ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਕੈਬਨਿਟ ਮੰਤਰੀਆਂ ਦੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਦੌਰਾਨ ਕਈ ਅਹਿਮ ਮਸਲੇ ਵਿਚਾਰੇ ਜਾ ਰਹੇ ਹਨ। ਆਸ ਲਾਈ ਜਾ ਰਹੀ ਹੈ ਕਿ ਮੋਹਾਲੀ-ਚੰਡੀਗੜ੍ਹ ਹੱਦ ਉੱਤੇ ਬੈਠੇ ਕਿਸਾਨਾਂ ਦੇ ਮਸਲੇ ਉੱਤੇ ਵੀ ਪੰਜਾਬ ਕੈਬਨਿਟ ਕੋਈ ਅਹਿਮ ਐਲਾਨ ਕਰ ਸਕਦੀ ਹੈ। ਇਸ ਵੇਲੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਮੁੱਖ ਮੰਤਰੀ ਦੁਪਹਿਰੇ 12 ਵਜੇ ਕਿਸਾਨਾਂ ਨਾਲ ਮੀਟਿੰਗ ਕਰ ਸਕਦੇ ਹਨ। Also Read: ਅੱਜ ਚੰਡੀਗੜ੍ਹ ਕੂਚ ਕਰਨਗੇ ਕਿਸਾਨ: ਮੋਹਾਲੀ-ਚੰਡੀਗੜ੍ਹ ਬਾਰਡਰ ਸੀਲ, CM ਮਾਨ ਨਾਲ ਮੁਲਾਕਾਤ 'ਤੇ ਅੜੇ ਦੱਸ ਦਈਏ ਕਿ ਮੋਹਾਲੀ ਸਰਹੱਦ 'ਤੇ ਅੰਦੋਲਨ 'ਚ ਸ਼ਾਮਲ ਕਿਸਾਨਾਂ ਨੇ ਅੱਜ ਚੰਡੀਗੜ੍ਹ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਲਈ ਮੋਹਾਲੀ ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਵੀ ਜਾਰੀ ਹੈ। ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ। ਕਿਸਾਨਾਂ ਨੇ ਪੰਜਾਬ ਦੀ 'ਆਪ' ਸਰਕਾਰ ਨੂੰ ਅੱਜ ਸਵੇਰ ਤੱਕ ਦਾ ਸਮਾਂ ਦਿੱਤਾ ਸੀ। ਕਿਸਾਨ ਸੀਐਮ ਭਗਵੰਤ ਮਾਨ ਨੂੰ ਮਿਲਣ ਲਈ ਅੜੇ ਹੋਏ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਗੱਲਬਾਤ ਨਾ ਕੀਤੀ ਤਾਂ ਉਹ ਚੰਡੀਗੜ੍ਹ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਦੇ ਬੈਰੀਕੇਡ ਤੋੜ ਕੇ ਅੱਗੇ ਵਧਣਗੇ। ਕਿਸਾਨਾਂ ਦੀ ਰਾਤ ਵੀ ਮੋਹਾਲੀ ਸਰਹੱਦ ’ਤੇ ਸੜਕ ’ਤੇ ਹੀ ਕੱਟੀ ਗਈ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਜੇਕਰ ਅਸੀਂ ਇੱਕ ਬੈਰੀਕੇਡ ਤੋੜ ਸਕਦੇ ਹਾਂ ਤਾਂ ਬਾਕੀ ਵੀ ਤੋੜ ਸਕਦੇ ਹਾਂ। Also Read: ਜੈਸ਼-ਏ-ਮੁਹੰਮਦ ਦਾ ਅੱਤਵਾਦੀ RSS ਹੈੱਡਕੁਆਰਟਰ ਦੀ ਕਰ ਰਿਹਾ ਸੀ ਰੇਕੀ, ATS ਨੇ ਕੀਤਾ ਗ੍ਰਿਫਤਾਰ...
ਚੰਡੀਗੜ੍ਹ-ਮੋਹਾਲੀ ਸਰਹੱਦ 'ਤੇ ਅੰਦੋਲਨ 'ਚ ਸ਼ਾਮਲ ਕਿਸਾਨ ਅੱਜ ਚੰਡੀਗੜ੍ਹ ਵੱਲ ਕੂਚ ਕਰਨਗੇ। ਇਸ ਦੇ ਲਈ ਮੋਹਾਲੀ ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਜਾਰੀ ਹੈ। ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ। ਕਿਸਾਨਾਂ ਨੇ ਪੰਜਾਬ ਦੀ 'ਆਪ' ਸਰਕਾਰ ਨੂੰ ਅੱਜ ਸਵੇਰ ਤੱਕ ਦਾ ਸਮਾਂ ਦਿੱਤਾ ਸੀ। ਕਿਸਾਨ ਸੀਐਮ ਭਗਵੰਤ ਮਾਨ ਨੂੰ ਮਿਲਣ ਲਈ ਅੜੇ ਹੋਏ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਗੱਲਬਾਤ ਨਾ ਕੀਤੀ ਤਾਂ ਉਹ ਚੰਡੀਗੜ੍ਹ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਦੇ ਬੈਰੀਕੇਡ ਤੋੜ ਕੇ ਅੱਗੇ ਵਧਣਗੇ। ਕਿਸਾਨਾਂ ਦੀ ਰਾਤ ਵੀ ਮੋਹਾਲੀ ਸਰਹੱਦ ’ਤੇ ਸੜਕ ’ਤੇ ਹੀ ਕੱਟੀ ਗਈ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਜੇਕਰ ਅਸੀਂ ਇੱਕ ਬੈਰੀਕੇਡ ਤੋੜ ਸਕਦੇ ਹਾਂ ਤਾਂ ਬਾਕੀ ਵੀ ਤੋੜ ਸਕਦੇ ਹਾਂ। ਝੋਨੇ ਦੀ ਲੁਆਈ ਅਤੇ ਕਣਕ ਉੱਤੇ ਮੁਆਵਜ਼ੇ ਲਈ ਅੜੇ ਕਿਸਾਨਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇਕੱਠੇ ਝੋਨਾ ਨਾ ਬੀਜਣ ਲਈ ਕਿਹਾ ਹੈ। ਇਸ ਦੇ ਲਈ ਸੂਬੇ ਨੂੰ 4 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਸ ਤਹਿਤ 6-6 ਜ਼ਿਲ੍ਹਿਆਂ ਵਿੱਚ 18, 20 ਅਤੇ 22 ਜੂਨ ਨੂੰ ਅਤੇ ਬਾਕੀ 5 ਜ਼ਿਲ੍ਹਿਆਂ ਵਿੱਚ 24 ਜੂਨ ਤੋਂ ਝੋਨਾ ਲਾਇਆ ਜਾਵੇਗਾ। ਸਰਕਾਰ ਨੇ ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆ ਹੈ। ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਕਿਸਾਨ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਾਰਨ 500 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਸਮਝੌਤਾ ਵੀ ਹੋਇਆ ਪਰ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਇਸ ਲਈ ਆਈ ਧਰਨੇ ਦੀ ਨੌਬਤਕਿਸਾਨ ਆਗੂ ਹਰਿੰਦਰ ਲੱਖੋਵਾਲ ਨੇ ਕਿਹਾ ਕਿ ਸਾਡੀ ਇੱਕ ਮਹੀਨਾ ਪਹਿਲਾਂ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ। ਉਨ੍ਹਾਂ 10 ਦਿਨਾਂ ਵਿੱਚ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਨਾ ਤਾਂ ਮੰਗਾਂ ਮੰਨੀਆਂ ਗਈਆਂ ਅਤੇ ਨਾ ਹੀ ਮਾਨ ਨੇ ਮੁੜ ਮੀਟਿੰਗ ਲਈ ਸਮਾਂ ਦਿੱਤਾ। ਇਸ ਤੋਂ ਬਾਅਦ ਅਸੀਂ 17 ਮਈ ਤੱਕ ਦਾ ਅਲਟੀਮੇਟਮ ਦਿੱਤਾ, ਪਰ ਸਰਕਾਰ ਨੇ ਕੁਝ ਨਹੀਂ ਕੀਤਾ।
ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਨੇ ਮੰਗਲਵਾਰ ਇੱਕ ਅਹਿਮ ਫੈਸਲੇ ਵਿੱਚ ਕਾਂਗਰਸ ਦੇ ਇੱਕ ਸਾਬਕਾ ਵਿਧਾਇਕ ਦੇ ਮੁੰਡੇ ਨੂੰ ਡਾਇਰੈਕਟਰ ਦੇ ਅਹੁਦੇ ਤੋਂ ਲਾਹ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਗਗਨਦੀਪ ਸਿੰਘ ਜਲਾਲਪੁਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਦੇ ਅਹੁਦੇ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ। Also Read: ਕਿਸਾਨਾਂ ਦਾ ਚੰਡੀਗੜ੍ਹ ਵੱਲ ਕੂਚ, ਮੋਹਾਲੀ ਦਾ ਪਹਿਲਾ ਬੈਰੀਕੇਡ ਤੋੜ ਅੱਗੇ ਵਧੇ ਕਿਸਾਨ ਦੱਸ ਦੇਈਏ ਕਿ ਗਗਨਦੀਪ ਸਿੰਘ ਜਲਾਲਪੁਰ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਮੁੰਡਾ ਹੈ, ਜਿਸ ਨੂੰ ਪਿਛਲੀ ਕਾਂਗਰਸ ਸਰਕਾਰ ਦੌਰਾਨ ਪਾਵਰਕਾਮ ਵਿੱਚ ਡਾਇਰੈਕਟਰ ਦਾ ਅਹੁਦਾ ਬਖਸ਼ਿਆ ਗਿਆ ਸੀ। ਉਸ ਦੀ ਨਿਯੁਕਤੀ ਨਵੰਬਰ 2021 ਵਿੱਚ ਕੀਤੀ ਗਈ ਸੀ, ਜਿਸ ਦਾ ਕਈ ਕਾਂਗਰਸੀ ਆਗੂਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ। ਮਾਨ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਗਗਨਦੀਪ ਜਲਾਲਪੁਰ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਲਾਹਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਵਿਧਾਇਕ ਜਲਾਲਪੁਰ ਦੇ ਮੁੰਡੇ ਤੋਂ ਪਹਿਲਾਂ ਉਕਤ ਅਹੁਦੇ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਆਰ.ਪੀ. ਪਾਂਡਵ ਸਨ, ਜਿਨ੍ਹਾਂ ਨੂੰ ਕੈਪਟਨ ਦੇ ਕਾਂਗਰਸ ਛੱਡਣ ਤੋਂ ਬਾਅਦ ਚੰਨੀ ਸਰਕਾਰ ਨੇ ਝਟਕਾ ਦਿੰਦਿਆਂ ਉਨ੍ਹਾਂ ਦੀ ਥਾਂ ਗਗਨਦੀਪ ਜਲਾਲਪੁਰ ਨੂੰ 2 ਸਾਲ ਲਈ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। Also Read: 10ਵੀਂ ਦੀ ਕਿਤਾਬ 'ਚੋਂ ਭਗਤ ਸਿੰਘ ਦਾ ਪਾਠ ਹਟਾਏ ਜਾਣ ਦਾ AAP ਵਲੋਂ ਸਖਤ ਵਿਰੋਧ
ਚੰਡੀਗੜ੍ਹ- ਕਰਨਾਟਕ ਸਰਕਾਰ ਵਲੋਂ ਰਾਸ਼ਟਰੀ ਸਵੈ-ਸੇਵਕ ਸੰਘ (RSS) ਦੇ ਸੰਸਥਾਪਕ ਕੇਸ਼ਵ ਬਲਿਰਾਮ ਹੇਡਗੇਵਾਰ ਦੇ ਭਾਸ਼ਣ ਨੂੰ 2022-23 ਦੀਆਂ 10ਵੀਂ ਦੀਆਂ ਕੰਨੜ ਕਿਤਾਬਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਸ਼ਹੀਦ ਭਗਤ ਸਿੰਘ ਉੱਤੇ ਕੇਂਦਰਿਤ ਪਾਠ ਸਮੱਗਰੀ ਨੂੰ ਪੁਸਤਕ ਵਿਚੋਂ ਹਟਾ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਕਰਨਾਟਕ ਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਆਪਕ ਵਿਰੋਧ ਸ਼ੁਰੂ ਹੋ ਗਿਆ ਹੈ। Also Read: ਕਰਨਾਟਕ ਸਰਕਾਰ ਨੇ 10ਵੀਂ ਦੀ ਕਿਤਾਬ 'ਚੋਂ ਹਟਾਇਆ ਭਗਤ ਸਿੰਘ ਦਾ ਪਾਠ, ਹਰ ਪਾਸੇ ਹੋ ਰਿਹੈ ਵਿਰੋਧ ਇਸੇ ਵਿਚਾਲੇ ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਇਸ ਘਟਨਾ ਦਾ ਸਖਤ ਵਿਰੋਧ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਅਸਲੀ ਚਿਹਰਾ ਤੇ ਅਸਲੀ ਏਜੰਡਾਂ ਸਮੇਂ-ਸਮੇਂ ਉੱਤੇ ਬਾਹਰ ਆਉਂਦਾ ਰਿਹਾ ਹੈ। ਦੇਸ਼ ਦੀ ਆਜ਼ਾਦੀ ਦੇ ਸਮੇਂ ਵੀ ਆਰਐੱਸਐੱਸ ਸੰਘ ਅੰਗਰੇਜ਼ਾਂ ਨਾਲ ਮਿਲ ਕੇ ਚੱਲਦਾ ਰਿਹਾ ਹੈ। ਜਦੋਂ ਆਜ਼ਾਦੀ ਦੀ ਲੜਾਈ ਲਈ ਦੇਸ਼ ਭਗਤ ਕੁਰਬਾਨੀਆਂ ਦੇ ਰਹੇ ਸਨ ਤਾਂ ਆਰਐੱਸਐੱਸ ਆਪਣੇ ਫਾਇਦਿਆਂ ਲਈ ਅੰਗਰੇਜ਼ਾਂ ਨਾਲ ਸੰਧੀਆਂ ਕਰ ਰਿਹਾ ਸੀ। ਉਸੇ ਨਿਯਮ ਤੇ ਪਰੰਪਰਾ ਨੂੰ ਅੱਜ ਦੀ ਭਾਜਪਾ ਪਾਰਟੀ, ਜੋ ਕਿ ਆਰਐੱਸਐੱਸ ਦਾ ਸੁਧਰਿਆ ਹੋਇਆ ਰੂਪ ਹੈ, ਜਾਰੀ ਰੱਖ ਰਿਹਾ ਹੈ। ਕਰਨਾਟਕ ਸਰਕਾਰ ਨੇ ਜਿਸ ਤਰ੍ਹਾਂ ਨਾਲ ਸ਼ਹੀਦ-ਏ-ਆਜ਼ਾਮ ਦੇ ਬਾਰੇ ਚੈਪਟ ਨੂੰ ਖਤਮ ਕਰਕੇ ਆਰਐੱਸਐੱਸ ਦੇ ਸੰਸਥਾਪਕ ਬਲੀਰਾਮ ਹੇਡਗੇਵਰ ਦੀ ਸਪੀਚ ਨੂੰ 10ਵੀਂ ਦੀ ਕਿਤਾਬ ਵਿਚ ਸ਼ਾਮਲ ਕੀਤਾ, ਉਸ ਦੀ ਸਖਤ ਨਿਖੇਦੀ ਕਰਦੇ ਹਾਂ। ਦੇਸ਼ ਦੀ ਆਜ਼ਾਦੀ ਦੀ ਲੜਾਈ ਵੇਲੇ ਆਰਐੱਸਐੱਸ ਵਲੋਂ ਗੱਦਾਰੀ ਕੀਤੀ ਜਾ ਰਹੀ ਸੀ ਤੇ ਅੰਗਰੇਜ਼ਾਂ ਨਾਲ ਮਿਲ ਕੇ ਚੱਲਿਆ ਜਾ ਰਿਹਾ ਸੀ। ਆਰਐੱਸਐੱਸ ਨੇ ਕਦੇ ਵੀ ਅੰਬੇਦਕਰ ਸਾਹਿਬ ਨੂੰ ਆਪਣਾ ਲੀਡਰ ਨਹੀਂ ਮੰਨਿਆ। ਭਾਜਪਾ ਨੂੰ ਦੇਸ਼ ਭਗਤਾਂ ਤੋਂ ਇੰਨੀ ਨਫਰਤ ਕਿਉਂ ਹੈ। ਇਸ ਘਟਨਾ ਨਾਲ ਮਾਨਸਿਕਤਾ ਸਾਹਮਣੇ ਆਈ ਹੈ। ਇਸ ਕਰਤੂਤ ਕਾਰਨ ਸਾਰੇ ਦੇਸ਼ ਵਿਚ ਰੋਸ ਹੈ। ਅਸੀਂ ਭਾਜਪਾ ਸਰਕਾਰ ਨੂੰ ਮਜਬੂਰ ਕਰਾਂਗੇ ਇਸ ਕਦਮ ਨੂੰ ਵਾਪਸ ਲੈਣ ਲਈ। ਅਜਿਹੇ ਸ਼ਹੀਦਾਂ ਦੀਆਂ ਕੁਰਬਾਨੀਆਂ ਹਮੇਸ਼ਾ ਦੇਸ਼ ਲਈ ਪ੍ਰੇਰਣਾ ਰਹਿਣਗੀਆਂ। Also Read: Good News! ਅੰਡੇਮਾਨ-ਨਿਕੋਬਾਰ ਟਾਪੂਆਂ 'ਤੇ ਪਹੁੰਚਿਆ ਮਾਨਸੂਨ, ਕਈ ਸੂਬਿਆਂ 'ਚ ਡਿੱਗਿਆ ਤਾਪਮਾਨ ਦੱਸ ਦਈਏ ਕਰਨਾਟਕ ਦੀ ਭਾਜਪਾ ਸਰਕਾਰ ਦੇ ਇਸ ਕਦਮ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਨਾਲ ਇੰਨੀ ਨਫਰਤ ਕਿਉਂ ਕਰਦੇ ਹਨ? ਸਕੂਲ ਦੀਆਂ ਕਿਤਾਬਾਂ ਤੋਂ ਸਰਦਾਰ ਭਗਤ ਸਿੰਘ ਜੀ ਦਾ ਨਾਂ ਹਟਾਉਣਆ ਅਮਰ ਸ਼ਹੀਦ ਦੀ ਕੁਰਬਾਨੀ ਦਾ ਅਪਮਾਨ ਹੈ। ਦੇਸ਼ ਆਪਣੇ ਸ਼ਹੀਦਾਂ ਦਾ ਇਹ ਅਪਮਾਨ ਬਿਲਕੁੱਲ ਬਰਦਾਸ਼ਤ ਨਹੀਂ ਕਰੇਗਾ। ਭਾਜਪਾ ਸਰਕਾ ਨੂੰ ਇਸ ਫੈਸਲੇ ਨੂੰ ਵਾਪਸ ਲੈਣਾ ਹੋਵੇਗਾ। ਇਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਗਈ ਹੈ। ਛੋਟੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ ਲੋਅ ਜਗਾਉਣ ਵਾਲੇ ਸਰਦਾਰ ਭਗਤ ਸਿੰਘ ਨੂੰ ਪੜ੍ਹ ਕੇ ਅੱਜ ਵੀ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਲਹਿਰ ਦੌੜ ਜਾਂਦੀ ਹੈ। ਦੇਸ਼ ਭਗਤੀ ਦੇ ਇਸੇ ਜਜ਼ਬੇ ਦੇ ਡਰ ਤੋਂ ਭਾਜਪਾ ਦੀ ਰੂਹ ਕੰਬਦੀ ਹੈ।...
ਚੰਡੀਗੜ੍ਹ : ਪੰਜਾਬ 'ਚ ਚੱਲ ਰਹੇ ਕੁੰਡੀ ਕੁਨੈਕਸ਼ਨਾਂ 'ਤੇ ਭਗਵੰਤ ਮਾਨ ਸਰਕਾਰ ਸਖ਼ਤ ਦਿਖਾਈ ਦੇ ਰਹੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਪੂਰੇ ਸੂਬੇ ਅੰਦਰ ਸਖ਼ਤੀ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ ਬਿਜਲੀ ਦੀਆਂ ਕੁੰਡੀਆਂ ਲਾਉਣ ਵਾਲੇ ਆਮ ਲੋਕਾਂ ਦੇ ਨਾਲ-ਨਾਲ ਹੁਣ ਮਾਨ ਸਰਕਾਰ ਦੀ ਅੱਖ ਪੰਜਾਬ ਪੁਲਿਸ ਦੇ ਥਾਣਿਆਂ 'ਤੇ ਵੀ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਦੇ 3 ਦਰਜਨ ਥਾਣਿਆਂ ਅੰਦਰ ਬਿਜਲੀ ਦੇ ਮੀਟਰ ਹੀ ਨਹੀਂ ਲੱਗੇ ਹਨ ਅਤੇ ਇਨ੍ਹਾਂ ਥਾਣਿਆਂ ਅੰਦਰ ਬਿਜਲੀ ਦੀ ਕੁੰਡੀ ਕੁਨੈਕਸ਼ਨ ਲਾ ਕੇ ਕੰਮ ਸਾਰਿਆ ਜਾ ਰਿਹਾ ਹੈ। Also Read: CM ਮਾਨ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ ਸੌਂਪੇ 57 ਨਿਯੁਕਤੀ ਪੱਤਰ ਹੁਣ ਇਨ੍ਹਾਂ ਥਾਣਿਆਂ ਦੀ ਬਿਜਲੀ ਕੱਟੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸੂਬੇ ਦੇ ਕਰੀਬ 3 ਦਰਜਨ ਥਾਣਿਆਂ ਦੀ ਬਿਜਲੀ ਗੁੱਲ ਹੋ ਜਾਵੇਗੀ। ਦੱਸਣਯੋਗ ਹੈ ਕਿ ਪਾਵਰਕਾਮ ਵੱਲੋਂ ਬੀਤੇ ਦਿਨੀਂ ਸੂਬੇ ਦੇ ਡੇਰਿਆਂ 'ਚੋਂ ਵੀ ਬਿਜਲੀ ਚੋਰੀ ਫੜ੍ਹੀ ਗਈ ਹੈ। ਪੰਜਾਬ ਸਰਕਾਰ ਨੇ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਮਰ ਕੱਸ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਕੁੰਡੀ ਕੁਨੈਕਸ਼ਨ ਲਗਾਉਣ ਵਾਲੇ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਬਿਜਲੀ ਵਰਤਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਪੰਜਾਬ 'ਚ ਡੂੰਘੇ ਹੁੰਦੇ ਬਿਜਲੀ ਸੰਕਟ ਦਰਮਿਆਨ ਸਰਕਾਰ ਵੱਲੋਂ ਇਹ ਵੱਡਾ ਫ਼ੈਸਲਾ ਲਿਆ ਗਿਆ ਹੈ।...
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਵਿਚ ਤਰਸ ਦੇ ਆਧਾਰ 'ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ । ਇੱਥੇ ਪੰਜਾਬ ਭਵਨ ਵਿਖੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਕਰੀਅਰ ਦੀ ਸਫਲਤਾ ਅਤੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 57 ਨਿਯੁਕਤੀਆਂ ਵਿਚੋਂ 50 ਸਥਾਨਕ ਸਰਕਾਰਾਂ ਵਿਭਾਗ ਨਾਲ ਜਦਕਿ 7 ਪੁਲਿਸ ਵਿਭਾਗ ਨਾਲ ਸਬੰਧਤ ਹਨ। Also Read: ਦਿੱਲੀ 'ਚ ਪਹਿਲੀ ਵਾਰ ਪਾਰਾ 49 ਡਿਗਰੀ ਤੋਂ ਪਾਰ, ਹਨੇਰੀ ਤੇ ਮੀਂਹ ਦੀ ਭਵਿੱਖਬਾਣੀ Chief Minister @BhagwantMann handed over appointment letters to 57 appointees on compassionate ground in the Local Government and Police department. Out of these 57 appointees, 50 are from the Local Government department whereas seven are from the Police department. pic.twitter.com/VgE8tzK5Y5 — CMO Punjab (@CMOPb) May 16, 2022 ਭਗਵੰਤ ਮਾਨ ਨੇ ਕਿਹਾ ਕਿ ਅੱਜ ਨਿਯੁਕਤ ਹੋਏ ਨੌਜਵਾਨਾਂ ਨੂੰ ਰੋਟੀ-ਰੋਜ਼ੀ ਕਮਾਉਣ ਵਾਲੇ ਪਰਿਵਾਰਕ ਜੀਅ ਦੇ ਗੁਜ਼ਰਨ ਤੋਂ ਬਾਅਦ ਕਈ ਔਕੜਾਂ ਵਿਚੋਂ ਲੰਘਣਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਨਜ਼ਦੀਕੀਆਂ ਦਾ ਤੁਰ ਜਾਣਾ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਅਤੇ ਇਸ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਇਹ ਨਿਯੁਕਤੀਆਂ ਇਨ੍ਹਾਂ ਪਰਿਵਾਰਾਂ ਦੇ ਦੁੱਖ ਘਟਾਉਣ ਵਿੱਚ ਸਹਾਈ ਹੋਣ ਦੇ ਨਾਲ ਨਾਲ ਉਨ੍ਹਾਂ ਨੂੰ ਮਾਣ-ਇੱਜ਼ਤ ਅਤੇ ਸਨਮਾਨਜਨਕ ਢੰਗ ਨਾਲ ਜੀਵਨ ਬਸਰ ਕ...
ਨਾਭਾ- ਪੰਜਾਬ ਦੀ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚੋਂ 9 ਮੋਬਾਈਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 43 ਜਰਦੇ ਦੀਆਂ ਪੁੜੀਆਂ, 7 ਸਿਗਰਟ ਦੇ ਡੱਬੇ, ਇਕ ਈਅਰਫੋਨ, 2 ਚਾਰਜ, 4 ਡਾਟਾ ਕੇਬਲ, 55 ਕੈਪਸੂਲ ਅਤੇ 76 ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਹ ਸਾਰਾ ਸਮਾਨ 5 ਲਿਫਾਫਿਆਂ ਵਿੱਚ ਪੈਕ ਕੀਤਾ ਗਿਆ ਸੀ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਮਾਨ ਲਿਫ਼ਾਫ਼ਿਆਂ ਵਿੱਚ ਪੈਕ ਕਰਕੇ ਜੇਲ੍ਹ ਵਿੱਚ ਸੁੱਟਿਆ ਗਿਆ ਸੀ। ਇਸ ਬਰਾਮਦਗੀ ਤੋਂ ਬਾਅਦ ਜੇਲ ਦੀ ਸੁਰੱਖਿਆ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ। Also Read: Oops Moment ਦਾ ਸ਼ਿਕਾਰ ਹੋਈ ਪੂਨਮ ਪਾਂਡੇ, ਡਾਂਸ ਕਰਦਿਆਂ ਖਿਸਕਿਆ ਕ੍ਰੌਪ ਟੌਪ 50 ਦਿਨਾਂ ਵਿੱਚ ਮਿਲੇ 710 ਮੋਬਾਈਲਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੇਲ੍ਹਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਵਿੱਚ ਹੁਣ ਤੱਕ 710 ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਬੂਲ ਕੀਤਾ ਹੈ ਕਿ ਇਨ੍ਹਾਂ ਮੋਬਾਈਲਾਂ ਰਾਹੀਂ ਗੈਂਗਸਟਰ ਅਤੇ ਅਪਰਾਧੀ ਜੇਲ੍ਹ ਦੇ ਬਾਹਰ ਆਪਣਾ ਨੈੱਟਵਰਕ ਚਲਾ ਰਹੇ ਸਨ। ਮਾਨ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਇਹ ਮੋਬਾਈਲ ਜੇਲ੍ਹ ਅੰਦਰ ਲਿਆਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। CM ਮਾਨ ਨੇ ਸੁਧਾਰ ਘਰ ਬਣਾਉਣ ਦਾ ਕੀਤਾ ਦਾਅਵਾਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਹਕੀਕਤ ਵਿੱਚ ਸੁਧਾਰ ਘਰ ਬਣਾਇਆ ਜਾਵੇਗਾ। ਜੁਰਮ ਕਰਨ ਤੋਂ ਬਾਅਦ ਜੇਲ੍ਹ ਜਾਣ ਵਾਲੇ ਹਰ ਕੈਦੀ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਵੇਗਾ। ਜੇਲ੍ਹ ਵਿੱਚ ਹੁਣ ਕਿਸੇ ਨੂੰ ਵੀਆਈਪੀ ਟ੍ਰੀਟਮੈਂਟ ਨਹੀਂ ਮਿਲੇਗਾ। ਜੇਲ੍ਹ ਵਿੱਚ ਬਣੇ ਆਰਾਮਦਾਇਕ ਕਮਰਿਆਂ ਨੂੰ ਵੀ ਢਾਹ ਕੇ ਪ੍ਰਬੰਧਕੀ ਕੰਪਲੈਕਸ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। Also Read: ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ: ਅੰਮ੍ਰਿਤਸਰ-ਜਲੰਧਰ 'ਚ ਪਾਰਾ 46 ਪਾਰ ਕੈਦੀਆਂ ਦੇ ਭੱਜਣ ਕਾਰਨ ਚਰਚਾ ਵਿੱਚ ਰਹੀ ਨਾਭਾ ਜੇਲ੍ਹ ਵੱਧ ਸੁਰੱਖਿਆ ਵਾਲੀ ਨਾਭਾ ਜੇਲ੍ਹ ਕੈਦੀਆਂ ਦੇ ਫਰਾਰ ਹੋਣ ਕਾਰਨ ਸੁਰਖੀਆਂ ਵਿੱਚ ਰਹੀ ਹੈ। 2016 'ਚ ਨਾਭਾ ਜੇਲ ਤੋੜ ਕੇ ਬਦਨਾਮ ਗੈਂਗਸਟਰ ਗੁਰਪ੍ਰੀਤ ਸ਼ੇਖੋ ਅਤੇ ਵਿੱਕੀ ਗੌਂਡਰ ਦੀ ਸਾਜ਼ਿਸ਼ ਤਹਿਤ 6 ਕੈਦੀ ਫਰਾਰ ਹੋ ਗਏ ਸਨ। ਇਨ੍ਹਾਂ 'ਚ 2 ਅੱਤਵਾਦੀ ਅਤੇ 4 ਗੈਂਗਸਟਰ ਸ਼ਾਮਲ ਸਨ। ਇਨ੍ਹਾਂ 'ਚੋਂ ਇਕ ਅੱਤਵਾਦੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਜੇਲ੍ਹ ਤੋਂ ਫਰਾਰ ਹੋਏ ਕੁਝ ਗੈਂਗਸਟਰਾਂ ਨੂੰ ਪੁਲਿਸ ਨੇ ਮਾਰ ਦਿੱਤਾ ਹੈ।...
ਚੰਡੀਗੜ੍ਹ- ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿਚ ਗਰਮੀ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੈ। ਐਤਵਾਰ ਨੂੰ ਗਰਮੀ ਨੇ ਬੀਤੇ 8 ਸਾਲਾ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ-ਮੰਗਲਵਾਰ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਪੰਜਾਬ ਦੇ ਕੁਝ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਪਰ ਇਹ ਰਾਹਤ ਅਸਥਾਈ ਹੈ। ਇਸ ਮਹੀਨੇ ਸਾਰੇ ਰਿਕਾਰਡ ਟੁੱਟਣ ਦੇ ਆਸਾਰ ਹਨ। Also Read: 'ਬੁੱਲ੍ਹਾਂ ਨੂੰ ਚੁੰਮਣਾ, ਪਿਆਰ ਨਾਲ ਛੂਹਣਾ ਗੈਰ-ਕੁਦਰਤੀ ਅਪਰਾਧ ਨਹੀਂ' ਮੌਸਮ ਵਿਭਾਗ ਵਲੋਂ ਐਤਵਾਰ ਸ਼ਾਮ ਦਰਜ ਕੀਤੇ ਗਏ ਤਾਪਮਾਨ ਦੇ ਮੁਤਾਬਕ ਗਰਮੀ ਨੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ 8 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 46.2 ਡਿਗਰੀ, ਅੰਮ੍ਰਿਤਸਰ ਦਾ 46.1 ਡਿਗਰੀ ਤੇ ਲੁਧਿਆਣਾ ਦਾ 45.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਤੋਂ 8 ਡਿਗਰੀ ਵਧੇਰੇ ਸੀ। ਇਹੀ ਹਾਲਾਤ ਸੂਬੇ ਦੇ ਹੋਰ ਸ਼ਹਿਰਾਂ ਦੇ ਵੀ ਰਹੇ ਹਨ। 2013 ਵਿਚ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਦਰਜ ਕੀਤਾ ਗਿਆ ਸੀ, ਜੋ ਮਈ ਮਹੀਨੇ ਵਿਚ ਅੱਜ ਤੱਕ ਦਾ ਸਭ ਤੋਂ ਵਧੇਰੇ ਤਾਪਮਾਨ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 30 ਮਈ ਤੱਕ ਤਾਪਮਾਨ ਅਜੇ ਵਧੇਗਾ, ਅਜਿਹੇ ਵਿਚ ਬੀਤੇ ਸਾਰੇ ਰਿਕਾਰਡ ਇਸ ਸਾਲ ਟੁੱਟ ਸਕਦੇ ਹਨ। Also Read: CM ਮਾਨ ਦਾ ਅੱਜ ਚੰਡੀਗੜ੍ਹ 'ਚ 'ਜਨਤਾ ਦਰਬਾਰ', ਪੰਜਾਬ ਭਵਨ 'ਚ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ ਸੋਮ-ਮੰਗਲਵਾਰ ਨੂੰ ਮੀਂਹ ਦੇ ਆਸਾਰਸੋਮਵਾਰ ਤੇ ਮੰਗਲਵਾਰ ਨੂੰ ਪੰਜਾਬ ਵਿਚ ਮੀਂਹ ਦੇ ਆਸਾਰ ਬਣ ਰਹੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਪੈ ਸਕਦਾ ਹੈ, ਜਿਸ ਦੇ ਬਾਅਦ ਕੁਝ ਦਿਨਾਂ ਦੇ ਲਈ ਗਰਮੀ ਤੋਂ ਰਾਹਤ ਮਿਲੇਗੀ ਪਰ ਇਹ ਅਸਥਾਈ ਹੋਵੇਗੀ। ਇਸ ਤੋਂ ਬਾਅਦ ਫਿਰ ਤੋਂ ਤਾਪਮਾਨ ਵਧੇਗਾ। ਲੂ ਨਾਲ ਫਿਰ ਵਧੇਗੀ ਗਰਮੀਮੌਸਮ ਵਿਭਾਗ ਦੇ ਮੁਤਾਬਕ ਸੋਮਵਾਰ-ਮੰਗਲਵਾਰ ਦੇ ਬਾਅਦ ਲੂ ਫਿਰ ਤੋਂ ਜ਼ੋਰ ਫੜੇਗੀ। ਲੂ ਦੇ ਥਪੇੜਿਆਂ ਦੇ ਨਾਲ ਚਮਕਦੀ ਧੁੱਪ ਤਾਪਮਾਨ ਵਧਾਏਗੀ। ਅਜਿਹੇ ਵਿਚ ਮੌਸਮ ਵਿਭਾਗ ਨੇ ਦੁਪਹਿਰੇ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ...
ਬਠਿੰਡਾ- ਪੰਜਾਬ ਦੇ ਬਠਿੰਡਾ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰ ਮੋਹੱਬਤ ਦੀ ਯੂਨਿਟ ਨੰਬਰ 2 ਦਾ ਈਐੱਸਪੀ ਬੀਤੀ ਰਾਤ ਟੁੱਟ ਗਿਆ। ਇਸ ਤੋਂ ਬਾਅਦ 420 ਮੈਗਾਵਾਟ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਨਾਲ ਹੀ ਈਐੱਸਪੀ ਦੇ ਟੁੱਟਣ ਕਾਰਨ ਕਰੋੜਾਂ ਦੇ ਨੁਕਸਾਨ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। Also Read: BJP ਪ੍ਰਧਾਨ ਜੇ. ਪੀ. ਨੱਢਾ ਪੁੱਜੇ ਲੁਧਿਆਣਾ, ਆਗੂਆਂ ਤੇ ਕਾਰੋਬਾਰੀਆਂ ਨਾਲ ਕਰਨਗੇ ਮੀਟਿੰਗ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਲਹਿਰ ਮੁਹੱਬਤ ਦੇ ਥਰਮਲ ਪਲਾਂਟ ਵਿਚ ਜ਼ੋਰਦਾਰ ਥਮਾਕਾ ਹੋਇਆ। ਇਸ ਤੋਂ ਬਾਅਦ ਰਾਖ ਨਾਲ ਭਰੇ ਈਐੱਸਪੀ ਦੇ ਖੰਬੇ ਹੇਠਾਂ ਬੈਠ ਗਏ। ਰਾਖ ਦੀ ਗਰਮੀ ਨਾਲ ਦੋ ਕਰਮਚਾਰੀਆਂ ਦੇ ਪੈਰ ਸੜ ਗਏ। ਈਐੱਸਪੀ ਰਾਖ ਨਾਲ ਭਰ ਗਿਆ ਤੇ ਉਸ ਦੀ ਨਿਕਾਸੀ ਰੋਕ ਦਿੱਤੀ ਗਈ। ਹਾਦਸਾ ਰਾਤ ਨੂੰ ਅਚਾਨਕ ਹੋਇਆ ਤੇ ਪੂਰੇ ਪਲਾਂਟ ਵਿਚ ਹਫੜਾ-ਦਫੜੀ ਮਚ ਗਈ। ਇਸ ਵਿਚਾਲੇ ਪਲਾਂਟ ਦੇ ਦੋ ਕਰਮਚਾਰੀ ਈਐੱਸਪੀ ਦੇ ਕੋਲ ਆਏ ਤਾਂ ਗਰਮ ਰਾਖ ਨਾਲ ਉਨ੍ਹਾਂ ਦੇ ਪੈਰ ਝੁਲਸ ਗਏ। ਉਨ੍ਹਾਂ ਹਸਪਤਾਲ ਲਿਜਾਣਾ ਪਿਆ। ਥਰਮਲ ਪਲਾਂਟ ਦੇ ਸੂਤਰਾਂ ਮੁਤਾਬਕ ਯੂਨਿਟ ਨੰਬਰ 2 ਦਾ ਈਐੱਸਪੀ ਢਹਿ ਗਿਆ ਹੈ। ਜਿਸ ਨਾਲ ਵੱਡਾ ਧਮਾਕਾ ਹੋਇਆ। ਇਸ ਤੋਂ ਬਾਅਦ ਥਰਮਲ ਪਲਾਂਟ ਦੇ ਸਾਰੇ ਅਧਿਕਾਰੀ ਮੌਕੇ ਉੱਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਈਐੱਸਪੀ ਦੇ ਡਿੱਗਣ ਨਾਲ ਕਿਹਾ ਜਾ ਰਿਹਾ ਹੈ ਕਿ ਯੂਨਿਟ ਨੰਬਰ 2 ਅਗਲੇ 2 ਮਹੀਨਿਆਂ ਤੱਕ ਸ਼ੁਰੂ ਨਹੀਂ ਹੋ ਸਕੇਗਾ। Also Read: ਸੁਨੀਲ ਜਾਖੜ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਸੋਸ਼ਲ ਮੀਡੀਆ ਪੇਜਾਂ ਤੋਂ ਹਟਾਇਆ ਪੰਜਾ ਵਧੇਗਾ ਬਿਜਲੀ ਸੰਕਟਜ਼ਿਕਰਯੋਗ ਹੈ ਕਿ ਸੂਬਾ ਪਹਿਲਾਂ ਹੀ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਜੂਨ ਵਿਚ ਝੋਨੇ ਦੀ ਬਿਜਾਈ ਕਾਰਨ ਬਿਜਲੀ ਦੀ ਮੰਗ ਹੋ ਵਧ ਜਾਵੇਗੀ। ਹੁਣ ਲਹਿਰ ਮੁਹੱਬਤ ਥਰਮਲ ਪਲਾਂਟ ਦੀਆਂ ਦੋ ਇਕਾਈਆਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ। ਇਸ ਨਾਲ ਪ੍ਰਦੇਸ਼ ਵਿਚ ਬਿਜਲੀ ਉੱਤੇ ਬੁਰਾ ਅਸਰ ਪੈਣ ਵਾਲਾ ਹੈ।
ਲੁਧਿਆਣਾ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਇਕ ਦਿਨਾ ਦੌਰੇ 'ਤੇ ਲੁਧਿਆਣਾ ਪੁੱਜ ਗਏ ਹਨ। ਇੱਥੇ ਉਹ ਸਭ ਤੋਂ ਪਹਿਲਾਂ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਉਹ ਭਾਜਪਾ ਆਗੂਆਂ ਤੇ ਵਪਾਰੀਆਂ ਨਾਲ ਮੀਟਿੰਗ ਕਰਨਗੇ। Also Read: ਸੁਨੀਲ ਜਾਖੜ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਸੋਸ਼ਲ ਮੀਡੀਆ ਪੇਜਾਂ ਤੋਂ ਹਟਾਇਆ ਪੰਜਾ ਨੱਡਾ ਜਨਤਕ ਮੀਟਿੰਗ ਕਰਨ ਤੋਂ ਇਲਾਵਾ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਚਾਰ ਸਮਾਗਮਾਂ ਵਿੱਚ ਵੀ ਹਿੱਸਾ ਲੈਣਗੇ। ਉਹ ਸੂਬਾ ਪੱਧਰੀ ਮੀਟਿੰਗ ਵਿੱਚ ਸਮੁੱਚੇ ਪੰਜਾਬ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਨਗੇ। ਹੋਟਲ ਮਹਾਰਾਜਾ ਰੀਜੈਂਸੀ ਵਿਖੇ ਮੰਡਲ ਪ੍ਰਧਾਨ ਅਤੇ ਸ਼ਹਿਰ ਦੇ ਪ੍ਰਮੁੱਖ ਵਰਕਰਾਂ ਨੂੰ ਸੰਬੋਧਨ ਕਰਨਗੇ। ਬਾਅਦ ਦੁਪਹਿਰ 3 ਵਜੇ ਵਿੱਤੀ ਰਾਜਧਾਨੀ ਦੇ ਕਾਰੋਬਾਰੀਆਂ ਨਾਲ ਵੀ ਮੀਟਿੰਗ ਕਰਨਗੇ, ਤਾਂ ਜੋ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਕੀਮਾਂ ਬਾਰੇ ਵਪਾਰੀਆਂ ਤੋਂ ਫੀਡਬੈਕ ਲੈ ਸਕਣ। ਇਸ ਤੋਂ ਬਾਅਦ ਸ਼ਾਮ 4 ਵਜੇ ਨੱਡਾ ਵਰਧਮਾਨ ਮੈਦਾਨ 'ਚ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। Also Read: CM ਭਗਵੰਤ ਮਾਨ ਦਾ ਵੱਡਾ ਐਕਸ਼ਨ, ਜੇਲ੍ਹਾਂ 'ਚ VIP ਕਲਚਰ ਕੀਤਾ ਖਤਮ ਦੂਜੇ ਪਾਸੇ ਨੱਡਾ ਦੀ ਫੇਰੀ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਭਾਜਪਾ ਨੇ 4 ਰਾਜਾਂ ਵਿੱਚ ਵਿਸ ਚੋਣਾਂ ਜਿੱਤੀਆਂ ਹਨ ਅਤੇ 2024 ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਹਾਲ ਹੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਵੋਟ ਬੈਂਕ ਵਧਿਆ ਹੈ। ਅਜਿਹੇ ਵਿੱਚ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਭਾਜਪਾ ਵਰਕਰਾਂ ਦਾ ਜੋਸ਼ ਭਰਨ ਅਤੇ ਆਗਾਮੀ ਨਿਗਮ ਚੋਣਾਂ ਦੇ ਨਾਲ-ਨਾਲ 2024 ਵਿੱਚ ਹੋਣ ਵਾਲੀਆਂ ਚੋਣਾਂ ਦੀ ਬਿਸਾਤ ਵਿਛਾਉਣ ਲਈ ਆਏ ਹਨ। ਉਨ੍ਹਾਂ ਦਾ ਉਦੇਸ਼ ਪੰਜਾਬ ਦੇ ਵਰਕਰਾਂ ਨੂੰ ਦੂਰਅੰਦੇਸ਼ੀ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਜੋਸ਼ ਭਰਨਾ ਹੈ।...
ਚੰਡੀਗੜ੍ਹ- ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਫੇਸਬੁੱਕ ਤੇ ਟਵਿਟਰ ਪੇਜ ਤੋਂ ਕਾਂਗਰਸ ਦਾ ਲੋਗੋ ਹਟਾ ਦਿੱਤਾ ਹੈ। Also Read: CM ਭਗਵੰਤ ਮਾਨ ਦਾ ਵੱਡਾ ਐਕਸ਼ਨ, ਜੇਲ੍ਹਾਂ 'ਚ VIP ਕਲਚਰ ਕੀਤਾ ਖਤਮ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਕਦੇ ਕਾਂਗਰਸ ਦੇ ਪੈਰ ਨਹੀਂ ਲੱਗਣਗੇ। ਇਸ ਦੌਰਾਨ ਉਨ੍ਹਾਂ ਨੇ ਅੰਬਿਕਾ ਸੋਨੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੰਬਿਕਾ ਸੋਨੀ ਨੇ ਹਿੰਦੂਆਂ ਨੂੰ ਬਦਨਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਬਿਕਾ ਨੇ ਇੰਦਰਾ ਗਾਂਧੀ ਦੇ ਖ਼ਿਲਾਫ਼ ਭੱਦੀ ਭਾਸ਼ਾ ਦਾ ਇਸਤੇਮਾਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਹਾਲਤ ਬੇਹੱਦ ਖ਼ਰਾਬ ਹੈ। ਰਾਹੁਲ ਗਾਂਧੀ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਬਹੁਤ ਚੰਗੇ ਇਨਸਾਨ ਹਨ ਪਰ ਉਨ੍ਹਾਂ ਨੂੰ ਦੁਸ਼ਮਣ ਅਤੇ ਦੋਸਤ ਦੀ ਪਛਾਣ ਕਰਨੀ ਪਵੇਗੀ। Also Read: ਕੇਂਦਰ ਸਰਕਾਰ ਨੇ ਕਣਕ ਦੀ ਬਰਾਮਦ 'ਤੇ ਲਗਾਈ ਫੌਰੀ ਪਾਬੰਦੀ, ਦੁਨੀਆ 'ਚ ਵਧੀਆਂ ਕੀਮਤਾ...
ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਐਕਸ਼ਨ ਮੋਡ ਵਿਚ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਆਗੂਆਂ ਤੇ ਨੇਤਾਵਾਂ ਉੱਤੇ ਸਖਤਾਈ ਤੋਂ ਬਾਅਦ ਹੁਣ ਜੇਲ੍ਹਾਂ ਬਾਰੇ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮਾਨ ਸਰਕਾਰ ਨੇ ਜੇਲ੍ਹਾਂ ਦਾ ਵੀਆਈਪੀ ਕਲਚਰ ਖਤਮ ਕਰਨ ਦਾ ਐਲਾਨ ਕੀਤਾ ਹੈ। Also Read: ਕੇਂਦਰ ਸਰਕਾਰ ਨੇ ਕਣਕ ਦੀ ਬਰਾਮਦ 'ਤੇ ਲਗਾਈ ਫੌਰੀ ਪਾਬੰਦੀ, ਦੁਨੀਆ 'ਚ ਵਧੀਆਂ ਕੀਮਤਾਂ ਤੋਂ ਬਾਅਦ ਲਿਆ ਫੈਸਲਾ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ। ਲੋਕਾਂ ਦੇ ਹੱਕ ਵਿਚ ਫੈਸਲੇ ਲਏ ਜਾ ਰਹੇ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਕਿਹਾ ਕਿ ਪੰਜਾਬ ਵਿਚ ਅਪਰਾਧੀਆਂ ਤੇ ਗੈਂਗਸਟਰਾਂ ਦਾ ਪੂਰਾ ਨੈੱਟਵਰਕ ਜੇਲ੍ਹਾਂ ਵਿਚੋਂ ਚੱਲਦਾ ਹੈ। ਜੇਲ੍ਹਾਂ ਵਿਚ ਚੱਲੇ ਸਰਚ ਅਪ੍ਰੇਸ਼ਨਾਂ ਵਿਚ ਪੁਲਿਸ ਨੂੰ ਸਫਲਤਾ ਵੀ ਮਿਲੀ ਹੈ। ਮਾਨ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਕੋਰਟ ਨੇ ਸਜ਼ਾ ਸੁਣਾਈ ਹੋਵੇ ਤਾਂ ਉਹ ਵੀਆਈਪੀ ਕਿਵੇਂ ਬਣ ਸਕਦਾ ਹੈ। ਅਸੀਂ ਇਸ ਸਬੰਧ ਵਿਚ ਵੱਡਾ ਕਦਮ ਚੁੱਕਣ ਜਾ ਰਹੇ ਹਾਂ। ਅਸੀਂ ਜੇਲ੍ਹਾਂ ਦਾ ਵੀਆਈਪੀ ਕਲਚਰ ਖਤਮ ਕਰਨ ਜਾ ਰਹੇ ਹਾਂ। ਲੋਕਾਂ ਨੂੰ ਲੱਗਦਾ ਸੀ ਉਹ ਜੇਲ ਵਿਚ ਹਨ ਪਰ ਉਹ ਉੱਥੇ ਆਰਾਮ ਕਰਦੇ ਸਨ। ਉੱਥੇ ਟੀਵੀ ਦੇਖਦੇ, ਗੇਮਾਂ ਖੇਡਦੇ ਸਨ। ਇਸ ਸਾਰਾ ਕੁੱਝ ਬੰਦ ਕਰਕੇ ਜਿੰਨੇ ਵੀ ਬੜੇ ਸ਼ਾਨਦਾਰ ਵੀਆਈਪੀ ਕਮਰੇ ਜੇਲ੍ਹਾਂ ਵਿਚ ਬਣਾਏ ਹੋਏ ਸਨ, ਉੱਥੇ ਪ੍ਰਬੰਧਕੀ ਕਮਰੇ ਬਣਾਏ ਜਾਣਗੇ। Also Read: ਸੁਨੀਲ ਜਾਖੜ ਅੱਜ ਕਰਨਗੇ ਦਿਲ ਦੀ ਗੱਲ, ਸੋਸ਼ਲ ਮੀਡੀਆ 'ਤੇ ਲਾਈਵ ਹੋ ਵਧਾਉਣਗੇ ਕਾਂਗਰਸ ਦੀ ਚਿੰਤਾ ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਜੇਲ੍ਹਾਂ ਵਿਚੋਂ ਸਿਰਫ ਮੋਬਾਇਲ ਫੋਨ ਹੀ ਨਹੀਂ ਫੜੇ ਬਲਕਿ ਫੋਨ ਕਿਨ੍ਹਾਂ ਦੇ ਨਾਂ ਉੱਤੇ ਸਨ ਤੇ ਕਿਨ੍ਹਾਂ ਨੇ ਉਨ੍ਹਾਂ ਨੂੰ ਜੇਲ੍ਹ ਵਿਚ ਪਹੁੰਚਾਇਆ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਅਧਿਕਾਰੀ ਮੁਅੱਤਲ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦਾ ਹੈ। ਸਜ਼ਾ ਕੱਟਣ ਤੋਂ ਬਾਅਦ ਬੰਦਾ ਸੁਧਰ ਕੇ ਬਾਹਰ ਨਿਕਲਣਾ ਚਾਹੀਦਾ ਹੈ। ਇਸ ਦੌਰਾਨ ਕਿਹਾ ਕਿ ਇਸ ਦੌਰਾਨ ਕੁਤਾਹੀ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ...
ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ‘ਦਿਲ ਕੀ ਗੱਲ’ ਕਰਨਗੇ। ਇਸ ਦੇ ਲਈ ਉਹ ਦੁਪਹਿਰ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋਣਗੇ। ਕਾਂਗਰਸ ਨੇ ਹਾਲ ਹੀ ਵਿੱਚ ਜਾਖੜ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਹੈ। ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਜਾਖੜ ਨੂੰ ਦੋ ਸਾਲ ਲਈ ਮੁਅੱਤਲ ਕਰਨ ਦੀ ਸਿਫਾਰਿਸ਼ ਵੀ ਸੋਨੀਆ ਗਾਂਧੀ ਕੋਲ ਪੈਂਡਿੰਗ ਹੈ। ਅਜਿਹੇ 'ਚ ਰਾਜਸਥਾਨ ਦੇ ਉਦੈਪੁਰ 'ਚ ਚਿੰਤਨ ਸ਼ਿਵਿਰ 'ਚ ਰੁੱਝੀ ਕਾਂਗਰਸ ਦੀ ਵਧਣਾ ਤੈਅ ਹੈ। ਜਾਖੜ ਦੇ ਦਿਲ ਦੀ ਗੱਲ ਕਹਿਣ ਦੇ ਐਲਾਨ ਤੋਂ ਬਾਅਦ ਕਾਂਗਰਸੀਆਂ ਦੀਆਂ ਨਜ਼ਰਾਂ ਵੀ ਉਨ੍ਹਾਂ 'ਤੇ ਟਿਕੀਆਂ ਹੋਈਆਂ ਹਨ। Also Read: 1 ਤੋਂ 30 ਜੂਨ ਤੱਕ ਬੱਚਿਆਂ ਨੂੰ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ, ਮੀਤ ਹੇਅਰ ਨੇ ਕੀਤਾ ਐਲਾਨ ਹਾਈਕਮਾਨ ਤੋਂ ਨਾਰਾਜ਼ ਜਾਖੜਸੁਨੀਲ ਜਾਖੜ ਦੀ ਤੀਜੀ ਪੀੜ੍ਹੀ ਕਾਂਗਰਸ ਵਿੱਚ ਹੈ। ਟਕਸਾਲੀ ਕਾਂਗਰਸੀ ਹੋਣ ਦੇ ਬਾਵਜੂਦ ਉਹ ਹਾਈਕਮਾਂਡ ਦੀ ਅਣਦੇਖੀ ਤੋਂ ਨਾਰਾਜ਼ ਹਨ। ਜਾਖੜ ਨੂੰ ਹਾਲ ਹੀ 'ਚ ਚੋਣਾਂ ਦੌਰਾਨ ਉਨ੍ਹਾਂ ਦੀ ਬਿਆਨਬਾਜ਼ੀ 'ਤੇ ਨੋਟਿਸ ਭੇਜਿਆ ਗਿਆ ਹੈ। ਜਾਖੜ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਂਡ ਨੂੰ ਨੋਟਿਸ ਭੇਜਣ ਤੋਂ ਪਹਿਲਾਂ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਸੀ। ਇਸੇ ਕਾਰਨ ਉਸ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਜਾਖੜ ਨੇ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਹਾਈਕਮਾਂਡ ਅੱਗੇ ਨਹੀਂ ਝੁਕਣਗੇ। Also Read: ਦਿੱਲੀ 'ਚ 4 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, 27 ਲੋਕਾਂ ਦੀ ਮੌਤ ਜਾਖੜ ਦੀ ਨਾਰਾਜ਼ਗੀ ਦਾ ਕਾਰਨਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਉਨ੍ਹਾਂ ਨੂੰ ਬੇਵਜ੍ਹਾ ਕੁਰਸੀ ਤੋਂ ਲਾਂਭੇ ਕਰ ਦਿੱਤਾ ਗਿਆ।ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਤਿ...
ਚੰਡੀਗੜ੍ਹ- ਪੰਜਾਬ ਇਸ ਸਮੇਂ ਭਿਆਨਕ ਗਰਮੀ ਵਿਚ ਝੁਲਸ ਰਿਹਾ ਹੈ। ਪੰਜਾਬ ਵਿਚ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਗਰਮੀ ਦਾ ਕਹਿਰ ਜਾਰੀ ਰਹੇਗਾ। Also Read: ਕੈਨੇਡਾ ਜਾਣ ਵਾਲਿਆਂ ਲਈ ਬੈਕਲਾਗ ਬਣਿਆ ਮੁਸੀਬਤ, 2023 ਤੱਕ ਆਮ ਹੋਣਗੇ ਹਾਲਾਤ ਸ਼ੁੱਕਰਵਾਰ ਸਵੇਰੇ 8 ਵਜੇ ਪਾਰਾ 34 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਘਰ ਦੇ ਅੰਦਰ ਗਰਮ ਹਵਾ ਵੀ ਮਹਿਸੂਸ ਕੀਤੀ ਜਾ ਰਹੀ ਸੀ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਸ਼ਾਮ ਵੇਲੇ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਗਰਮ ਹਵਾਵਾਂ ਨੇ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਮੌਸਮ ਵਿਭਾਗ ਵਲੋਂ ਲੋਕਾਂ ਨੂੰ ਧੁੱਪ ਵਿਚ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਧਰ ਸਕੂਲਾਂ ਵਿੱਚ 15 ਮਈ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। Also Read: ਮੁਹਾਲੀ ਮਾਮਲੇ 'ਚ ਪੰਜਾਬ DGP ਦਾ ਅਹਿਮ ਖੁਲਾਸਾ, ਗੈਂਗਸਟਰ ਲਖਬੀਰ ਸਿੰਘ ਹੈ ਮੁੱਖ ਮੁਲਜ਼ਮ (Video) ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਗਰਮੀ ਵਧੇਗੀ ਅਤੇ ਗਰਮੀ ਦੀ ਲਹਿਰ ਵੀ ਵਧਣ ਦੀ ਸੰਭਾਵਨਾ ਹੈ। ਮਾਰਚ-ਅਪ੍ਰੈਲ ਵਿੱਚ ਮੀਂਹ ਨਹੀਂ ਪਿਆ। ਜੇਕਰ ਮਈ ਦਾ ਮਹੀਨਾ ਵੀ ਇਸੇ ਤਰ੍ਹਾਂ ਰਿਹਾ ਤਾਂ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਇਸ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜੋ ਕਿ ਸਭ ਤੋਂ ਗਰਮ ਰਹੇਗਾ।...
ਚੰਡੀਗੜ੍ਹ- ਮੁਹਾਲੀ ਵਿਚ ਬੀਤੇ ਦਿਨ ਹੋਏ ਹਮਲੇ ਦੇ ਸਬੰਧ ਵਿਚ ਅੱਜ ਪੰਜਾਬ ਦੇ ਡੀਜੀਪੀ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਘਟਨਾ ਦੇ ਸਬੰਧ ਵਿਚ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ ਦਾ ਮੁੱਖ ਮੁਲਜ਼ਮ ਗੈਂਗਸਟਰ ਲਖਬੀਰ ਸਿੰਘ ਹੈ। Also Read: ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਾਸ਼ਟਰਪਤੀ ਨਾਲ ਮੁਲਾਕਾਤ, ਕਿਹਾ-'ਸਿੱਖਣ ਨੂੰ ਮਿਲਿਆ ਬਹੁਤ ਕੁਝ' ਇਸ ਦੌਰਾਨ ਡੀਜੀਪੀ ਵੀਕੇ ਭਾਵਰਾ ਨੇ ਕਿਹਾ ਕਿ ਇਹ ਹਮਲਾ ਅੱਤਵਾਦੀਆਂ ਤੇ ਗੈਂਗਸਟਰਾਂ ਦੇ ਨੈਕਸਸ ਵਲੋਂ ਕੀਤਾ ਗਿਆ ਹੈ। ਇਸ ਹਮਲੇ ਵਿਚ 2 ਲੋਕ ਸ਼ਾਮਲ ਹਨ, ਨਿਸ਼ਾਨ ਸਿੰਘ ਤੇ ਚੜਤ ਸਿੰਘ। 9 ਮਈ ਨੂੰ ਹਮਲਾਵਰ ਮੁਹਾਲੀ ਪਹੁੰਚੇ ਸਨ। ਮੁੱਖ ਦੋਸ਼ੀ ਲਖਬੀਰ ਸਿੰਘ 2017 ਵਿਚ ਕੈਨੇਡਾ ਚਲਾ ਗਿਆ ਸੀ। ਘਟਨਾ ਦੇ ਸਬੰਧ ਵਿਚ ਪੁਲਿਸ ਨੇ ਇਕ ਮਹਿਲਾ ਬਲਜੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਤਿੰਨ ਲੋਕਾਂ ਦੀ ਭਾਲ ਅਜੇ ਜਾਰੀ ਹੈ। Also Read: Google 'ਤੇ ਸਰਚ ਕੀਤੀਆਂ ਇਹ 3 ਚੀਜ਼ਾਂ ਤਾਂ ਸਿੱਧਾ ਜਾਓਗੇ ਜੇਲ੍ਹ! ਛੋਟੀ ਜਿਹੀ ਗਲਤੀ ਪਏਗੀ ਭਾਰੀ
ਚੰਡੀਗੜ੍ਹ: ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਸੁਰੱਖਿਆ ਘਟਾਉਣ ਮਗਰੋਂ ਹੁਣ ਭਗਵੰਤ ਮਾਨ ਸਰਕਾਰ ਸੁਰੱਖਿਆ ਵਾਹਨਾਂ ਦੇ ਤੇਲ ਖਰਚੇ ਵਿੱਚ ਕਟੌਤੀ ਕਰ ਸਕਦੀ ਹੈ। ਇਸ ਲਈ ਵਿਧਾਇਕਾਂ ਤੇ ਮੰਤਰੀਆਂ ਦੇ ਸੁਰੱਖਿਆ ਵਾਹਨਾਂ ਦੇ ਤੇਲ ਖਰਚੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸੰਸਦੀ ਕਾਜ ਸ਼ਾਖਾ ਨੇ ਇਸ ਬਾਬਤ ਵੇਰਵੇ ਇਕੱਠੇ ਕਰਨੇ ਆਰੰਭ ਦਿੱਤੇ ਹਨ ਤਾਂ ਜੋ ਹਰ ਵਿਧਾਇਕ ਤੇ ਵਜ਼ੀਰ ਦੇ ਨਿੱਜੀ ਸੁਰੱਖਿਆ ਵਾਹਨ ਦਾ ਤੇਲ ਤੇ ਮੁਰੰਮਤ ਦਾ ਖਰਚਾ ਪਤਾ ਲੱਗ ਸਕੇ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਖਰਚਿਆਂ ਉੱਪਰ ਵੀ ਕਟੌਤੀ ਲੱਗ ਸਕਦੀ ਹੈ। Also Read: CM ਮਾਨ ਦੀ ਪੰਜਾਬੀ ਗਾਇਕਾਂ ਨੂੰ ਚਿਤਾਵਨੀ! Gun ਕਲਚਰ ਅਤੇ ਗੈਂਗਸਟਰਾਂ ਵਾਲੇ ਗੀਤ ਬੰਦ ਕਰੋ ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਖਰਚੇ ਘਟਾਉਣ ਦੀ ਮੁਹਿੰਮ ਛੇੜੀ ਗਈ ਹੈ। ਇਸ ਤਹਿਤ ਪਹਿਲਾਂ ਸੁਰੱਖਿਆ ਦਾ ਰਿਵਿਊ ਕੀਤਾ ਗਿਆ ਹੈ। ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਕੀਤਾ ਗਿਆ ਹੈ। ਇਹ ਵੀ ਫੈਸਲਾ ਕੀਤਾ ਹੈ ਕਿ ਵਿਧਾਇਕ ਟੈਕਸ ਖੁਦ ਭਰਨਗੇ। ਇਸ ਦੇ ਨਾਲ ਹੀ ਸਰਕਾਰੀ ਸਮਾਗਮਾਂ ਦੇ ਖਰਚੇ ਘਟਾਏ ਜਾ ਰਹੇ ਹਨ। ਸਰਕਾਰ ਦੀ ਇਸ ਮੁਹਿੰਮ ਦੀ ਕਾਫੀ ਸ਼ਲਾਘਾ ਵੀ ਹੋ ਰਹੀ ਹੈ। ਹੁਣ ਸਰਕਾਰ ਵਿਧਾਇਕਾਂ ਤੇ ਮੰਤਰੀਆਂ ਦੇ ਸੁਰੱਖਿਆ ਵਾਹਨਾਂ ਦੇ ਤੇਲ ਖਰਚੇ ਵਿੱਚ ਕਟੌਤੀ ਕਰ ਸਕਦੀ ਹੈ। ਹਾਸਲ ਜਾਣਕਾਰੀ ਅਨੁਸਾਰ ਵਿਧਾਇਕਾਂ ਨੂੰ ਪ੍ਰਤੀ ਮਹੀਨਾ ਪਹਿਲਾਂ 500 ਲਿਟਰ ਤੇਲ ਮਿਲਦਾ ਸੀ, ਜਿਸ ਵਿੱਚ ਮਗਰੋਂ ਕਟੌਤੀ ਕਰ ਦਿੱਤੀ ਗਈ ਸੀ। ਬੇਸ਼ੱਕ ਵਿਧਾਇਕ ਇਹ ਖਰਚੇ ਵਧਾਉਣ ਦੀ ਮੰਗ ਕਰ ਰਹੇ ਹਨ ਪਰ ਖਰਚੇ ਘਟਾਉਣ ਦੀ ਮੁਹਿੰਮ ਤਹਿਤ ਕਈਆਂ ਵਿਧਾਇਕਾਂ ਦੇ ਖਰਚੇ ਘਟ ਸਕਦੇ ਹਨ। Also Read: ਇਸ ਵਾਰ ਨਹੀਂ ਲੱਗੇਗਾ ਕੋਈ ਨਵਾਂ ਟੈਕਸ! ਵਿੱਤ ਮੰਤਰੀ ਹਰਪਾਲ ਚੀਮਾ ਬੋਲੇ- ਪੂਰੀਆਂ ਹੋਣਗੀਆਂ ਸਾਰੀਆਂ ਗਾਰੰਟੀਆਂ ਇਹ ਵੀ ਪਤਾ ਲੱਗਾ ਹੈ ਕਿ ਕਈ ਵਿਧਾਇਕਾਂ ਵੱਲੋਂ ਤੇਲ ਖਰਚੇ ਵਿੱਚ ਵਾਧੇ ਦੀ ਮੰਗ ਰੱਖੀ ਗਈ ਹੈ, ਜਿਸ ਮਗਰੋਂ ਵਿਧਾਇਕਾਂ ਦੇ ਨਿੱਜੀ ਸੁਰੱਖਿਆ ਵਾਹਨਾਂ ਦੀ ਮੁਰੰਮਤ ਤੇ ਤੇਲ ਖਰਚੇ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਹ ਅੰਕੜੇ ਹਾਸਲ ਕਰਨ ਮਰਗੋਂ ਸਾਲਾਨਾ ਬਜਟ ਦੇ ਮੱਦੇਨਜ਼ਰ ਪਹਿਲਾਂ ਕੁਲ ਖਰਚੇ ਦੀ ਨਜ਼ਰਸਾਨੀ ਹੋਵੇਗੀ। ਸੰਸਦੀ ਕਾਜ ਵਿਭਾਗ ਨੇ ਪਹਿਲਾਂ 19 ਅਪਰੈਲ ਤੇ ਹੁਣ 12 ਮਈ ਨੂੰ ਮੁੜ ਪੱਤਰ ਜਾਰੀ ਕਰਕੇ ਵਿਧਾਇਕਾਂ ਤੇ ਵਜ਼ੀਰਾਂ ਦੇ ਨਿੱਜੀ ਸੁਰੱਖਿਆ ਵਾਹਨਾਂ ਦੇ ਖਰਚ ਵੇਰਵੇ ਮੰਗੇ ਹਨ। ਪੰਜਾਬ ਸਰਕਾਰ ਵੱਲੋਂ ਇਹ ਖੁੱਲ੍ਹ ਦਿੱਤੀ ਹੋਈ ਹੈ ਕਿ ਜੇਕਰ ਕੋਈ ਵਿਧਾਇਕ ਜਾਂ ਮੰਤਰੀ ਆਪਣਾ ਨਿੱਜੀ ਵਾਹਨ ਵਰਤਣਾ ਚਾਹੁੰਦਾ ਹੈ ਤਾਂ ਉਸ ਨੂੰ 15 ਰੁਪਏ ਪ੍ਰਤੀ ਕਿੱਲੋਮੀਟਰ ਦਾ ਖਰਚਾ ਦਿੱਤਾ ਜਾਂਦਾ ਹੈ।
ਚੰਡੀਗੜ੍ਹ- ਇਸ ਵਾਰ ਪੰਜਾਬ ਦਾ ਬਜਟ ਟੈਕਸ ਮੁਕਤ ਹੋਵੇਗਾ। ਇਹ ਗੱਲ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਹੀ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਇਸ ਵਾਰ ਸਰਕਾਰ ਲੋਕਾਂ ’ਤੇ ਕੋਈ ਨਵਾਂ ਟੈਕਸ ਨਹੀਂ ਲਗਾਏਗੀ। ਪੰਜਾਬ ਸਰਕਾਰ ਪਹਿਲਾਂ ਤੋਂ ਚੱਲ ਰਹੇ ਟੈਕਸ ਤੋਂ ਮਾਲੀਆ ਵਧਾਏਗੀ। ਚੀਮਾ ਨੇ ਕਿਹਾ ਕਿ ਇਸ ਵਾਰ ਸਾਡੀ ਟੈਕਸ ਵਸੂਲੀ ਚੰਗੀ ਹੋਵੇਗੀ। Also Read: 10 ਜੂਨ ਨੂੰ ਹੋਵੇਗੀ ਪੰਜਾਬ ਰਾਜ ਸਭਾ ਦੀਆਂ 2 ਸੀਟਾਂ 'ਤੇ ਚੋਣ, AAP ਦੇ ਖਾਤੇ 'ਚ ਦੋਵੇਂ ਸੀਟਾਂ ਜਾਣੀਆਂ ਤੈਅ ਪੰਜਾਬ ਦੇ ਪਹਿਲੇ ਬਜਟ ਲਈ ਲੋਕਾਂ ਦੇ ਸੁਝਾਅਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਆਪਣਾ ਬਜਟ ਤਿਆਰ ਕਰਨ ਲਈ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ 2 ਤੋਂ 10 ਮਈ ਤੱਕ ਚੱਲੇ ਪੋਰਟਲ ਅਤੇ ਈ-ਮੇਲ ਰਾਹੀਂ ਸਾਨੂੰ 20 ਹਜ਼ਾਰ ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ। 500 ਤੋਂ ਵੱਧ ਮੰਗ ਪੱਤਰ ਪ੍ਰਾਪਤ ਹੋਏ ਹਨ। ਇਸ ਦੇ ਲਈ ਅਸੀਂ ਪੰਜਾਬ ਦੇ ਕਈ ਸ਼ਹਿਰਾਂ ਦਾ ਦੌਰਾ ਕੀਤਾ। ਬਜਟ ਲਈ 4,055 ਔਰਤਾਂ ਨੇ ਸੁਝਾਅ ਵੀ ਦਿੱਤੇ ਹਨ। ਲੁਧਿਆਣਾ ਤੋਂ 10.41 ਫੀਸਦੀ ਸੁਝਾਅ ਪ੍ਰਾਪਤ ਹੋਏ ਹਨ। ਦੂਜੇ ਨੰਬਰ 'ਤੇ ਪਟਿਆਲਾ ਅਤੇ ਤੀਜੇ ਨੰਬਰ 'ਤੇ ਫਾਜ਼ਿਲਕਾ ਹੈ। ਕਿਸ ਨੇ ਕੀ ਪੁੱਛਿਆ?ਚੀਮਾ ਨੇ ਕਿਹਾ ਕਿ ਉਦਯੋਗਾਂ ਨੇ ਵਧੀਆ ਬੁਨਿਆਦੀ ਢਾਂਚਾ, ਕਾਰੋਬਾਰੀ ਅਨੁਕੂਲ ਮਾਹੌਲ, ਇੰਸਪੈਕਟਰੀ ਰਾਜ ਖ਼ਤਮ ਕਰਨ, ਸੀਐਲਯੂ ਲੈਣ ਜਾਂ ਉਦਯੋਗਾਂ ਦੀ ਸਥਾਪਨਾ ਲਈ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਹੈ। ਔਰਤਾਂ ਨੇ ਲੜਕੀਆਂ ਲਈ ਚੰਗੀ ਸਿੱਖਿਆ, ਮੁੱਢਲੀ ਸਿੱਖਿਆ ਵਿੱਚ ਸੁਧਾਰ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸਿਹਤ ਸੰਬੰਧੀ ਕਈ ਟਿਪਸ ਦਿੱਤੇ ਗਏ ਹਨ। ਨੌਜਵਾਨਾਂ ਨੇ ਸਾਡੇ ਤੋਂ ਨੌਕਰੀ ਦੇ ਮੌਕੇ, ਚੰਗੀ ਸਿੱਖਿਆ, ਈ-ਗਵਰਨੈਂਸ ਅਤੇ ਲਾਇਬ੍ਰੇਰੀ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਆਮਦਨ ਵਧਾਉਣ, ਖੇਤੀ ਵਿੱਚ ਤਕਨਾਲੋਜੀ, ਵਿਭਿੰਨਤਾ ਦੀ ਮੰਗ ਕੀਤੀ ਹੈ। ਖੇਤ ਮਜ਼ਦੂਰਾਂ ਨੇ ਰਹਿਣ ਲਈ ਸ਼ਹਿਰਾਂ ਵਿੱਚ ਮਕਾਨ ਦੇਣ ਦੀ ਮੰਗ ਕੀਤੀ ਹੈ। ਇਸ ਲਈ ਵੱਖਰੇ ਬਜਟ ਦੀ ਮੰਗ ਕੀਤੀ ਗਈ ਹੈ। ਇਸੇ ਤਰ੍ਹਾਂ ਦੇ ਸੁਝਾਅ ਪ੍ਰਾਪਤ ਹੋਏ ਹਨ। Also Read: ਕੈਨੇਡਾ ਜਾਣ ਦੇ ਚਾਹਵਾਨ ਜ਼ਰਾ ਸਾਵਧਾਨ! ਅਪਲਾਈ ਕਰਨ ਤੋਂ ਬਾਅਦ ਕਿਤੇ ਪੈ ਨਾ ਜਾਵੇ ਪਛਤਾਉਣਾ 5 ਸਾਲਾਂ ਵਿੱਚ ਪੂਰੀ ਕਰਾਂਗੇ ਗਰੰਟੀਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਵੱਲੋਂ ਜੋ ਵੀ ਗਾਰੰਟੀ ਦਿੱਤੀ ਗਈ ਹੈ, ਉਹ ਸਰਕਾਰ ਦੇ 5 ਸਾਲਾਂ ਵਿੱਚ ਪੂਰੀ ਕੀਤੀ ਜਾਵੇਗੀ। ਚੋਣਾਂ ਵਿੱਚ ਮੁਫਤ ਬਿਜਲੀ ਤੋਂ ਇਲਾਵਾ ‘ਆਪ’ ਨੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ।...
ਚੰਡੀਗੜ੍ਹ- ਪੰਜਾਬ ਵਿੱਚ ਰਾਜ ਸਭਾ ਦੀਆਂ ਦੋ ਸੀਟਾਂ ਲਈ 10 ਜੂਨ ਨੂੰ ਵੋਟਾਂ ਪੈਣਗੀਆਂ। ਇਹ ਸੀਟਾਂ ਕਾਂਗਰਸ ਦੀ ਅੰਬਿਕਾ ਸੋਨੀ ਅਤੇ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਖਤਮ ਹੋਣ ਕਾਰਨ ਖਾਲੀ ਹੋ ਰਹੀਆਂ ਹਨ। ਦੋਵਾਂ ਦੀ ਮਿਆਦ 4 ਜੁਲਾਈ ਨੂੰ ਖਤਮ ਹੋ ਰਹੀ ਹੈ। Also Read: ਕੈਨੇਡਾ ਜਾਣ ਦੇ ਚਾਹਵਾਨ ਜ਼ਰਾ ਸਾਵਧਾਨ! ਅਪਲਾਈ ਕਰਨ ਤੋਂ ਬਾਅਦ ਕਿਤੇ ਪੈ ਨਾ ਜਾਵੇ ਪਛਤਾਉਣਾ ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ 24 ਤੋਂ 31 ਮਈ ਤੱਕ ਭਰੀਆਂ ਜਾਣਗੀਆਂ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 1 ਜੂਨ ਨੂੰ ਹੋਵੇਗੀ। ਉਸ ਤੋਂ ਬਾਅਦ ਜੇਕਰ ਲੋੜ ਪਈ ਤਾਂ 10 ਜੂਨ ਨੂੰ ਵੋਟਾਂ ਪੈਣਗੀਆਂ। ਹਾਲਾਂਕਿ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ 117 'ਚੋਂ 92 ਸੀਟਾਂ ਮਿਲੀਆਂ ਹਨ, ਉਸ ਤੋਂ ਬਾਅਦ ਦੋਵੇਂ ਸੀਟਾਂ ਉਨ੍ਹਾਂ ਦੇ ਖਾਤੇ 'ਚ ਜਾਣੀਆਂ ਤੈਅ ਹਨ। ਇਸ ਤੋਂ ਪਹਿਲਾਂ ਵੀ 5 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ ਸਨ। ਪਹਿਲੀਆਂ 5 ਸੀਟਾਂ ਵੀ ਆਪ ਦੇ ਖਾਤੇ ਪਈਆਂਇਸ ਤੋਂ ਪਹਿਲਾਂ ਪੰਜਾਬ ਵਿੱਚ ਰਾਜ ਸਭਾ ਦੀਆਂ 5 ਸੀਟਾਂ ਵੀ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ ਸਨ। ਇਨ੍ਹਾਂ ਵਿੱਚ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ, ਸੰਜੀਵ ਅਰੋੜਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਨੂੰ ‘ਆਪ’ ਵੱਲੋਂ ਰਾਜ ਸਭਾ ਭੇਜਿਆ ਗਿਆ ਸੀ। Also Read: 'ਪੰਜਾਬ 'ਚ ਹੁਣ ਤੱਕ 1008 ਏਕੜ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਤੋਂ ਲੋਕਾਂ ਨੇ ਛੱਡੇ ਨਾਜਾਇਜ਼ ਕਬਜ਼ੇ' ਕੌਣ ਹੋਣਗੇ 2 ਨਵੇਂ ਮੈਂਬਰ? ਪਿਛਲੀ ਵਾਰ ਹੋਇਆ ਸੀ ਹੰਗਾਮਾਹੁਣ ਸਭ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ 'ਤੇ ਟਿਕੀਆਂ ਹੋਈਆਂ ਹਨ, ਜਿਸ ਦੇ ਦੋ ਮੈਂਬਰ ਰਾਜ ਸਭਾ 'ਚ ਭੇਜੇ ਜਾਣਗੇ। ਪਿਛਲੀ ਵਾਰ ਭੇਜੇ ਗਏ 5 ਮੈਂਬਰਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਵਿਰੋਧੀਆਂ ਨੇ ਰਾਘਵ ਚੱਢਾ ਅਤੇ ਡਾਕਟਰ ਸੰਦੀਪ ਪਾਠਕ ਨੂੰ ਪੰਜਾਬ ਤੋਂ ਭੇਜਣ 'ਤੇ ਸਵਾਲ ਉਠਾਏ ਹਨ। ਇਸ ਦੇ ਨਾਲ ਹੀ ਸੰਜੀਵ ਅਰੋੜਾ ਬਾਰੇ ਵੀ ਚਰਚਾ ਸੀ ਕਿ ਉਹ ਪਹਿਲਾਂ ਕਿਸੇ ਹੋਰ ਪਾਰਟੀ ਦੇ ਨੇੜੇ ਸਨ। ਹਾਲਾਂਕਿ, ਆਮ ਆਦਮੀ ਪਾਰਟੀ ਨੇ ਵਿਰੋਧ ਦੀ ਪ੍ਰਵਾਹ ਨਾ ਕੀਤੀ ਅਤੇ ਇਹ ਪੰਜੇ ਬਿਨਾਂ ਮੁਕਾਬਲਾ ਚੁਣੇ ਗਏ ਅਤੇ ਰਾਜ ਸਭਾ ਵਿੱਚ ਪਹੁੰਚ ਗਏ। ਜਾਣੋ ਕਿਵੇਂ ਹੋਵੇਗੀ ਪੰਜਾਬ 'ਚ ਰਾਜ ਸਭਾ ਮੈਂਬਰ ਦੀ ਚੋਣ!ਰਾਜ ਸਭਾ ਮੈਂਬਰ ਦੀ ਚੋਣ ਲਈ ਸਿਰਫ਼ ਵਿਧਾਇਕ ਹੀ ਵੋਟ ਪਾਉਣਗੇ। ਇਸ ਦੇ ਲਈ ਰਾਜ ਸਭਾ ਦੀਆਂ ਖਾਲੀ ਸੀਟਾਂ ਨਾਲ 1 ਜੋੜ ਕੇ ਵਿਧਾਇਕਾਂ ਦੀ ਕੁੱਲ ਸੰਖਿਆ ਨੂੰ 3 ਨਾਲ ਵੰਡਿਆ ਜਾਂਦਾ ਹੈ। ਜਿਸ ਤੋਂ ਬਾਅਦ 39 ਆਵੇਗਾ ਤੇ ਉਸ ਵਿਚ ਇਕ ਜੋੜ ਕੇ 40 ਹੋ ਜਾਵੇਗਾ। ਇਸ ਲਿਹਾਜ਼ ਨਾਲ ਇਕ ਮੈਂਬਰ ਦੇ ਲਈ 40 ਵਿਧਾਇਕਾਂ ਦਾ ਸਮਰਥਨ ਜ਼ਰੂਰੀ ਹੈ। ਅਜਿਹੇ ਵਿਚ ਇਹ ਦੋਵੇਂ ਮੈਂਬਰ ਆਮ ਆਦਮੀ ਪਾਰਟੀ ਦੇ ਹੀ ਚੁਣੇ ਜਾਣਗੇ।...
ਚੰਡੀਗੜ੍ਹ- ਪੰਜਾਬ ਦੀ ਨੌਜਵਾਨ ਪੀੜੀ ਸੁਨਹਿਰੀ ਭਵਿੱਖ ਲਈ ਕੈਨੇਡਾ ਦਾ ਸੁਪਨਾ ਸਹੇੜੀ ਬੇਠੀ ਹੈ। ਇਸ ਲਈ ਉਹ ਲੱਖਾਂ ਰੁਪਏ ਖਰਚ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਪਰ ਉਹ ਇੰਮੀਗ੍ਰੇਸ਼ਨ ਦੇ ਮੌਜੂਦਾ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਹਨ ਤੇ ਏਜੰਟਾਂ ਦੇ ਝਾਂਸੇ ਵਿਚ ਫਸ ਜਾਂਦੇ ਹਨ ਤੇ ਆਪਣਾ ਲੱਖਾਂ ਦਾ ਨੁਕਸਾਨ ਕਰਵਾ ਬੈਠਦੇ ਹਨ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਬੈਕਲਾਗ ਇਕੱਠੇ ਹੋਣ ਕਾਰਨ ਫਿਲਹਾਲ ਵੀਜ਼ਾ ਅਰਜ਼ੀਆਂ ਨੂੰ ਹੋਲਡ ਉੱਤੇ ਰੱਖਿਆ ਜਾ ਰਿਹਾ ਹੈ। ਜਿਸ ਕਾਰਨ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਲੰਬੀ ਉਡੀਕ ਕਰਨੀ ਪੈ ਰਹੀ ਹੈ। Also Read: 'ਪੰਜਾਬ 'ਚ ਹੁਣ ਤੱਕ 1008 ਏਕੜ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਤੋਂ ਲੋਕਾਂ ਨੇ ਛੱਡੇ ਨਾਜਾਇਜ਼ ਕਬਜ਼ੇ' ਜਾਣਕਾਰੀ ਮੁਤਾਬਕ ਕੈਨੇਡਾ ਦੀ CIC ਨਿਊਜ਼ ਏਜੰਸੀ ਨੂੰ ਸਰਕਾਰ ਵਲੋਂ ਮਿਲੇ ਅੰਕੜਿਆਂ ਵਿਚ ਕਿਹਾ ਗਿਆ ਹੈ ਕਿ 29 ਅਪ੍ਰੈਲ ਤੱਕ ਸਾਰੇ ਕਾਰੋਬਾਰਾਂ ਵਿੱਚ ਕੈਨੇਡਾ ਦਾ ਇਮੀਗ੍ਰੇਸ਼ਨ ਬੈਕਲਾਗ 2.1 ਮਿਲੀਅਨ ਤੋਂ ਵੱਧ ਗਿਆ ਹੈ। ਇਮੀਗ੍ਰੇਸ਼ਨ, ਰਫਿਊਜੀਜ਼, ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਦਾ ਬੈਕਲਾਗ ਪਿਛਲੀਆਂ ਗਰਮੀਆਂ ਤੋਂ ਵੱਡੀ ਗਿਣਤੀ ਵਿਚ ਵਧਿਆ ਹੈ। 6 ਜੁਲਾਈ 2021 ਨੂੰ ਇਹ ਬੈਕਲਾਗ 1,447,474, ਅਕਤੂਬਰ 27, 2021 ਨੂੰ 1,792,404, ਦਸੰਬਰ 15, 2021 ਨੂੰ 1,813,144, ਫਰਵਰੀ 1, 2022 ਨੂੰ 1,815,628, 15 ਅਤੇ 17 ਮਾਰਚ 2022 ਨੂੰ 1,844,424, ਅਪ੍ਰੈਲ 11-12, 2022 ਨੂੰ 2,031,589, ਅਪ੍ਰੈਲ 30-ਮਈ 2, 2022 ਤੱਕ ਇਹ ਬੈਕਲਾਗ ਵੱਧ ਕੇ 2,130,385 ਤੱਕ ਪਹੁੰਚ ਗਿਆ ਹੈ। 11 ਅਪ੍ਰੈਲ ਤੋਂ 29 ਅਪ੍ਰੈਲ ਦੇ ਵਿਚਕਾਰ 18 ਦਿਨਾਂ ਵਿੱਚ ਇਨ੍ਹਾਂ ਅੰਕੜਿਾਂ ਵਿਚ 98,796 ਦਾ ਵਾਧਾ ਹੋਇਆ ਹੈ। ਇਹ ਵਾਧਾ ਮੁੱਖ ਤੌਰ 'ਤੇ ਅਸਥਾਈ ਨਿਵਾਸ ਇਨਵੈਂਟਰੀ ਦੁਆਰਾ ਹੋਇਆ ਹੈ। ਇਸ ਸਮੇਂ ਦੌਰਾਨ, ਸਥਾਈ ਨਿਵਾਸ ਬੈਕਲਾਗ ਵਿੱਚ 638 ਵਿਅਕਤੀਆਂ ਦਾ ਵਾਧਾ ਹੋਇਆ ਹੈ। Also Read: 7 ਸਾਲ ਦਾ ਬੱਚਾ ਬਣਿਆ 'ਪਾਇਲਟ', ਜਹਾਜ਼ ਉਡਾਉਂਦੇ ਦੀ Video ਵਾਇਰਲ ਹੋਰਾਂ ਕੈਟੇਗਰੀਆਂ ਦੇ ਬੈਕਲਾਗ ਵਿਚ ਵਾਧਾਕੈਟੇਗਰੀ 11 ਅਪ੍ਰੈਲ-12 ਅਪ੍ਰੈਲ 30 ਅਪ੍ਰੈਲ - 2 ਮਈ ਤੱਕPR 529,631 530,269TR 1,102,375 1,200,791ਨਾਗਰਿਕਤਾ 399,583 399,325ਕੁੱਲ 2,031,589 2,130,385 ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਵਧਿਆ ਬੈਕਲਾਗਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ IRCC ਦੀ ਇਨਵੈਂਟਰੀ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ ਹੈ। CIC ਨਿਊਜ਼ ਨੇ ਅਪ੍ਰੈਲ 2020 ਤੱਕ ਕੈਨੇਡਾ ਦੀ ਅਸਥਾਈ ਨਿਵਾਸ ਇਨਵੈਂਟਰੀ 'ਤੇ IRCC ਨੂੰ ਇੱਕ ਡੇਟਾ ਬੇਨਤੀ ਸੌਂਪੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਸਥਾਈ ਨਿਵਾਸ ਇਨਵੈਂਟਰੀ 410,000 ਲੋਕਾਂ ਤੋਂ ਵਧ ਕੇ 530,000 ਲੋਕਾਂ ਤੱਕ ਪਹੁੰਚ ਗਈ ਹੈ। ਪਿਛਲੇ ਅਪ੍ਰੈਲ ਤੋਂ ਅਸਥਾਈ ਰਿਹਾਇਸ਼ੀ ਇਨਵੈਂਟਰੀ ਦੀ ਗਿਣਤੀ ਦੁੱਗਣੀ ਹੋ ਗਈ ਹੈ। ਨਾਗਰਿਕਤਾ ਸੂਚੀ ...
ਚੰਡੀਗੜ੍ਹ- ਪੰਜਾਬ ਦੀ ਮਾਨ ਸਰਕਾਰ ਵਲੋਂ ਪੰਜਾਇਤੀ ਜ਼ਮੀਨਾਂ ਦੇ ਕਬਜ਼ੇ ਛੁਡਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਵਿਚ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮੁਹਾਲੀ ਦੇ ਵਿਕਾਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ’ਚ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੀ ਜ਼ਮੀਨ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵਲੋਂ ਕੀਤੀ ਗਈ ਅਪੀਲ, ਜਿਸ ’ਚ ਉਨ੍ਹਾਂ ਪੰਜਾਬੀਆਂ ਨੂੰ ਪੰਚਾਇਤੀ ਜ਼ਮੀਨਾਂ ਸਰਕਾਰ ਹਵਾਲੇ ਕਰਨ ਦੀ ਗੱਲ ਕਹੀ ਸੀ, ਅੱਜ ਉਸ ਦਾ ਅਸਰ ਸਾਹਮਣੇ ਆ ਰਿਹਾ ਹੈ। Also Read: 7 ਸਾਲ ਦਾ ਬੱਚਾ ਬਣਿਆ 'ਪਾਇਲਟ', ਜਹਾਜ਼ ਉਡਾਉਂਦੇ ਦੀ Video ਵਾਇਰਲ ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ 12 ਦਿਨਾਂ ’ਚ 1008 ਏਕੜ ਨਾਜਇਜ਼ ਜ਼ਮੀਨ ’ਚੋਂ ਕਬਜ਼ਾ ਹਟਾ ਕੇ ਸਰਕਾਰ ਹਵਾਲੇ ਕੀਤੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸਰਹਿੰਦ ਦੇ ਇਕ ਪਿੰਡ ਨੇ 417 ਏਕੜ ਨਾਜਾਇਜ਼ ਜ਼ਮੀਨ ਖ਼ੁਸ਼ੀ ਖ਼ੁਸ਼ੀ ਸਰਕਾਰ ਹਵਾਲੇ ਕੀਤੀ ਹੈ। ਧਾਲੀਵਾਲ ਨੇ ਅੱਗੇ ਦੱਸਿਆ ਕਿ 35 ਏਕੜ ਪੰਚਾਇਤੀ ਜ਼ਮੀਨ ਜਿਸ ’ਤੇ ਕਈ ਲੋਕ ਖੇਤੀ ਕਰ ਰਹੇ ਸਨ ਜਾਂ ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਸਨ, ਖ਼ੁਦ ਮੇਰੇ ਦਫ਼ਤਰ ਆ ਕੇ ਇਹ ਨਾਜਾਇਜ਼ ਜ਼ਮੀਨਾਂ ਸਰਕਾਰ ਹਵਾਲੇ ਕਰ ਰਹੇ ਹਨ ਅਤੇ ਕਈ ਲੋਕ ਖ਼ੁਦ ਜ਼ਮੀਨ ਦੇਣ ਬਾਰੇ ਸਾਡੇ ਨਾਲ ਸੰਪਰਕ ਕਰ ਰਹੇ ਹਨ। Also Read: 7th pay commission: ਜੁਲਾਈ 'ਚ ਵਧ ਸਕਦੈ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ, ਇੰਨਾ ਹੋ ਸਕਦੈ ਵਾਧਾ ਉਨ੍ਹਾਂ ਕਿਹਾ ਕਿ ਮੀਡੀਆ ਜ਼ਰੀਏ ਮੈਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਪੰਜਾਬ ਤੁਹਾਡਾ ਹੈ। ਇਹ 10 ਗੁਰੂਆਂ ਦੀ ਧਰਤੀ, ਸ਼ਹੀਦ ਭਗਤ ਸਿੰਘ ਅਤੇ ਗਦਰੀ ਬਾਬਿਆਂ ਦੀ ਧਰਤੀ ’ਤੇ ਪੰਜਾਬੀਆਂ ਦਾ ਹੱਕ ਹੈ ਅਤੇ ਇਸ ਨੂੰ ਬਚਾਉਣਾ ਤੁਹਾਡੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਕਦਮੀ ’ਚ ਪੰਜਾਬ ਦੇ ਲੋਕਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਕਜੁੱਟ ਹੋ ਕੇ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab News: पंजाब परीक्षा केंद्रों और नोडल केंद्रों के आसपास धारा 144 लागू
Healthy Breakfast tips: सुबह भूलकर भी नाश्ते में न खाएं ये चीजें, भुगतना पड़ सकता है भारी नुकसान
Sarson Ka Saag: इन बीमारियों का रामबान इलाज है सरसों का साग, जानें इसे खाने के फायदे