ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐਸ ਅਫ਼ਸਰ ਏਡੀਜੀਪੀ ਗੌਰਵ ਯਾਦਵ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਲਾਇਆ ਹੈ। ਇਹ ਚਾਰਜ ਉਨ੍ਹਾਂ ਨੂੰ ਅਡੀਸ਼ਨਲ ਦਿੱਤਾ ਗਿਆ ਹੈ, ਜਦੋਂਕਿ ਉਹ ਇਸ ਵੇਲੇ ਏਡੀਜੀਪੀ ਪੁਲਿਸ ਮਾਡਰਨਨਾਈਜੇਸ਼ਨ ਵਜੋਂ ਤਾਇਨਾਤ ਹਨ।
ਕਾਦੀਆਂ- ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਆਉਂਦੇ ਪਿੰਡ ਫੁੱਲੜਾ ਵਿਚ ਅੱਜ ਇਕ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਇਕ ਧਿਰ ਵਲੋਂ ਦੂਜੇ ਧਿਰ ਦੇ ਤਿੰਨ ਮੈਂਬਰਾਂ 'ਤੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਦੌਰਾਨ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੂਜੀ ਧਿਰ ਦੇ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਦਸੂਹਾ ਦੇ ਇਕ ਵਿਅਕਤੀ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। Also Read: ਹਰਸਿਮਰਤ ਬਾਦਲ ਨੇ ਲੋਕ ਸਭਾ 'ਚ ਸਿੱਖ ਕੈਦੀਆਂ ਲਈ ਬੁਲੰਦ ਕੀਤੀ ਆਵਾਜ਼, ਕੀਤੀ ਇਹ ਮੰਗ ਮਿਲੀ ਜਾਣਕਾਰੀ ਮੁਤਾਬਕ ਜ਼ਮੀਨੀ ਵਿਵਾਦ ਨੂੰ ਲੈ ਕੇ ਜ਼ਿਲੇ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਫੁੱਲੜਾ ਵਿੱਚ ਦੋ ਧਿਰਾਂ ਵਿੱਚ ਚੱਲੀਆਂ ਗੋਲੀਆਂ ਵਿੱਚ ਤਿੰਨ ਲੋਕਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪਿੰਡ ਫੁਲੜਾ ਦੇ ਰਹਿਣ ਵਾਲੇ ਸੁਖਰਾਜ ਸਿੰਘ ਆਪਣੇ ਦੋ ਸਾਥੀਆਂ ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਸਮੇਤ ਬਿਆਸ ਕੰਢੇ ਲਗਦੀ ਆਪਣੀ ਜ਼ਮੀਨ ਵਿੱਚ ਦੇਖ ਰੇਖ ਲਈ ਗਿਆ। ਤਦੇ ਹੀ ਬਿਆਸ ਦਰਿਆ ਪਾਰ ਤੋਂ ਨਿਰਮਲ ਸਿੰਘ ਆਪਣੇ ਕੁਝ ਸਾਥੀਆਂ ਨਾਲ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ, ਜਿਸ ਵਿੱਚ ਸੁਖਰਾਜ ਸਿੰਘ ,ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਹੁਣ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿਚ ਮਾਰਿਆ ਗਿਆ ਸੁਖਰਾਜ ਸਿੰਘ ਮੌਜੂਦਾ ਕਾਂਗਰਸੀ ਸਰਪੰਚ ਦਾ ਪਤੀ ਸੀ। Also Read: ਚੰਡੀਗੜ੍ਹ ਮੁੱਦੇ 'ਤੇ ਸੁਨੀਲ ਜਾਖੜ ਦਾ ਤੰਜ, ਕਿਹਾ-'ਦੋ ਬਿੱਲੀਆਂ ਦੀ ਲੜਾਈ 'ਚ ਬਾਂਦਰ ਮਾਰੇਗਾ ਬਾਜ਼ੀ'...
ਚੰਡੀਗੜ੍ਹ- ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਵਿਚ ਕਰਮਚਾਰੀਆਂ ਲਈ ਸੈਂਟਰ ਦੇ ਤਨਖਾਹ ਕਮਿਸ਼ਨ ਦੇ ਨਿਯਮ ਲਾਗੂ ਕਰਨ ਤੋਂ ਬਾਅਦ ਪੰਜਾਬ ਵਿਚ ਇਹ ਮੁੱਦਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਹੁਣ ਇਸ ਮੁੱਦੇ ਉੱਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕੱਸਿਆ ਹੈ। Also Read: ਹੈਦਰਾਬਾਦ ਰੇਵ ਪਾਰਟੀ: ਹਿਰਾਸਤ 'ਚ ਕਈ ਵੱਡੀਆਂ ਹਸਤੀਆਂ, ਕੋਕੀਨ ਵੀ ਬਰਾਮਦ The camaraderie,the brotherhood between people of Pb/Hry, reinforced at Singhu/Tikri borders, will be the 1st casualty of rising tempers & acrimony over the 'lost cause’ of Chandigarh as Haryana too convenes a spl session,to give a 'befitting reply' to Punjab. And winner is - pic.twitter.com/orlXspcAlZ — Sunil Jakhar (@sunilkjakhar) April 4, 2022 ਸੀਨੀਅਰ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਟਵੀਟ ਕਰਕੇ ਚੰਡੀਗੜ੍ਹ ਮੁੱਦੇ ਉੱਤੇ ਕਰਾਰਾ ਤੰਜ ਕੱਸਿਆ ਹੈ। ਉਨ੍ਹਾਂ ਨੇ ਇਸ ਮੁੱਦੇ ਨੂੰ ਮਰਿਆ ਹ...
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤਲਬ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਵੀ ਸ਼ਾਮਲ ਰਹੇ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਵੀ ਅਨਾਜ ਦੀ ਖਰੀਦ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਨਾਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਮੁੱਖ ਮੰਡੀਆਂ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਹਾਲਾਤ ਖ਼ਰਾਬ ਹਨ। ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Also Read: ਰਿਸ਼ਤੇ ਤਾਰ-ਤਾਰ: ਸਹੁਰੇ ਘਰ ਪਤਨੀ ਨੂੰ ਮਨਾਉਣ ਪਹੁੰਚੇ ਪਤੀ ਦਾ ਬੇਰਹਿਮੀ ਨਾਲ ਕਤਲ 1 ਅਪ੍ਰੈਲ ਤੋਂ ਖਰੀਦ ਸ਼ੁਰੂ, ਫਸਲ ਘੱਟ ਆ ਰਹੀਪੰਜਾਬ ਵਿੱਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਲਈ ਅਧਿਕਾਰੀਆਂ ਨੇ ਦਾਣਾ ਮੰਡੀਆਂ ਵਿੱਚ ਮੁਕੰਮਲ ਪ੍ਰਬੰਧਾਂ ਦਾ ਦਾਅਵਾ ਵੀ ਕੀਤਾ ਹੈ। ਹਾਲਾਂਕਿ ਅਜੇ ਤੱਕ ਮੰਡੀਆਂ ਵਿੱਚ ਫਸਲ ਪੂਰੀ ਤਰ੍ਹਾਂ ਨਾਲ ਨਹੀਂ ਪੁੱਜੀ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਅਦਾਇਗੀ ਕਰ ਦਿੱਤੀ ਜਾਵੇਗੀ। ਪੰਜਾਬ 'ਚ 10 ਅਪ੍ਰੈਲ ਤੋਂ ਬਾਅਦ ਮੰਡੀਆਂ 'ਚ ਕਣਕ ਦੀ ਆਮਦ ਵਧਣ ਦੀ ਸੰਭਾਵਨਾ ਹੈ। Also Read: ਰੂਸ-ਯੂਕਰੇਨ ਜੰਗ 'ਚ ਹੁਣ ਤੱਕ 1,417 ਨਾਗਰਿਕਾਂ ਦੀ ਮੌਤ, 2,038 ਜ਼ਖਮੀ, ਮਾਰੀਉਪੋਲ 'ਚ 1.5 ਲੱਖ ਲੋਕ ਫਸੇ ਆਰਬੀਆਈ ਨੇ ਦਿੱਤੀ 24,773 ਕਰੋੜ ਦੀ ਕ੍ਰੈਡਿਟ ਲਿਮਿਟਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੰਜਾਬ ਵਿੱਚ ਕਣਕ ਦੀ ਖਰੀਦ ਲਈ ਸਰਕਾਰ ਨੂੰ 24,773 ਕਰੋੜ ਰੁਪਏ ਦੀ ਕ੍ਰੈਡਿਟ ਲਿਮਟ ਦਿੱਤੀ ਹੈ। ਇਸ ਸੀਜ਼ਨ ਵਿੱਚ ਸਰਕਾਰ ਨੇ 132 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਹੈ। ਇਸ ਵਾਰ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2015 ਰੁਪਏ ਪ੍ਰਤੀ ਕੁਇੰਟਲ ਰੱਖਿਆ ਗਿਆ ਹੈ।...
ਨਵੀਂ ਦਿੱਲੀ- ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਮਜੀਠੀਆ ਨੇ ਸੁਪਰੀਮ ਕੋਰਟ ਤੋਂ ਮੋਹਾਲੀ ਵਿੱਚ ਦਰਜ ਡਰੱਗਜ਼ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ ਮਜੀਠੀਆ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਮਜੀਠੀਆ ਨੂੰ ਅਜੇ ਜ਼ਮਾਨਤ ਮਿਲਣੀ ਬਾਕੀ ਹੈ। ਬਿਕਰਮ ਮਜੀਠੀਆ ਨੇ SC 'ਚ ਦਲੀਲ ਦਿੱਤੀ ਕਿ ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਨਾਲ ਉਨ੍ਹਾਂ ਦਾ ਪਰਿਵਾਰਿਕ ਝਗੜਾ ਚੱਲ ਰਿਹਾ ਸੀ। ਇਸ ਦੇ ਨਾਲ ਹੀ ਚੋਣਾਂ ਕਾਰਨ ਫਸਾਉਣ ਲਈ ਇਹ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਮਜੀਠੀਆ ਨੇ ਨਵਜੋਤ ਸਿੱਧੂ, ਸਾਬਕਾ ਸੀਐਮ ਚਰਨਜੀਤ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਵੀ ਬਿਆਨ ਨਾਲ ਅਟੈਚ ਕੀਤੇ ਹਨ। Also Read: ਨਾਸਿਕ ਨੇੜੇ ਵੱਡਾ ਰੇਲ ਹਾਦਸਾ: ਜੈਨਗਰ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰੇ, ਕਈ ਜ਼ਖ਼ਮੀ ਮਜੀਠੀਆ ਨੂੰ ਨਹੀਂ ਮਿਲ ਰਹੀ ਜ਼ਮਾਨਤਜਦੋਂ ਬਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਹੋਇਆ ਤਾਂ ਉਸ ਨੇ ਪਹਿਲਾਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ। ਮੋਹਾਲੀ ਅਦਾਲਤ ਤੋਂ ਬਾਅਦ ਇਸ ਨੂੰ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਵੀ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਨਿਸ਼ਚਿਤ ਤੌਰ 'ਤੇ ਉਸ ਨੂੰ ਚੋਣ ਲੜਨ ਤੱਕ ਰਾਹਤ ਦਿੱਤੀ। ਇਸ ਤੋਂ ਬਾਅਦ ਮਜੀਠੀਆ ਨੇ 24 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਬਕਾਇਦਾ ਜ਼ਮਾਨਤ ਦੀ ਮੰਗ ਕੀਤੀ ਪਰ ਕੇਸ ਵਿੱਚ ਧਾਰਾਵਾਂ ਲੱਗਣ ਕਾਰਨ ਹੇਠਲੀ ਅਦਾਲਤ ਤੋਂ ਜ਼ਮਾਨਤ ਨਹੀਂ ਮਿਲ ਸਕੀ। Also Read: ਅਮਰੀਕਾ: ਕੈਲੀਫੋਰਨੀਆ ਦੀ ਰਾਜਧਾਨੀ 'ਚ ਗੋਲੀਬਾਰੀ, 6 ਲੋਕਾਂ ਦੀ ਮੌਤ, 9 ਜ਼ਖਮੀ ਮਾਨ ਸਰਕਾਰ ਨੇ SIT ਨੂੰ ਬਦਲਿਆਪੰਜਾਬ 'ਚ ਸੱਤਾ 'ਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਇਸ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਨੂੰ ਬਦਲ ਦਿੱਤਾ। ਨਵੀਂ ਟੀਮ ਆਈਜੀ ਗੁਰਸ਼ਰਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ। ਇਸ ਐੱਸਆਈਟੀ ਦੇ ਮੁਖੀ ਆਈਪੀਐੱਸ ਅਧਿਕਾਰੀ ਐੱਸ. ਰਾਹੁਲ ਨੂੰ ਬਣਾਇਆ ਗਿਆ ਹੈ। ਟੀਮ ਵਿੱਚ ਏਆਈਜੀ ਰਣਜੀਤ ਸਿੰਘ ਢਿੱਲੋਂ, ਡੀਐੱਸਪੀ ਰਘੁਵੀਰ ਸਿੰਘ ਅਤੇ ਡੀਐੱਸਪੀ ਅਮਰਪ੍ਰੀਤ ਸਿੰਘ ਸ਼ਾਮਲ ਹਨ। ਪਿਛਲੀ ਐੱਸਆਈਟੀ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਸੀ, ਜਿਸ 'ਤੇ ਅਕਾਲੀ ਦਲ ਨੇ ਮਜੀਠੀਆ 'ਤੇ ਕੇਸ ਦੇ ਬਦਲੇ ਪੁੱਤਰ ਨੂੰ ਤਰੱਕੀ ਮਿਲਣ ਦੇ ਗੰਭੀਰ ਦੋਸ਼ ਲਾਏ ਸਨ।...
ਚੰਡੀਗੜ੍ਹ- ਪੰਜਾਬ ਦੇ ਦੋ ਸਾਬਕਾ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਅਤੇ ਗੁਰਪ੍ਰੀਤ ਕਾਂਗੜ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਖਾਲੀ ਹੋਣ ਤੋਂ ਬਾਅਦ ਡਾਇਨਿੰਗ ਟੇਬਲ, ਫਰਿੱਜ, ਹੀਟਰ ਅਤੇ ਐਲਈਡੀ ਗਾਇਬ ਪਾਏ ਗਏ ਸਨ। ਲੋਕ ਨਿਰਮਾਣ ਵਿਭਾਗ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਭੇਜ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਜਿਸ ਵਿੱਚ ਦੋ ਸਾਬਕਾ ਮੰਤਰੀਆਂ ਤੋਂ ਮਾਲ ਦੀ ਰਿਕਵਰੀ ਲਈ ਕਿਹਾ ਗਿਆ ਹੈ। Also Read: ਭਾਰਤੀ ਤੇ ਹਰਸ਼ ਲਿੰਬਾਚੀਆ ਦੇ ਘਰ ਗੂੰਜੀ ਕਿਲਕਾਰੀ, ਬੇਟੇ ਨੇ ਲਿਆ ਜਨਮ ਇਸ ਸਬੰਧੀ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੇਰੀ ਕੋਠੀ ਵਿੱਚੋਂ ਸਾਮਾਨ ਵੀ ਗਾਇਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਅਸੀਂ ਲੀਡਰ ਹਾਂ ਜਾਂ ਚੋਰ-ਡਾਕੂ, ਜੋ ਸਾਡਾ ਢਿੱਡ ਨਹੀਂ ਭਰਦਾ। ਮਨਪ੍ਰੀਤ ਬਾਦਲ ਦੇ ਘਰੋਂ ਨਹੀਂ ਮਿਲੀਆਂ ਇਹ ਚੀਜ਼ਾਂ: ਚੰਡੀਗੜ੍ਹ ਦੇ ਸੈਕਟਰ 2 ਸਥਿਤ ਸਰਕਾਰੀ ਰਿਹਾਇਸ਼ ਨੰਬਰ 47 ਮਨਪ੍ਰੀਤ ਬਾਦਲ ਨੂੰ ਅਲਾਟ ਕੀਤੀ ਗਈ ਸੀ, ਜੋ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ ਸਨ। ਇੱਥੋਂ ਇੱਕ ਡਾਇਨਿੰਗ ਟੇਬਲ, 10 ਡਾਇਨਿੰਗ ਕੁਰਸੀਆਂ ਅਤੇ ਇੱਕ-ਇੱਕ ਸਰਵਿਸ ਟਰਾਲੀ ਅਤੇ ਸੋਫਾ ਨਹੀਂ ਮਿਲਿਆ ਹੈ। Also Read: ਇਮਰਾਨ ਖਾਨ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਨੇ ਭੰਗ ਕੀਤੀ ਸੰਸਦ, 90 ਦਿਨਾਂ 'ਚ ਹੋਣਗੀਆਂ ਚੋਣਾਂ ਗੁਰਪ੍ਰੀਤ ਕਾਂਗੜ ਦੇ ਘਰੋਂ 4.75 ਲੱਖ ਦਾ ਸਾਮਾਨ ਗਾਇਬ: ਮੰਤਰੀ ਗੁਰਪ੍ਰੀਤ ਕਾਂਗੜ ਦੇ ਘਰੋਂ 2 ਫਰਿੱਜ, ਇੱਕ ਐਲ.ਈ.ਡੀ., ਰੂਮ ਹੀਟਰ, ਹੀਟ ਕਨਵੈਕਟਰ, ਫਰਾਟਾ ਪੱਖੇ ਸਮੇਤ ਕੁੱਲ 4.75 ਲੱਖ ਦਾ ਸਾਮਾਨ ਗਾਇਬ ਪਾਇਆ ਗਿਆ ਹੈ। ਵਿਭਾਗ ਨੇ ਵਿਧਾਨ ਸਭਾ ਦੇ ਸਕੱਤਰ ਤੋਂ ਮੰਗ ਕੀਤੀ ਕਿ ਸਾਬਕਾ ਮੰਤਰੀ ਤੋਂ ਵਸਤੂਆਂ ਵਾਪਸ ਲੈਣ ਲਈ ਮੰਤਰੀ ਨੂੰ ਕਿਹਾ ਜਾਵੇ ਤਾਂ ਜੋ ਉਨ੍ਹਾਂ ਨੂੰ ਕੋਈ ਬਕਾਇਆ ਨੋ ਡਿਊ ਸਰਟੀਫਿਕੇਟ ਦਿੱਤਾ ਜਾ ਸਕੇ। ਮਨਪ੍ਰੀਤ ਬਾਦਲ ਨੇ ਭਰਪਾਈ ਕੀਤੀਇਸ ਸਬੰਧੀ ਹੁਣ ਮਨਪ੍ਰੀਤ ਬਾਦਲ ਦੀ ਚਿੱਠੀ ਸਾਹਮਣੇ ਆਈ ਹੈ। ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਵੱਲੋਂ ਦੱਸੀਆਂ ਆਈਟਮਾਂ 15 ਸਾਲ ਪਹਿਲਾਂ ਬਣੀਆਂ ਸਨ। ਇਸ ਲਈ ਮਨਪ੍ਰੀਤ ਦੀ ਤਰਫੋਂ 1.84 ਲੱਖ ਰੁਪਏ ਦਾ ਚੈੱਕ ਸਰਕਾਰ ਨੂੰ ਦਿੱਤਾ ਗਿਆ ਹੈ। Also Read: ਸਿੱਧੂ ਦੇ ਟਵੀਟ ਦਾ ਲੋਕਾਂ ਨੇ ਉਡਾਇਆ ਮਜ਼ਾਕ, ਟਰੋਲਰ ਬੋਲੇ-'ਓ ਬੱਸ ਕਰ ਵੀਰੇ' ਸਮਾਨ ਵਿਭਾਗ ਨੂੰ ਦੇਵਾਂਗੇਇਸ ਮਾਮਲੇ ਸਬੰਧੀ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਇਸ ਵੇਲੇ ਮਾਲ ਸਰਕਾਰੀ ਰਿਹਾਇਸ਼ ਵਿੱਚ ਹੀ ਪਿਆ ਹੈ। ਉਨ੍ਹਾਂ ਨੇ ਖਾਲੀ ਨਹੀਂ ਕੀਤਾ ਹੈ। ਜੋ ਵੀ ਸਮਾਨ ਦੱਸਿਆ ਜਾ ਰਿਹਾ ਹੈ, ਉਹ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ।...
ਚੰਡੀਗੜ੍ਹ- ਪੰਜਾਬ ਵਿਚ ਬੀਤੇ 13 ਦਿਨਾਂ ਵਿਚ ਪੈਟਰੋਲ ਦੇ ਰੇਟ 7.69 ਰੁਪਏ ਤੇ ਡੀਜ਼ਲ ਦੇ ਰੇਟ 7.58 ਰੁਪਏ ਵਧ ਗਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੈਟਰੋਲੀਅਮ ਦੀਆਂ ਕੀਮਤਾਂ ਉੱਤੇ ਚਿੰਤਾ ਵਿਅਕਤ ਕੀਤੀ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਚੁੱਕੀ ਪਰ ਇਸ ਟਵੀਟ ਤੋਂ ਬਾਅਦ ਉਹ ਜੰਮ ਕੇ ਟਰੋਲ ਹੋ ਗਏ। Also Read: ਇਮਰਾਨ ਖਾਨ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਨੇ ਭੰਗ ਕੀਤੀ ਸੰਸਦ, 90 ਦਿਨਾਂ 'ਚ ਹੋਣਗੀਆਂ ਚੋਣਾਂ You carry a successful career profile of1. Cricket2. Laughter Riots3. Switching PartiesTime for you to do & display some ground work for the benefit of your constituency at least. Of course criticism & questioning the ruling Government can happen simultaneously — Nirbhay (@NirbhayShah) April 3, 2022 ਸਿੱਧੂ ਨੇ ਆਪਣੇ ਟਵੀਟ ਵਿਚ ਕਿਹਾ ਕਿ ਡੀਜ਼ਲ 13 ਦਿਨਾਂ ਵਿਚ 10 ਫੀਸ ਦੇ ਨੇੜੇ ਵਧ ਗਿਆ ਹੈ। ਪੈਟਰੋਲੀਅਮ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਪਰ ਕੀ ਦੇਸ਼ ਦੇ ਕਿਸਾਨਾਂ ਨੂੰ ਮਿਲਣ ਵਾਲੀ ਐੱਮਐੱਸਪੀ ਤੇ ਮਜ਼ਦੂਰਾਂ ਨੂੰ ਦਿੱਤੀ ਜਾਣ ਵਾਲੀ ਦਿਹਾੜੀ ਦਾ ਅਨੁਪਾਤ ਇਸੇ ਰਫਤਾਰ ਨਾਲ ਵਧਿਆ ਹੈ। ਸਿੱਧੂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ...
ਚੰਡੀਗੜ੍ਹ- ਪੰਜਾਬ ਸਰਕਾਰ ਬਦਲਦੇ ਹੀ ਡੀਜੇ ਵਾਲਿਆਂ ਉੱਤੇ ਸਖਤਾਈ ਕਰ ਦਿੱਤੀ ਗਈ ਹੈ। ਪੁਲਿਸ ਨੇ ਵਿਆਹ ਜਾਂ ਹੋਰ ਸਮਾਗਮਾਂ ਦੌਰਾਨ ਡੀਜੇ ਉੱਤੇ ਅਸ਼ਲੀਲ, ਸ਼ਰਾਬ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਚਲਾਉਣ ਉੱਤੇ ਰੋਕ ਲਗਾ ਦਿੱਤੀ ਹੈ। ਇਸ ਬਾਰੇ ਵਿਚ ਏਡੀਜੀਪੀ (ਲਾਅ ਐਂਡ ਆਰਡਰ) ਨੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਫਰਮਾਨ ਭੇਜ ਦਿੱਤਾ ਹੈ। ਜਿਸ ਵਿਚ ਉਨ੍ਹਾਂ ਨੂੰ ਆਪਣੇ ਇਲਾਕੇ ਵਿਚ ਡੀਜੇ ਵਾਲਿਆਂ ਉੱਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਏਡੀਜੀਪੀ ਦਾ ਫਰਮਾਨ ਮਿਲਦੇ ਹੀ ਸੂਬੇ ਵਿਚ ਸਾਰੇ ਐੱਸਐੱਚਓ ਨੂੰ ਇਸ ਬਾਰੇ ਹਿਦਾਇਤ ਜਾਰੀ ਕਰ ਦਿੱਤੀ ਗਈ ਹੈ। Also Read: 121 ਸਾਲ ਬਾਅਦ ਪਈ ਮਾਰਚ ’ਚ ਇੰਨੀ ਭਿਆਨਕ ਗਰਮੀ! ਹਾਈ ਕੋਰਟ ਦੇ ਹੁਕਮ ਦਾ ਦਿੱਤਾ ਹਵਾਲਾਏਡੀਜੀਪੀ ਨੇ ਆਪਣੇ ਹੁਕਮ ਵਿਚ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿਵਲ ਰਿਟ ਪਟੀਸ਼ਨ ਵਿਚ ਇਸ ਸਬੰਧੀ ਫੈਸਲਾ ਦਿੱਤਾ ਸੀ। ਜਿਸ ਵਿਚ ਹਾਈ ਕੋਰਟ ਨੇ ਕਿਤੇ ਵੀ ਅਸ਼ਲੀਲਤਾ, ਸ਼ਰਾਬ, ਡਰੱਗਸ, ਹਥਿਆਰ, ਗੈਂਗਸਟਰ ਕਲਚਰ ਨੂੰ ਬੜਾਵਾ ਦੇਣ ਵਾਲੇ ਗੀਤਾਂ ਨੂੰ ਨਾ ਵਜਾਉਣ ਨੂੰ ਕਿਹਾ ਸੀ। ਇਸ ਦੇ ਬਾਵਜੂਦ ਅਜੇ ਵੀ ਕਈ ਡੀਜੇ ਵਾਲੇ ਅਜਿਹੇ ਗੀਤ ਚਲਾ ਰਹੇ ਹਨ। ਜਿਨ੍ਹਾਂ ਉੱਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। Also Read: IPL 'ਚ ਕੈਮਰਾਮੈਨ ਨੇ ਦੁਨੀਆ ਨੂੰ ਦਿਖਾਇਆ 'ਕਿੱਸ' ਦਾ ਕਿੱਸਾ, ਜੰਮ ਕੇ ਵਾਇਰਲ ਹੋ ਰਹੀ ਤਸਵੀਰ ਚੰਡੀਗੜ੍ਹ ਦੇ ਪੰਡਿਤਰਾਓ ਨੇ ਕੀਤੀ ਸੀ ਡੀਜੀਪੀ ਨੂੰ ਸ਼ਿਕਾਇਤਚੰਡੀਗੜ੍ਹ ਦੇ ਰਹਿਣ ਵਾਲੇ ਸਮਾਜ ਸੇਵੀ ਪੰਡਿਤਰਾਓ ਧਰਨੇਸ਼ਵਰ ਨੇ ਡੀਜੀਪੀ ਵੀਕੇ ਭਾਵਰਾ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬ ਵਿਚ ਧੜੱਲੇ ਨਾਲ ਸ਼ਰਾਬ ਤੇ ਗਨ ਕਲਚਰ ਨੂੰ ਬੜਾਵਾ ਦੇਣ ਵਾਲੇ ਗੀਤ ਵੱਜ ਰਹੇ ਹਨ। ਇਸ਼ ਬਾਰੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਜਿਸ ਦੇ ਬਾਅਦ ਡੀਜੀਪੀ ਨੇ ਏਡੀਜੀਪੀ ਦੇ ਰਾਹੀਂ ਇਹ ਹੁਕਮ ਜਾਰੀ ਕਰ ਦਿੱਤੇ ਹਨ।
ਚੰਡੀਗੜ੍ਹ : ਚੰਡੀਗੜ੍ਹ (Chandigarh) 'ਤੇ ਅਧਿਕਾਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ (Punjab and Haryana) ਸਰਕਾਰ ਵਿਚ ਟਕਰਾਅ ਵੱਧ ਗਿਆ ਹੈ। ਸੀ.ਐੱਮ. ਮਨੋਹਰ ਲਾਲ ਖੱਟਰ (CM Manohar Lal Khattar) ਨੇ 5 ਅਪ੍ਰੈਲ ਨੂੰ ਹਰਿਆਣਾ ਵਿਧਾਨ ਸਭਾ (Haryana Assembly) ਦਾ ਸਪੈਸ਼ਲ ਸੈਸ਼ਨ ਸੱਦ ਲਿਆ ਹੈ। ਜਿਸ ਵਿਚ ਚੰਡੀਗੜ੍ਹ ਨੂੰ ਲੈ ਕੇ ਪ੍ਰਸਤਾਵ ਪਾਸ ਕੀਤਾ ਜਾ ਸਕਦਾ ਹੈ। ਇਸ ਟਕਰਾਅ ਦੀ ਸ਼ੁਰੂਆਤ ਪੰਜਾਬ ਦੀ ਸੀਐੱ...
ਚੰਡੀਗੜ੍ਹ : ਪੰਜਾਬ ਵਿਚ ਮਾਨ ਸਰਕਾਰ ਨੇ ਤੇਜ਼ੀ ਨਾਲ ਪ੍ਰਸ਼ਾਸਨਿਕ ਫੇਰਬਦਲ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਦੇਰ ਰਾਤ ਪੰਜਾਬ ਵਿਚ 10 ਜ਼ਿਲਿਆਂ ਦੇ ਡੀ.ਸੀ. ਬਦਲ ਦਿੱਤੇ ਗਏ। ਇਨ੍ਹਾਂ ਵਿਚ ਜ਼ਿਆਦਾਤਰ ਅਫਸਰਾਂ ਨੂੰ ਚਰਨਜੀਤ ਚੰਨੀ ਦੇ ਸੀ.ਐੱਮ. ਬਣਨ ਤੋਂ ਬਾਅਦ ਡੀ.ਸੀ. ਲਗਾਇਆ ਗਿਆ ਸੀ। ਇਨ੍ਹਾਂ ਵਿਚ 4 ਮਹਿਲਾ ਆਈ.ਏ.ਐੱਸ. ਅਫਸਰਾਂ ਈਸ਼ਾ ਕਾਲੀਆ, ਸੋਨਾਲੀ ਗਿਰੀ, ਬਬੀਤਾ ਅਤੇ ਅਪਨੀਤ ਰਿਆਤ ਨੂੰ ਫਿਲਹਾਲ ਕੋਈ ਨਿਯੁਕਤੀ ਨਹੀਂ ਦਿੱਤੀ ਗਈ ਹੈ।ਅੰਮ੍ਰਿਤਸਰ ਦੇ ਡੀ.ਸੀ. ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਕਤਸਰ ਲਗਾਇਆ ਗਿਆ ਹੈ। ਪਟਿਆਲਾ ਤੋਂ ਸੰਦੀਪ ਹੰਸ ਨੂੰ ਹੁਸ਼ਿਆਰਪੁਰ ਦਾ ਡੀ ਸੀ. ਲਗਾਇਆ ਗਿਆ ਹੈ।ਪਠਾਨਕੋਟ ਦੇ ਡੀ.ਸੀ. ਸੰਜਮ ਅਗਰਵਾਲ ਨੂੰ ਮਾਲੇਰਕੋਟਲਾ ਤਾਇਨਾਤ ਕੀਤਾ ਗਿਆ ਹੈ। ਮੁਕਤਸਰ ਦੇ ਡੀ.ਸੀ. ਹਰਪ੍ਰੀਤ ਸੂਦਨ ਹੁਣ ਅੰਮ੍ਰਿਤਸਰ ਦੇ ਡੀ.ਸੀ. ਹੋਣਗੇ।ਫਰੀਦਕੋਟ ਦੇ ਡੀ.ਸੀ. ਹਰਬੀਰ ਸਿੰਘ ਨੂੰ ਪਠਾਨਕੋਟ ਲਗਾਇਆ ਗਿਆ ਹੈ।ਆਮ ਪ੍ਰਸ਼ਾਸਨ ਦੇ ਸਪੈਸ਼ਲ ਸੈਕਟ੍ਰੇਰੀ ਅਮਿਤ ਤਲਵਾਰ ਹੁਣ ਮੋਹਾਲੀ ਦੇ ਡੀ.ਸੀ. ਹੋਣਗੇ।ਚੀਫ ਸੈਕ੍ਰੇਟਰੀ ਦੀ ਸਟਾਫ ਅਫਸਰ ਸਾਕਸ਼ੀ ਸਾਨੀ ਨੂੰ ਪਟਿਆਲਾ ਦਾ ਡੀ.ਸੀ. ਲਗਾਇਆ ਗਿਆ ਹੈ।ਅੰਮ੍ਰਿਤਸਰ ਵਿਚ ਏ.ਡੀ.ਸੀ. ਰੂਹੀ ਨੂੰ ਫਰੀਦਕੋਟ ਦਾ ਡੀ.ਸੀ. ਲਗਾਇਆ ਗਿਆ ਹੈ।ਪਟਿਆਲਾ ਦੀ ਏ.ਡੀ.ਸੀ. ਪ੍ਰੀਤੀ ਯਾਦਵ ਨੂੰ ਰੋਪੜ ਦਾ ਡੀ.ਸੀ. ਲਗਾਇਆ ਗਿਆ ਹੈ।ਮੋਹਾਲੀ ਦੇ ਏ.ਡੀ.ਸੀ. ਹਿਮਾਂਸ਼ੂ ਅਗਰਵਾਲ ਨੂੰ ਬਬੀਤਾ ਦੀ ਥਾਂ ਫਾਜ਼ਿਲਕਾ ਦਾ ਡੀ.ਸੀ. ਲਗਾਇਆ ਗਿਆ ਹੈ।ਇਸ ਤੋਂ ਪਹਿਲਾਂ ਵੀ ਮਾਨ ਸਰਕਾਰ 6 ਜ਼ਿਲਿਆਂ ਦੇ ਡੀ.ਸੀ. ਬਦਲ ਚੁੱਕੀ ਹੈ। ਇਨ੍ਹਾਂ ਵਿਚ ਸੰਗਰੂਰ, ਮੋਗਾ, ਬਰਨਾਲਾ, ਬਠਿੰਡਾ, ਤਰਨਤਾਰਨ ਅਤੇ ਮਾਨਸਾ ਸ਼ਾਮਲ ਹੈ। ਸੰਗਰੂਰ ਸੀ.ਐੱਮ. ਦਾ ਗ੍ਰਹਿ ਜ਼ਿਲਾ ਹੈ, ਜਿੱਥੋਂ ਐੱਸ.ਐੱਸ.ਪੀ. ਸਵਪਨ ਸ਼ਰਮਾ ਅਤੇ ਡੀ.ਸੀ. ਰਾਮਵੀਰ ਨੂੰ ਬਦਲ ਦਿੱਤਾ ਗਿਆ ਹੈ।
ਫਿਰੋਜ਼ਪੁਰ : ਪੰਜਾਬ (Punjabi) ਵਿੱਚ ਵਾਪਰ ਰਹੀਆਂ ਘਟਨਾਵਾਂ ਕਾਰਣ ਸਥਿਤੀ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ। ਨਿੱਤ ਇਥੇ ਗੋਲੀਆਂ ਚਲਾਉਣ (Shooting) ਅਤੇ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਕਾਰਣ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਜ਼ਿਲਾ ਫਿਰੋਜ਼ਪੁਰ (Ferozepur) ਦੇ ਸਰਹੱਦੀ ਪਿੰਡ ਦੋਨਾਂ ਤੇਲੁ ਮਲ ਵਿਖੇ ਕਾਰਜ ਸਿੰਘ (Karaj Singh) ਨਾਮ ਦੇ ਸ਼ਖਸ ਦੀ ਮਬੋਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਹੱਤਿਆ (Murder) ਕਰ ਦਿੱਤੀ ਗਈ।ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਕਾਰਜ ਸਿੰਘ ਦੀ ਉਮਰ ਕਰੀਬ 35 ਸਾਲ ਸੀ।ਵਾਰਦਾਤ ਮਗਰੋਂ ਉਸ ਦੀ ਮ੍ਰਿਤਕ ਦੇਹ ਨੂੰ ਸਿਵਿਲ ਹਸਪਤਾਲ ਦੀ ਮੋਰਚੁਰੀ ਵਿੱਚ ਰੱਖਿਆ ਗਿਆ ਹੈ।ਇਸ ਹਮਲੇ ਵਿਚ ਕਾਰਜ ਦਾ ਛੋਟਾ ਭਰਾ ਵੀ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ।ਇਸ ਘਟਨਾ ਨੂੰ ਪੁਰਾਣੀ ਰੰਜਿਸ਼ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ।ਕਾਰਜ ਸਿੰਘ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਸੀ ਅਤੇ ਅੱਜ ਜਦੋਂ ਕਾਰਜ ਮੇਲਾ ਦੇਖ ਕੇ ਵਾਪਿਸ ਆ ਰਿਹਾ ਸੀ ਤਾਂ ਘਰ ਦੇ ਰਸਤੇ ਵਿੱਚ ਹਮਲਾਵਰ ਰਸਤਾ ਰੋਕ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਹਮਲਾਵਰ 20 ਤੋਂ 25 ਜਾਣੇ ਸੀ ਜਿਨ੍ਹਾਂ ਨੇ ਉਸ ਦੇ ਭਰਾ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਉਸਦੇ ਭਰਾ ਦੀ ਮੌਤ ਹੋ ਗਈ। ਉਸ ਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਨੇ ਉਸ 'ਤੇ ਵੀ ਤੇਜ ਧਾਰ ਹਥਿਆਰ ਨਾਲ ਹਮਲਾ ਕੀਤਾ। DSP ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਅਤੇ ਕਾਰਜ ਸਿੰਘ ਦੀ ਗੋਲੀਆਂ ਲਗਣ ਨਾਲ ਮੌਤ ਹੋ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਬਾਘਾਪੁਰਾਣਾ : ਵਿਧਾਨ ਸਭਾ ਹਲਕਾ ਬਾਘਾ ਪੁਰਾਣਾ (Vidhan Sabha constituency Bagha Purana) ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ (ਮੋਗਾ) ਵਿਖੇ ਹਰ ਸਾਲ ਦੀ ਤਰ੍ਹਾਂ ਚੱਲ ਰਹੇ ਮੇਲੇ ਦੌਰਾਨ ਕਿਸੇ ਨਿੱਜੀ ਰੰਜਿਸ਼ (Personal grudge) ਕਰਕੇ ਗੋਲ਼ੀਆਂ ਚੱਲਣ ਕਾਰਣ ਦਹਿਸ਼ਤ ਦਾ ਮਾਹੌਲ (An atmosphere of terror) ਬਣ ਗਿਆ। ਪਿੰਡ ਮਾੜੀ ਮੁਸਤਫ਼ਾ ਦੇ ਵਾਸੀ ਗੈਂਗਸਟਰ ਰਹੇ ਹਰਜੀਤ ਸਿੰਘ (Harjit Singh was a gangster) ਉਰਫ਼ ਪਿੰਟਾ ਬਰਾੜ ਪੁੱਤਰ ਸਵਰਨ ਸਿੰਘ ਬਰਾੜ (Swaran Singh Brar) ਦੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ (Shot dead) ਕਰ ਦਿੱਤੀ ਗਈ। ਉਸ ਦੇ ਇਕ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ...
ਜਲੰਧਰ : ਪੰਜਾਬ ਵਿਚ ਜਲੰਧਰ-ਅੰਮ੍ਰਿਤਸਰ ਹਾਈਵੇ (Jalandhar-Amritsar Highway in Punjab) 'ਤੇ ਵਿਧੀਪੁਰ (Vidhipur) ਦੇ ਨੇੜੇ ਸ਼ੁੱਕਰਵਾਰ ਦੇਰ ਰਾਤ ਇਕ ਰੇਂਜ ਰੋਵਰ ਕਾਰ (Range Rover car) ਵਿਚਾਲੇ ਹਾਈਵੇ ਅੱਗ ਦਾ ਗੋਲਾ ਬਣ ਗਈ। ਧੂੰਆਂ ਉਠਦਾ ਦੇਖ ਕਾਰ ਸਵਾਰ ਤੁਰੰਤ ਉਤਰੇ ਅਤੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਕਾਰ ਅੱਗ ਦੀਆਂ ਲਪਟਾਂ ਨਾਲ ਘਿਰ ਗਈ। ਗੋ...
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ (Aam Aadmi Party Punjab) ਵਿਚ ਵਿਧਾਨ ਸਭਾ ਚੋਣਾਂ (Assembly elections) 'ਚ ਹੂੰਝਾਫੇਰ ਜਿੱਤ ਹਾਸਲ ਕਰਨ ਪਿੱਛੋਂ ਹੁਣ ਗੁਜਰਾਤ ਦੀਆਂ ਚੋਣਾਂ (Gujarat elections) ਵਿਚ ਆਪਣਾ ਜਲਵਾ ਦਿਖਾਉਣ ਲਈ ਤਿਆਰੀ ਖਿੱਚ ਲਈ ਹੈ। ਇਸ ਦੇ ਮੱਦੇਨਜ਼ਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਗੁਜਰਾਤ ਦੌਰੇ 'ਤੇ ਹਨ ਜਿੱਥੇ ਉਨ੍ਹਾਂ ਵਲੋਂ ਰੋਡ ਸ਼ੋਅ (Road show) ਕੀਤਾ ਜਾਵੇਗਾ ਅਤੇ ਲੋਕਾਂ ਦੀ ਹਮਾਇਤ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 2 ਦਿਨਾਂ ਦੇ ਦੌਰੇ 'ਤੇ ਕੇਜਰੀਵਾਲ ਨਾਲ ਮਿਲ ਪੰਜਾਬ ਸੀ.ਐੱਮ. (Punjab CM) ਭਗਵੰਤ ਮਾਨ ਰੋਡ ਸ਼ੋਅ (Road show) ਸਮੇਤ ਕਈ ਪ੍ਰੋਗਰਾਮਾਂ 'ਚ ਹਿੱਸ...
ਚੰਡੀਗੜ੍ਹ: ਚੰਡੀਗੜ੍ਹ ਪੁਲਿਸ (Chandigarh Police) ਨੇ ਗੈਂਗਸਟਰ ਲਾਰੈਂਸ (Gangster Lawrence) ਬਿਸ਼ਨੋਈ ਗੈਂਗ ਦੇ ਇਕ ਗੁਰਗੇ ਨੂੰ ਫੜਣ ਦਾ ਦਾਅਵਾ ਕੀਤਾ ਹੈ। ਮੋਹਾਲੀ ਦੇ ਨੰਡਿਆਲੀ ਪਿੰਡ (Nandiali village of Mohali) ਦੇ ਸਿਮਰਨਜੀਤ ਸਿੰਘ (Simranjit Singh) (30) ਨੂੰ ਪੁਲਿਸ ਨੇ ਫੜਿਆ ਹੈ। ਉਸ ਦੇ ਕਬਜ਼ੇ ਵਿਚੋਂ .32 ਬੋਰ ਦੀ ਨਾਜਾਇਜ਼ ਪਿਸਟਲ (Illegal pistols) ਅਤੇ 5 ਕਾਰਤੂਸ ਅਤੇ ਇਕ ਮੈਗਜ਼ੀਨ ਵੀ ਬਰਾਮਦ ਕਰਨ ਦਾ ਦਾਅਵਾ ਵੀ ਪੁਲਿਸ ਕਰ ਰਹੀ ਹੈ। ਪੁਲਿਸ ਨੇ ਉਸ ਦੀ ਗ੍ਰਿਫਤਾਰੀ ਬਿਸ਼ਨੋਈ ਗੈਂਗ ਦੇ ਦੀਪਕ ਉਰਫ ਦੀਪੂ ਬੁ...
ਅੰਮ੍ਰਿਤਸਰ : ਵਿਦੇਸ਼ ਤੋਂ ਰਤਣ ਤੋਂ ਪਹਿਲਾਂ ਮਿਸ ਯੂਨੀਵਰਸ ਹਰਨਾਜ਼ ਕੌਰ (Miss Universe Harnaz Kaur) ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਚ ਮੱਥਾ ਟੇਕਣ ਪਹੁੰਚੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੀ ਦੇਸ਼ ਨੂੰ ਲੋੜ ਹੈ, ਇਸ ਲਈ ਉਨ੍ਹਾਂ ਨੂੰ ਐਕਟਿਵ ਰਹਿਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਮਿਸ ਯੂਨੀਵਰਸ (Miss Universe) ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਈ ਹਰਨਾਜ਼ ਕੌਰ (Harnaz Kaur from Punjab) ਨੇ ਸ਼ੁੱਕਰਵਾਰ ਨੂੰ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਚ ਮੱਥਾ ਟੇਕਿਆ। ਉਹ ਲਾਈਨ ਵਿਚ ਲੱਗ ਕੇ ਤਕਰੀਬਨ ਅੱਧੇ ਘੰਟੇ ਵਿਚ ਦਰਬਾਰ ਸਾਹਿਬ ਪਹੁੰਚੀ ਅਤੇ ਨਤਮਸਤਕ ਹੋਈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਮਿਸ ਯੂਨੀਵਰਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਦਾ ਮੌਕਾ ਮਿਲਿਆ ਹੈ। Also Read : ਸਟ੍ਰੀਟ ਲਾਈਟਾਂ ਦੀ ਬੱਤੀ ਗੁੱਲ, ਸ਼ੇਅਰ ਮਾਰਕੀਟ ਦੀ ਵੀ 'ਪਾਵਰ ਕੱਟ' ਉਨ੍ਹਾਂ ਦੀ ਮੰਨਤ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੇ। ਅੱਜ ਉਨ੍ਹਾਂ ਦਾ ਘਰ ਦਾ ਟੂਰ ਖਤਮ ਹੋ ਰਿਹਾ ਹੈ, ਜਿਸ ਨੂੰ ਉਨ੍ਹਾਂ ਨੇ...
ਚੰਡੀਗੜ੍ਹ : ਚੰਡੀਗੜ੍ਹ (Chandiagarh) ਦੇ ਮੁੱਦੇ 'ਤੇ ਭਾਜਪਾ ਨੇ ਪੰਜਾਬ ਦੀ ਸੀ.ਐੱਮ. ਭਗਵੰਤ ਮਾਨ (CM of Punjab Bhagwant Mann) ਸਰਕਾਰ ਨੂੰ ਘੇਰਿਆ। ਵਿਧਾਨ ਸਭਾ ਵਿਚ ਚੰਡੀਗੜ੍ਹ (Chandigarh in the Vidhan Sabha) ਪੰਜਾਬ ਨੂੰ ਦੇਣ ਦੇ ਹੱਕ ਵਿਚ ਪ੍ਰਸਤਾਵ ਤੋਂ ਬਾਅਦ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ (Punjab President Ashwani Sharma) ਜਮ ਕੇ ਵਰ੍ਹੇ। ਸ਼ਰਮਾ ਨੇ ਕਿਹਾ ਕਿ ਅੱਜਕਲ ਰਿਵਾਜ਼ ਹੀ ਚੱਲ ਪਿਆ ਹੈ...
ਚੰਡੀਗੜ੍ਹ : ਪੰਜਾਬ ਪੁਲਿਸ (Punjab Police) ਦੇ ਮੁਲਾਜ਼ਮਾਂ ਨੂੰ ਹੁਣ ਜਨਮ ਦਿਨ 'ਤੇ ਮੁੱਖ ਮੰਤਰੀ (CM) ਦੀ ਵਧਾਈ ਮਿਲੇਗੀ। ਉਨ੍ਹਾਂ ਨੂੰ ਸੀ.ਐੱਮ. ਭਗਵੰਤ ਮਾਨ (CM Bhagwant Mann) ਅਤੇ ਡੀ.ਜੀ.ਪੀ. ਵੀ.ਕੇ. ਭਾਵਰਾ (DGP VK Bhavra) ਵਲੋਂ ਬਰਥਡੇ ਗ੍ਰੀਟਿੰਗ ਕਾਰਡ (Greeting card) ਭੇਜਿਆ ਜਾਵੇਗਾ। ਪੁਲਿਸ ਮੁਲਾਜ਼ਮਾਂ ਦਾ ਹੌਸਲਾ ਵਧਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਪੰਜਾਬ ਪੁਲਿਸ (Punjab Police) ਵਿਚ ਤਕਰੀਬਨ 80 ਹਜ਼ਾਰ ਮੁਲਾਜ਼ਮ ਹਨ, ਜਿਨ੍ਹਾਂ ਨੂੰ ਸੀ.ਐੱਮ. ਵਧਾਈ ਦੇਣਗੇ। ਡੀ.ਜੀ...
ਚੰਡੀਗੜ੍ਹ : ਕੇਂਦਰ ਸ਼ਾਸਿਤ ਪ੍ਰਦੇਸ਼ (Union Teritory) ਚੰਡੀਗੜ੍ਹ (Chandigarh) ਦੇ ਮੁਲਾਜ਼ਮਾਂ 'ਤੇ ਕੇਂਦਰੀ ਸੇਵਾ ਨਿਯਮ (Central Service Rules) ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਵਿਰੁੱਧ ਇਕ ਰੋਜ਼ਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ (Punjab Vidhan sabha) ਵਿਚ ਮਤਾ ਪਾਸ ਕਰ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਚੰਡੀਗੜ੍ਹ ਦੇ ਮਾਮਲਿਆਂ ਨਾਲ ਸਬੰਧਤ ਇਹ ਪ੍ਰਸਤਾਵ ਲੈ ਕੇ ਆਏ ਹਨ, ਜਿਸ 'ਤੇ ਚਰਚਾ ਸ਼ੁਰੂ ਹੋਈ। ਇਸ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ...
ਚੰਡੀਗੜ੍ਹ : ਪੰਜਾਬ ਸਰਕਾਰ ਨੇ 16ਵੀਂ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ 1 ਅਪ੍ਰੈਲ ਯਾਨੀ ਅੱਜ ਨੂੰ ਬੁਲਾਇਆ ਗਿਆ।ਸੈਸ਼ਨ ਦੀ ਲਾਈਵ ਕਾਰਵਾਈ ਪੰਜਾਬ ਸਰਕਾਰ ਅਤੇ ਸੀਐਮਓ ਦੇ ਫੇਸਬੁੱਕ, ਟਵਿੱਟਰ ਅਤੇ ਯੂਟਿਊਬ ਹੈਂਡਲ 'ਤੇ ਉਪਲਬਧ ਹੋਵੇਗੀ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ। Also Read: ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ PSPCL ਤੇ PCTCL ਲਈ ਵਿੱਤੀ ਸਾਲ 2022-23 ਲਈ ਟੈਰਿਫ ਆਰਡਰ ਜਾਰੀ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਦੌਰਾਨ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਨ ਲਈ ਮਤਾ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮਸਲੇ ਇਕੱਲੇ ਭਗਵੰਤ ਮਾਨ ਹੀ ਲੋਕ ਸਭਾ 'ਚ ਚੁੱਕਦੇ ਰਹੇ ਹਨ, ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਇਸ 'ਤੇ ਇਤਰਾਜ਼ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਰਫ ਭਗਵੰਤ ਮਾਨ ਹੀ ਨਹੀਂ, ਸਗੋਂ ਬਾਕੀ ਸੰਸਦ ਮੈਂਬਰ ਵੀ ਪੰਜਾਬ ਦੇ ਮਸਲੇ ਚੁੱਕਦੇ ਹਨ। ਇਸ ਤੋਂ ਬਾਅਦ ਸਦਨ 'ਚ ਰੌਲਾ-ਰੱਪਾ ਸ਼ੁਰੂ ਹੋ ਗਿਆ ਤਾਂ ਹਰਪਾਲ ਚੀਮਾ ਨੇ ਉਨ੍ਹਾਂ 'ਤੇ ਤੰਜ ਕੱਸਦਿਆਂ ਪੁੱਛਿਆ ਕਿ ਕਾਂਗਰਸ ਦਾ ਵਿਰੋਧੀ ਧਿਰ ਦਾ ਨੇਤਾ ਕੌਣ ਹੈ, ਉਸ ਨੂੰ ਅੱਗੇ ਲੈ ਕੇ ਆਓ। ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਨੇ ਪਿਛਲੇ ਸਾਢੇ 4 ਸਾਲਾਂ ਦੌਰਾਨ ਕੁੱਝ ਨਹੀਂ ਕੀਤਾ। ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਇਨ੍ਹਾਂ ਸਾਲਾਂ ਦੌਰਾਨ ਸਿਸਵਾਂ ਮਹਿਲ ਦੇ ਦਰਵਾਜ਼ੇ ਹੀ ਖੁੱਲ੍ਹਵਾ ਲੈਂਦੇ, ਇਹੀ ਬਹੁਤ ਸੀ। Also Read: PUNJAB ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ, ਕਈ ਮੁੱਦਿਆਂ 'ਤੇ ਹੋ ਸਕਦੀ ਹੈ ਭਖਵੀਂ ਚਰਚਾ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Govt Jobs 2024: सरकारी नौकरी पाने का सुनहरा मौका; नहीं देनी होगी कोई परीक्षा
Indian Army Recruitment 2024: ऑफिसर बनने का शानदार मौका! बिना लिखित परीक्षा दिए मिलेगी नौकरी, बस करें ये काम
Diabetes Friendly Fruits : डायबिटीज के मरीज सुबह जरूर खाएं ये फल, कंट्रोल में रहेगा शुगर लेवल, मिलेगें कमाल के फायदे