨ।

In The Market