LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Malwa
22may mannn

ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦਾ ਗੜ੍ਹਦੀਵਾਲਾ ਇਲਾਕੇ ਵਿਚ ਛੇ ਸਾਲਾ ਬੱਚੇ ਦੇ ਬੋਰਵੈੱਲ ਵਿਚ ਡਿੱਗਣ ਘਟਨਾ ਨੇ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ ਹਨ। ਇਸ ਘਟਨਾ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਨੇ ਵੀ ਘਟਨਾ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ 6 ਸਾਲਾ ਇਕ ਛੋਟਾ ਬੱਚਾ ਰਿਤਿਕ ਬੋਰਵੈਲ ’ਚ ਡਿੱਗਿਆ ਹੈ। ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਮੌਕੇ ’ਤੇ ਹਾਜ਼ਰ ਹਨ ਅਤੇ ਬਚਾਅ ਕਾਰਜ ਜਾਰੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ ’ਚ ਹਨ। Also Read: 12 ਸਾਲ ਦੇ ਰਿਸ਼ਤੇ ਨੂੰ ਨਵਾਂ ਨਾਂ ਦੇਣਗੇ ਪਾਇਲ-ਸੰਗਰਾਮ, ਇਸ ਦਿਨ ਕਰਨਗੇ ਵਿਆਹ   ਹੁਸ਼ਿਆਰਪੁਰ ਵਿਖੇ 6 ਸਾਲਾ ਇੱਕ ਛੋਟਾ ਬੱਚਾ ਰਿਤਿਕ ਬੋਰਵੈਲ 'ਚ ਡਿੱਗਿਆ ਹੈ.. ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਮੌਕੇ 'ਤੇ ਹਾਜ਼ਰ ਨੇ ਅਤੇ ਬਚਾਅ ਕਾਰਜ ਜਾਰੀ ਨੇ...ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ... — Bhagwant Mann (@BhagwantMann) May 22, 2022 ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਜਿਸ ਵਿਚ ਰਿਤਿਕ ਨਾਂ ਦਾ ਛੇ ਸਾਲਾ ਬੱਚਾ ਡਿੱਗਾ ਹੈ, ਉਸ ਦੀ ਡੂੰਘਾਈ ਤਕਰੀਬਨ 100 ਫੁੱਟ ਦੱਸੀ ਜਾ ਰਹੀ ਹੈ। ਇਹ ਘਟਨਾ ਬੈਰਮਪੁਰ ਦੇ ਨੇੜੇ ਪੈਂਦੇ ਖਿਆਲਾ ਬੁਲੰਦਾ ਪਿੰਡ ਵਿਚ ਵਾਪਰੀ। ਬੱਚੇ ਦੀ ਪਛਾਣ ਰਿਤਿਕ ਰੌਸ਼ਨ ਦੇ ਰੂਪ ’ਚ ਹੋਈ ਹੈ, ਜੋਕਿ ਇਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਹੈ। ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਪੁਲਸ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਸਾਹਮਣੇ ਆਈਆਂ ਤਸਵੀਰਾਂ ’ਚ ਮੌਕੇ ’ਤੇ ਬੱਚੇ ਨੂੰ ਬੋਰਵੈੱਲ ’ਚ ਆਕਸੀਜ਼ਨ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਬੱਚੇ ਦੀ ਸਥਿਤੀ ’ਤੇ ਕੈਮਰੇ ਰਾਹੀਂ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਤਿਕ ਕੁੱਤੇ ਤੋਂ ਬੱਚਦਾ ਹੋਇਆ ਬੋਰਵੈੱਲ ਵਿਚ ਜਾ ਡਿੱਗਿਆ। ਇਕ ਪਾਸੇ ਜਿੱਥੇ ਬੱਚਾ ਬੋਰਵੈੱਲ ’ਤੇ ਡਿੱਗ ਕੇ ਆਪਣੇ ਹੋਸ਼ ਗੁਆ ਬੈਠਾ ਹੈ ਅਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ, ਉਥੇ ਹੀ ਪਰਿਵਾਰ ਵਾਲਿਆਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। Also Read: ਅੰਦੋਲਨ 'ਚ ਪ੍ਰਭਾਵਿਤ ਕਿਸਾਨ ਪਰਿਵਾਰਾਂ ਦੀ ਮਦਦ ਕਰਨਗੇ ਤੇਲੰਗਾਨਾ CM, ਕੇਜਰੀਵਾਲ ਤੇ ਮਾਨ ਵੀ ਹੋਣਗੇ ਮੌਜੂਦ...

22may sidhu

ਪਟਿਆਲਾ- ਨਵਜੋਤ ਸਿੱਧੂ ਜੇਲ੍ਹ ਵਿੱਚ ਦਾਲ-ਰੋਟੀ ਨਹੀਂ ਖਾ ਰਹੇ ਹਨ। ਉਹ ਸਪੈਸ਼ਲ ਡਾਈਟ ਲਈ ਅਦਾਲਤ ਪਹੁੰਚੇ ਹਨ। ਉਨ੍ਹਾਂ ਨੇ ਖੁਦ ਨੂੰ ਜਿਗਰ ਦੀ ਸਮੱਸਿਆ ਦੱਸੀ ਹੈ। ਇਸ ਤੋਂ ਇਲਾਵਾ ਬਲੱਡ ਕਲਾਟਿੰਗ ਭਾਵ ਗਾੜ੍ਹੇ ਖੂਨ ਦੀ ਸਮੱਸਿਆ ਵੀ ਹੈ। ਕਣਕ ਤੋਂ ਐਲਰਜੀ ਵੀ ਹੈ। ਸਿੱਧੂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਡਾਕਟਰ ਵਲੋਂ ਦੱਸੀ ਗਈ ਸਪੈਸ਼ਲ ਡਾਈਟ ਹੀ ਦਿੱਤੀ ਜਾਵੇ। ਪਟਿਆਲਾ ਦੀ ਚੀਫ ਜਿਊਡੀਸ਼ੀਅ ਮੈਜਿਸਟ੍ਰੇਟ ਕੋਰਟ ਨੇ ਇਸ ਬਾਰੇ ਵਿਚ ਜਵਾਬ ਮੰਗਿਆ ਹੈ। ਇਸ ਦੇ ਲਈ ਰਾਜਿੰਦਰਾ ਹਸਪਤਾਲ ਦੇ ਸੁਪਰੀਟੇਂਡੈਂਟ ਨੇ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਹੈ। ਜੋ 23 ਮਈ ਨੂੰ ਸਪੈਸ਼ਲ ਡਾਈਟ ਦੇ ਸਬੰਧ ਵਿਚ ਕੋਰਟ ਵਿਚ ਰਿਪੋਰਟ ਸੌਂਪਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਸਿੱਧੂ ਨੂੰ ਸਪੈਸ਼ਲ ਡਾਈਟ ਦਿੱਤੀ ਜਾ ਸਕਦੀ ਹੈ। Also Read: ਬਰਾਤੀਆਂ ਨਾਲ ਭਰੀ ਬੋਲੈਰੋ ਹਾਦਸੇ ਦੀ ਸ਼ਿਕਾਰ, 8 ਹਲਾਕ ਜੇਲ ਵਿਚ ਫਲ, ਸਲਾਦ ਖਾ ਰਹੇਸਿੱਧੂ ਨੂੰ ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿਚ ਇਕ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਹੈ। ਸਿੱਧੂ ਨੇ ਸ਼ੁੱਕਰਵਾਰ ਨੂੰ ਪਟਿਆਲਾ ਕੋਰਟ ਵਿਚ ਸਿਰੰਡਰ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਸੈਂਟਰਲ ਜੇਲ ਵਿਚ ਭੇਜ ਦਿੱਤਾ ਗਿਆ ਹੈ। ਸਿੱਧੂ ਨੇ ਜੇਲ ਦੀ ਦਾਲ ਰੋਟੀ ਨਹੀਂ ਖਾਧੀ ਹੈ। ਸਿੱਧੂ ਸਿਰਫ ਸਲਾਦ, ਫਲ ਤੇ ਚਾਹ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਮਾਰੀ ਦੇ ਕਾਰਨ ਉਹ ਹੋਰ ਚੀਜ਼ਾਂ ਨਹੀਂ ਖਾ ਸਕਦੇ। ਉਨ੍ਹਾਂ ਨੂੰ ਬਿਨਾਂ ਬੀਜ ਵਾਲੇ ਕੁਝ ਹੀ ਫਲ ਖਾਣੇ ਹਨ। ਅਜੇ ਤੱਕ ਨਹੀਂ ਦਿੱਤੇ ਨੰਬਰਜੇਲ੍ਹ ਵਿਚ ਕੈਦੀ ਨੂੰ ਪਰਿਵਾਰ ਵਾਲਿਆਂ ਨਾਲ ਗੱਲ ਕਰਨ ਦੀ ਛੋਟ ਮਿਲਦੀ ਹੈ। ਇਸ ਦੇ ਲਈ ਉਹ 5 ਨੰਬਰ ਦੇ ਸਕਦੇ ਹਨ। ਸਿੱਧੂ ਨੂੰ ਜੇਲ ਵਿਚ ਆਉਣ ਉੱਤੇ ਜੇਲ ਪ੍ਰਸ਼ਾਸਨ ਨੇ ਇਹ ਨੰਬਰ ਮੰਗੇ ਸਨ। ਹਾਲਾਂਕਿ ਸਿੱਧੂ ਨੇ ਅਜੇ ਨੰਬਰ ਨਹੀਂ ਦਿੱਤੇ ਹਨ। ਸਿੱਧੂ ਫਿਲਹਾਲ ਇਕੱਲੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। Also Read: ਅਖਾੜੇ 'ਚ 40 ਸਾਥੀਆਂ ਨਾਲ ਕੁਸ਼ਤੀ, 5 ਹਜ਼ਾਰ ਬੈਠਕਾਂ, 3 ਹਜ਼ਾਰ ਪੁਸ਼ਅੱਪ: Google ਨੇ ਇੰਝ ਦਿੱਤਾ ਗਾਮਾ ਪਹਿਲਵਾਨ ਨੂੰ ਸਨਮਾਨ ਕੱਲ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਕਰਨਗੇ ਦਾਖਲਨਵਜੋਤ ਸਿੱਧੂ ਕੱਲ ਸੁਪਰੀਮ ਕੋਰਟ ਵਿਚ ਕਿਊਰੇਟਿਵ ਪਟੀਸ਼ਨ ਦਾਖਲ ਕਰ ਸਕਦੇ ਹਨ। ਸਿੱਧੂ ਨੇ ਪਹਿਲਾਂ ਗ੍ਰਿਫਤਾਰੀ ਤੋਂ ਬਚਣ ਲਈ ਕਿਊਰੇਟਿਵ ਪਟੀਸ਼ਨ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਦੀ ਅਰਜੈਂਟ ਹਾਇਰਿੰਗ ਤੋਂ ਇਨਕਾਰ ਕਰ ਦਿੱਤਾ। ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੂੰ ਤੈਅ ਪ੍ਰਕਿਰਿਆ ਦੇ ਹਿਸਾਬ ਨਾਲ ਪਟੀਸ਼ਨ ਦਾਇਰ ਕਰਨ ਲਈ ਕਿਹਾ ਗਿਾ ਹੈ। ਇਸ ਕਾਰਨ ਸਿੱਧੂ ਨੂੰ ਸ਼ੁੱਕਰਵਾਰ ਨੂੰ ਹੀ ਸਿਰੰਡਰ ਕਰਨਾ ਪਿਆ।

22may gama

ਸਰਚ ਇੰਜਣ ਗੂਗਲ ਨੇ ਗਾਮਾ ਪਹਿਲਵਾਨ ਨੂੰ ਕੀਤਾ ਸਨਮਾਨਿਤ | Punjabi Khabra ਚੰਡੀਗੜ੍ਹ- ਸਰਚ ਇੰਜਣ ਗੂਗਲ ਨੇ 22 ਮਈ 2022 ਨੂੰ ਡੂਡਲ ਬਣਾ ਕੇ ਭਾਰਤੀ ਪਹਿਲਵਾਨ 'ਦਿ ਗ੍ਰੇਟ ਗਾਮਾ' (ਗਾਮਾ ਪਹਿਲਵਾਨ) ਨੂੰ ਸਨਮਾਨਿਤ ਕੀਤਾ ਹੈ। ਦਰਅਸਲ, ਅੱਜ ਗਾਮਾ ਪਹਿਲਵਾਨ ਦਾ 144ਵਾਂ ਜਨਮ ਦਿਨ ਹੈ। ਕੁਸ਼ਤੀ ਦੀ ਦੁਨੀਆ 'ਚ ਗਾਮਾ ਪਹਿਲਵਾਨ ਦਾ ਦਬਦਬਾ ਰਿਹਾ ਹੈ। 22 ਮਈ 1878 ਨੂੰ ‘ਦਿ ਗ੍ਰੇਟ ਗਾਮਾ’ ਯਾਨੀ ਗਾਮਾ ਪਹਿਲਵਾਨ ਦਾ ਜਨਮ ਅੰਮ੍ਰਿਤਸਰ ਦੇ ਜੱਬੋਵਾਲ ਪਿੰਡ ਵਿੱਚ ਹੋਇਆ ਸੀ। ਉਹ ਇੱਕ ਕਸ਼ਮੀਰੀ ਮੁਸਲਿਮ ਪਰਿਵਾਰ ਤੋਂ ਆਏ ਸਨ ਅਤੇ ਉਨ੍ਹਾਂ ਦੇ ਪਿਤਾ ਮੁਹੰਮਦ ਅਜ਼ੀਜ਼ ਬਖਸ਼ ਦਤੀਆ ਦੇ ਤਤਕਾਲੀ ਮਹਾਰਾਜਾ ਭਵਾਨੀ ਸਿੰਘ ਦੇ ਦਰਬਾਰ ਵਿੱਚ ਕੁਸ਼ਤੀ ਲੜਦੇ ਸਨ। ਗਾਮਾ ਪਹਿਲਵਾਨ ਨੇ 10 ਸਾਲ ਦੀ ਉਮਰ ਵਿੱਚ: Gama Pehalwan   ਗਾਮਾ ਛੋਟੇ ਹੀ ਸਨ ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਗਾਮਾ ਨੂੰ ਬਚਪਨ ਤੋਂ ਹੀ ਕਸਰਤ ਅਤੇ ਕੁਸ਼ਤੀ ਦਾ ਸ਼ੌਕ ਸੀ। ਕਿਹਾ ਜਾਂਦਾ ਹੈ ਕਿ ਗਾਮਾ ਪਹਿਲਵਾਨ ਨੇ 10 ਸਾਲ ਦੀ ਉਮਰ ਵਿੱਚ 400 ਲੋਕਾਂ ਦੇ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਜਿਸ ਵਿਚ ਉਸ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਸ ਤੋਂ ਬਾਅਦ ਉਸ ਦੀ ਕੁਸ਼ਤੀ ਵਿਚ ਰੁਚੀ ਵਧਦੀ ਗਈ। ਗਾਮਾ ਨੇ ਅੱਗੇ ਵਧਦੇ ਹੋਏ ਇਸਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਟਰੇਨਿੰਗ ਦੌਰਾਨ ਉਹ ਹਰ ਰੋਜ਼ 5 ਹਜ਼ਾਰ ਸਕੁਐਟਸ ਯਾਨੀ ਬੈਠਕਾਂ, 3000 ਪੁਸ਼ਅੱਪ ਕਰਦੇ ਸਨ। ਦਿ ਗ੍ਰੇਟ ਗਾਮਾ ਦੇ ਜਨਮਦਿਨ 'ਤੇ ਗੂਗਲ ਵੱਲੋਂ ਬਣਾਏ ਗਏ ਡੂਡਲ 'ਚ ਪਹਿਲਵਾਨ ਦੇ ਸੱਜੇ ਹੱਥ 'ਚ ਚਾਂਦੀ ਦੀ ਗਦਾ ਦਿਖਾਈ ਦੇ ਰਹੀ ਹੈ। ਕਿਹਾ ਜਾਂਦਾ ਹੈ ਕਿ ਗਾਮਾ ਆਪਣੇ ਅਖਾੜੇ ਵਿੱਚ 40 ਪਹਿਲਵਾਨਾਂ ਨਾਲ ਕੁਸ਼ਤੀ ਦਾ ਅਭਿਆਸ ਕਰਦੇ ਸਨ। ਗਾਮਾ ਆਪਣੀ ਫਿਟਨੈੱਸ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਦੇ ਸਨ। ਉਹ ਰੋਜ਼ਾਨਾ ਆਪਣੀ ਖੁਰਾਕ ਵਿੱਚ 6 ਦੇਸੀ ਚਿਕਨ, 10 ਲੀਟਰ ਦੁੱਧ ਅਤੇ ਬਦਾਮ ਦਾ ਸ਼ਰਬਤ ਸ਼ਾਮਲ ਕਰਦੇ ਸਨ। ਗਾਮਾ ਬਾਰੇ ਕਿਹਾ ਜਾਂਦਾ ਹੈ ਕਿ ਉਹ 50 ਸਾਲਾਂ ਤੋਂ ਵੱਧ ਦੇ ਆਪਣੇ ਕਰੀਅਰ...

21may moong

ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ ਹੈ। ਕੇਂਦਰ ਸਰਕਾਰ ਪੰਜਾਬ ਸਰਕਾਰ ਕੋਲੋਂ ਐੱਮ. ਐੱਸ. ਪੀ. 'ਤੇ ਮੂੰਗੀ ਚੁੱਕਣ ਲਈ ਤਿਆਰ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਕੁੱਝ ਦਿਨ ਪਹਿਲਾਂ ਅਸੀਂ ਕਿਸਾਨਾਂ ਨੂੰ ਮੂੰਗੀ 'ਤੇ ਐੱਮ. ਐੱਸ. ਪੀ. ਦੀ ਗਾਰੰਟੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਾਡੀ ਚਿੱਠੀ ਤੋਂ ਬਾਅਦ ਕੇਂਦਰ ਸਰਕਾਰ ਇਸ 'ਤੇ ਰਾਜ਼ੀ ਹੋ ਗਈ ਹੈ। Also Read: ਕਿਸਾਨਾਂ ਨੇ ਚੰਡੀਗੜ੍ਹ-ਖਰੜ ਹਾਈਵੇਅ ’ਤੇ ਲਾਇਆ ਜਾਮ, ਦੁੱਧ ਦੀਆਂ ਕੀਮਤਾਂ ਵਧਾਉਣ ਦੀ ਕੀਤੀ ਮੰਗ ਕੁਝ ਦਿਨ ਪਹਿਲਾਂ ਅਸੀਂ ਕਿਸਾਨਾਂ ਨੂੰ ਮੂੰਗੀ 'ਤੇ MSP ਦੀ ਗਰੰਟੀ ਦਿੱਤੀ ਸੀਸਾਡੀ ਚਿੱਠੀ ਤੋਂ ਬਾਅਦ ਕੇਂਦਰ ਸਰਕਾਰ ਆਪਣੀ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਤੋਂ MSP 'ਤੇ ਮੂੰਗੀ ਚੁੱਕਣ ਲਈ ਤਿਆਰ ਹੋ ਗਈ ਹੈ...ਪੰਜਾਬ ਦੇ ਸਾਰੇ ਕਿਸਾਨ ਭਰਾਵਾਂ ਵੱਲੋਂ ਕੇਂਦਰ ਦਾ ਧੰਨਵਾਦ ਕਰਦੇ ਹਾਂ — Bhagwant Mann (@BhagwantMann) May 21, 2022   ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਤੋਂ ਐੱਮ. ਐੱਸ. ਪੀ. 'ਤੇ ਮੂੰਗੀ ਚੁੱਕਣ ਲਈ ਤਿਆਰ ਹੋ ਗਈ ਹੈ। ਭਗਵੰਤ ਮਾਨ ਨੇ ਲਿਖਿਆ ਕਿ ਉਹ ਪੰਜਾਬ ਦੇ ਸਾਰੇ ਕਿਸਾਨ ਭਰਾਵਾਂ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ। Also Read: ਦੁੱਧ ਉਤਪਾਦਕਾਂ ਨੂੰ ਮਾਨ ਸਰਕਾਰ ਦੀ ਸੌਗਾਤ, ਕੀਮਤਾਂ 'ਚ 20 ਰੁਪਏ ਪ੍ਰਤੀ ਕਿੱਲੋ ਫੈਟ ਕੀਤਾ ਵਾਧਾ...

21may jaam

ਮੋਹਾਲੀ: ਮੋਹਾਲੀ ਦੇ ਫੇਜ਼ 6 ਸਥਿਤ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਪੰਜਾਬ ਦੇ ਹਜ਼ਾਰਾਂ ਦੁੱਧ ਉਤਪਾਦਕਾਂ (ਕਿਸਾਨਾਂ) ਨੇ ਸੂਬਾ ਸਰਕਾਰ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਚੰਡੀਗੜ੍ਹ-ਖਰੜ ਹਾਈਵੇਅ ਜਾਮ ਕਰ ਦਿੱਤਾ। ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਵੱਲੋਂ ਦੁੱਧ ਉਤਪਾਦਕਾਂ (ਕਿਸਾਨਾਂ) ਦੀਆਂ ਕਈ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। Also Read: ਦੁੱਧ ਉਤਪਾਦਕਾਂ ਨੂੰ ਮਾਨ ਸਰਕਾਰ ਦੀ ਸੌਗਾਤ, ਕੀਮਤਾਂ 'ਚ 20 ਰੁਪਏ ਪ੍ਰਤੀ ਕਿੱਲੋ ਫੈਟ ਕੀਤਾ ਵਾਧਾ   ਦੱਸ ਦਈਏ ਕਿ ਪੰਜਾਬ ਦੀ ਮਾਨ ਸਰਕਾਰ ਨੇ ਦੁੱਧ ਉਤਪਾਦਕਾਂ ਦੇ ਹਿੱਤ ਵੱਡਾ ਫ਼ੈਸਲਾ ਲੈਂਦਿਆਂ ਦੁੱਧ ਦੀ ਖਰੀਦ ਕੀਮਤ ਵਧਾਈ ਹੈ। ਮਿਲਕਫੈਡ ਨੇ ਦੁੱਧ ਦੀ ਖਰੀਦ ਕੀਮਤ ਵਿੱਚ ਵਾਧਾ ਕੀਤਾ ਹੈ। ਇਹ ਵਾਧਾ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਕੀਤਾ ਗਿਆ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਦੁੱਧ ਉਤਪਾਦਕਾਂ ਲਈ ਹੋਰ ਫੈਸਲੇ ਲਏ ਜਾਣਗੇ। ਪਰ ਕਿਸਾਨ ਇਸ ਵਿਚ ਹੋਰ ਵਾਧੇ ਦੀ ਮੰਗ ਕਰ ਰਹੇ ਹਨ।  Also Read: Monkeypox: 11 ਦੇਸ਼ਾਂ 'ਚ 80 ਮਾਮਲੇ, ਭਾਰਤ 'ਚ ਵੀ ਮੰਡਰਾ ਰਿਹੈ ਖਤਰਾ, WHO ਦੀ ਰਿਸਰਚ ਜਾਰੀ...

21 may milk

ਚੰਡੀਗੜ੍ਹ- ਪੰਜਾਬ ਦੀ ਮਾਨ ਸਰਕਾਰ ਨੇ  ਦੁੱਧ ਉਤਪਾਦਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ।  ਦੁੱਧ ਉਤਪਾਦਕਾਂ ਦੇ ਹਿੱਤ ਵੱਡਾ ਫ਼ੈਸਲਾ ਲੈਂਦਿਆਂ ਦੁੱਧ ਦੀ ਖਰੀਦ ਕੀਮਤ ਵਧਾਈ ਹੈ। ਮਿਲਕਫੈਡ ਨੇ ਦੁੱਧ ਦੀ ਖਰੀਦ ਕੀਮਤ ਵਿੱਚ ਵਾਧਾ ਕੀਤਾ ਹੈ। ਇਹ ਵਾਧਾ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਕੀਤਾ ਗਿਆ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਦੁੱਧ ਉਤਪਾਦਕਾਂ ਲਈ ਹੋਰ ਫੈਸਲੇ ਲਏ ਜਾਣਗੇ।  Also Read: Monkeypox: 11 ਦੇਸ਼ਾਂ 'ਚ 80 ਮਾਮਲੇ, ਭਾਰਤ 'ਚ ਵੀ ਮੰਡਰਾ ਰਿਹੈ ਖਤਰਾ, WHO ਦੀ ਰਿਸਰਚ ਜਾਰੀ ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਿਟਡ (ਮਿਲਕਫੈਡ) ਵੱਲੋਂ ਦੁੱਧ ਉਤਪਾਦਕ ਕਿਸਾਨਾਂ ਤੋਂ ਕੀਤੀ ਜਾਂਦੀ ਦੁੱਧ ਦੀ ਖਰੀਦ ਦੀਆਂ ਕੀਮਤਾਂ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ। Also Read: 'ਧਾਕੜ' 'ਤੇ ਭਾਰੀ ਪਈ 'ਭੂਲ ਭੁਲਈਆ 2', ਕਾਰਤਿਕ ਨੇ ਕੰਗਨਾ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ...

21may sidhu

ਚੰਡੀਗੜ੍ਹ- ਰੋਡ ਰੇਜ ਮਾਮਲੇ 'ਚ ਪਟਿਆਲਾ ਸੈਂਟਰਲ ਜੇਲ 'ਚ ਗਏ ਨਵਜੋਤ ਸਿੱਧੂ ਹੁਣ ਕੈਦੀ ਨੰਬਰ 241383 ਬਣ ਗਏ ਹਨ। ਜੇਲ੍ਹ ਦੇ ਅੰਦਰ ਜਾਣ ਤੋਂ ਬਾਅਦ ਉਸ ਨੂੰ ਇਹ ਕੈਦੀ ਨੰਬਰ ਅਲਾਟ ਕੀਤਾ ਗਿਆ ਹੈ। ਸਿੱਧੂ ਨੇ ਸ਼ੁੱਕਰਵਾਰ ਸ਼ਾਮ ਨੂੰ ਪਟਿਆਲਾ ਸੈਸ਼ਨ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ। ਉਥੇ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। Also Read: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤ ਪਹਿਲਾਂ ਉਨ੍ਹਾਂ ਨੂੰ ਲਾਇਬ੍ਰੇਰੀ ਅਹਾਤੇ ਵਿੱਚ ਰੱਖਿਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਕੈਦੀ ਨੰਬਰ ਅਲਾਟ ਕਰਕੇ ਬੈਰਕ ਨੰਬਰ 10 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਨੂੰ ਕਤਲ ਦੇ ਦੋਸ਼ ਵਿੱਚ ਸਜ਼ਾ ਕੱਟ ਰਹੇ 8 ਕੈਦੀਆਂ ਨਾਲ ਰੱਖਿਆ ਗਿਆ ਹੈ। ਬੈਰਕਾਂ 'ਚ ਸਿੱਧੂ ਨੂੰ ਸੀਮਿੰਟ ਦੇ ਬਣੇ ਘੜੇ 'ਤੇ ਸੌਣਾ ਪਵੇਗਾ। ਸਿੱਧੂ ਨੂੰ ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ ਇੱਕ ਕੇਸ ਵਿੱਚ ਇੱਕ ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਸਿੱਧੂ ਨੂੰ ਸ਼ੁੱਕਰਵਾਰ ਸ਼ਾਮ 7.15 ਵਜੇ ਜੇਲ੍ਹ ਮੈਨੂਅਲ ਅਨੁਸਾਰ ਦਾਲ ਅਤੇ ਰੋਟੀ ਦਿੱਤੀ ਗਈ। ਹਾਲਾਂਕਿ ਉਨ੍ਹਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਖਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਿਰਫ ਸਲਾਦ ਤੇ ਫਲ ਹੀ ਖਾਧੇ। ਉਨ੍ਹਾਂ ਦੇ ਬੈਰਕ ਦੇ ਬਾਹਰ ਸੁਰੱਖਿਆ ਵੀ ਤਾਇਨਾਤ ਕੀਤੀ ਗਈ ਹੈ। ਸਿੱਧੂ ਨੂੰ ਮਿਲਿਆ ਇਹ ਸਮਾਨਜੇਲ੍ਹ ਦੇ ਅੰਦਰ ਸਿੱਧੂ ਨੂੰ ਕੈਦੀਆਂ ਵਾਲੇ ਸਫੈਦ ਕੱਪੜੇ ਪਾਉਣੇ ਹੋਣਗੇ। ਸਿੱਧੂ ਨੂੰ ਜੇਲ੍ਹ ਦੇ ਅੰਦਰ ਇਕ ਕੁਰਸੀ-ਟੇਬਲ, ਇਕ ਅਲਮਾਰੀ, 2 ਪੱਗਾਂ, ਇਕ ਕੰਬਲ, ਇਕ ਬੈੱਡ, ਤਿੰਨ ਅੰਡਰਵੇਅਰ ਤੇ ਬਨਿਆਨ, 2 ਤੌਲੀਏ, ਇਕ ਮੱਛਰਦਾਨੀ, ਇਕ ਕਾਪੀ-ਪੈਨ, ਜੁੱਤੀਆਂ ਦੀ ਜੋੜੀ, 2 ਬੈੱਡਸ਼ੀਟਾਂ, ਦੋ ਸਿਰਹਾਣੇ-ਕਵਰ ਤੇ ਚਾਰ ਕੁੜਤੇ ਪਜਾਮੇ ਦਿੱਤੇ ਗਏ ਹਨ। ਸਿੱਧੂ ਨੂੰ ਕਣਕ ਤੋਂ ਐਲਰਜੀ, ਮੰਗ ਰਹੇ ਸਪੈਸ਼ਲ ਡਾਈਟਸਿੱਧੂ ਨੂੰ ਲਿਵਰ ਦੀ ਸਮੱਸਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪੈਰਾਂ ਵਿਚ ਵੀ ਬੈਲਟ ਬੰਨ੍ਹੀ ਹੋਈ ਹੈ। ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਸਿੱਧੂ ਨੂੰ ਕਣਕ ਤੋਂ ਐਲਰਜੀ ਹੈ। ਉਹ ਕਣਕ ਦੀ ਰੋਟੀ ਨਹੀਂ ਖਾ ਸਕਦੇ। ਲੰਬੇ ਸਮੇਂ ਤੋਂ ਉਹ ਰੋਟੀ ਨਹੀਂ ਖਾ ਰਹੇ। ਇਸ ਲਈ ਉਨ੍ਹਾਂ ਨੇ ਸਪੈਸ਼ਲ ਡਾਈਟ ਮੰਗੀ ਹੈ। ਇਸ ਦੇ ਬਾਰੇ ਵਿਚ ਉਨ੍ਹਾਂ ਨੇ ਕੱਲ ਮੈਡੀਕਲ ਦੌਰਾਨ ਜਾਣਕਾਰੀ ਦਿੱਤੀ। ਅਜਿਹੀ ਹੋਵੇਗੀ ਸਿੱਧੂ ਦੀ ਰੁਟੀਨਸਿੱਧੂ ਦਾ ਜੇਲ ਵਿਚ ਦਿਨ ਸਵੇਰੇ ਸਾਢੇ 5 ਵਜੇ ਸ਼ੁਰੂ ਹੋਵੇਗਾ। ਸਵੇਰੇ 7 ਵਜੇ ਚਾਹ ਦੇ ਨਾਲ ਬਿਸਕਿਟ ਜਾਂ ਕਾਲੇ ਚਨੇ ਦਿੱਤੇ ਜਾਣਗੇ। ਇਸ ਤੋਂ ਬਾਅਦ ਸਵੇਰੇ 8.30 ਵਜੇ ਨਾਸ਼ਤਾ ਹੋਵੇਗਾ। ਜਿਸ ਵਿਚ ਰੋਟੀ ਤੇ ਦਾਲ ਜਾਂ ਸਬਜ਼ੀ ਮਿਲੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੰਮ ਕਰਨ ਦੇ ਲਈ ਫੈਕਟਰੀ ਵਿਚ ਲਿਜਾਇਆ ਜਾਵੇਗਾ। ਉਥੇ ਉਨ੍ਹਾਂ ਨੂੰ ਸਾਰਾ ਦਿਨ ਕੰਮ ਕਰਨਾ ਹੋਵੇਗਾ। ਸ਼ਾਮ ਸਾਢੇ 5 ਵਜੇ ਉਨ੍ਹਾਂ ਦੀ ਛੁੱਟੀ ਹੋਵੇਗੀ। ਸ਼ਾਮੀਂ 6 ਵਜੇ ਉਨ੍ਹਾਂ ਨੂੰ ਰਾਤ ਦਾ ਖਾਣਾ ਮਿਲੇਗਾ। ਰਾਤ 7 ਵਜੇ ਬੈਰਕ ਵਿਚ ਬੰਦ ਕਰ ਦਿੱਤਾ ਜਾਵੇਗਾ। ਸਿੱਧੂ ਤੋਂ ਮੰਗੇ ਗਏ 5 ਨੰਬਰਜੇਲ੍ਹ ਪ੍ਰਸ਼ਾਸਨ ਨੇ ਸਿੱਧੂ ਨੂੰ ਕਿਹਾ ਕਿ ਉਹ ਕੋਈ ਵੀ 5 ਨੰਬਰ ਦੇ ਸਕਦੇ ਹਨ। ਜੇਲ ਵਿਚ ਬੰਦ ਕੈਦੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਫੋਨ ਕਰਨ ਦੀ ਸੁਵਿਧਾ ਦੇ ਰੱਖੀ ਹੈ। ਕੈਦੀ ਉਨ੍ਹਾਂ ਨੂੰ ਫੋਨ ਕਰ ਸਕਦਾ ਹੈ, ਜਿਨ੍ਹਾਂ ਦੇ ਨੰਬਰ ਉਹ ਜੇਲ੍ਹ ਪ੍ਰਸ਼ਾਸਨ ਨੂੰ ਦਿੰਦਾ ਹੈ। ਦਿੱਤੇ ਗਏ ਨੰਬਰਾਂ ਤੋਂ ਇਲਾਵਾ ਕਿਸੇ ਵੀ ਹੋਰ ਨੰਬਰ ਉੱਤੇ ਕਾਲ ਕਰਨ ਦੀ ਸੁਵਿਧਾ ਨਹੀਂ ਹੁੰਦੀ, ਕਿਉਂਕਿ ਉਹੀ ਨੰਬਰ ਰਿਕਾਰਡ ਵਿਚ ਰੱਖੇ ਜਾਂਦੇ ਹਨ।

21may 2022

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ 81 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਆਖ਼ਰੀ ਸਾਹ ਲੇ। ਜੱਥੇਦਾਰ ਤੋਤਾ ਸਿੰਘ ਦੇ ਦਿਹਾਂਤ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।    ਸੁਖਬੀਰ ਬਾਦਲ ਨੇ ਜੱਥੇਦਾਰ ਦੀ ਮੌਤ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ, ਸਾਬਕਾ ਮੰਤਰੀ ਪੰਜਾਬ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੱਥੇਦਾਰ ਤੋਤਾ ਸਿੰਘ ਜੀ ਦੇ ਅਕਾਲ ਚਲਾਣੇ 'ਤੇ ਉਹ ਸਮੂਹ ਪਰਿਵਾਰ ਤੇ ਪਾਰਟੀ ਨਾਲ ਦੁੱਖ ਸਾਂਝਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੱਥੇਦਾਰ ਤੋਤਾ ਸਿੰਘ ਦੇ ਜਾਣ ਨਾਲ ਜਿੱਥੇ ਪੰਜਾਬ ਤੇ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਉਨ੍ਹਾਂ ਨੂੰ ਵੀ ਨਿੱਜੀ ਤੌਰ 'ਤੇ ਇਕ ਚੰਗੇ ਮਾਰਗ-ਦਰਸ਼ਕ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।

20 may sidhu

ਚੰਡੀਗੜ੍ਹ- ਰੋਡ ਰੇਜ ਮਾਮਲੇ 'ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਹੁਣ ਜੇਲ੍ਹ ਜਾਣਾ ਪਵੇਗਾ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਊਰੇਟਿਵ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਧੂ ਨੂੰ ਹੁਣ ਅਦਾਲਤ 'ਚ ਆਤਮ ਸਮਰਪਣ ਕਰਨਾ ਪਵੇਗਾ, ਨਹੀਂ ਤਾਂ ਪੰਜਾਬ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰੇਗੀ। ਇਸ ਤੋਂ ਪਹਿਲਾਂ ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਪਟੀਸ਼ਨ 'ਤੇ ਜਸਟਿਸ ਏ ਐਮ ਖਾਨਵਿਲਕਰ ਨੇ ਕਿਹਾ ਕਿ ਅਸੀਂ ਮਾਮਲਾ ਚੀਫ਼ ਜਸਟਿਸ ਨੂੰ ਭੇਜ ਰਹੇ ਹਾਂ, ਉਹ ਇਸ 'ਤੇ ਸੁਣਵਾਈ ਕਰਨ ਦਾ ਫੈਸਲਾ ਕਰਨਗੇ। ਸਿੱਧੂ ਨੇ ਖ਼ਰਾਬ ਸਿਹਤ ਦੇ ਆਧਾਰ 'ਤੇ ਆਤਮ ਸਮਰਪਣ ਕਰਨ ਲਈ ਅਦਾਲਤ ਤੋਂ ਇਕ ਹਫ਼ਤੇ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਸੀ। ਜੇਕਰ ਸਿੱਧੂ ਦੀ ਅਰਜ਼ੀ 'ਤੇ ਅੱਜ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਨੂੰ 10 ਜੁਲਾਈ ਤੱਕ ਰਾਹਤ ਨਹੀਂ ਮਿਲੇਗੀ। ਕਿਉਂਕਿ ਅਦਾਲਤ ਵਿੱਚ 23 ਮਈ ਤੋਂ 10 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਹਨ। ਇਸ ਦੌਰਾਨ ਸਿਰਫ਼ ਜ਼ਰੂਰੀ ਮਾਮਲੇ ਦੀ ਸੁਣਵਾਈ ਹੁੰਦੀ ਹੈ। ਹਾਈਕੋਰਟ ਤੋਂ ਸੈਸ਼ਨ ਕੋਰਟ ਤੱਕ ਪਹੁੰਚੇਗਾ ਆਰਡਰਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਦੇਣ ਦਾ ਸੁਪਰੀਮ ਕੋਰਟ ਦਾ ਹੁਕਮ ਸਭ ਤੋਂ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚੇਗਾ। ਉਥੋਂ ਉਨ੍ਹਾਂ ਨੂੰ ਪਟਿਆਲਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਭੇਜਿਆ ਜਾਵੇਗਾ। ਜੇਕਰ ਸਿੱਧੂ ਖੁਦ ਆਤਮ ਸਮਰਪਣ ਕਰਦੇ ਹਨ ਤਾਂ ਜੁਰਮਾਨਾ, ਨਹੀਂ ਤਾਂ ਸਬੰਧਤ ਥਾਣੇ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਜਾਵੇਗਾ। 6 ਬਿੰਦੂਆਂ ਵਿੱਚ ਸਮਝੋ ਕੀ ਹੈ ਸਾਰਾ ਮਾਮਲਾ?27 ਦਸੰਬਰ 1988 ਨੂੰ ਪਟਿਆਲਾ ਵਿੱਚ ਪਾਰਕਿੰਗ ਨੂੰ ਲੈ ਕੇ ਸਿੱਧੂ ਦੀ 65 ਸਾਲਾ ਗੁਰਨਾਮ ਸਿੰਘ ਨਾਲ ਲੜਾਈ ਹੋ ਗਈ ਸੀ। ਸਿੱਧੂ ਨੇ ਉਸਨੂੰ ਮੁੱਕਾ ਮਾਰਿਆ। ਬਾਅਦ ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ। ਸਿੱਧੂ ਅਤੇ ਉਸ ਦੇ ਦੋਸਤ ਰੁਪਿੰਦਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ।1999 ਵਿੱਚ ਸੈਸ਼ਨ ਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਸਿੱਧੂ ਨੂੰ ਬਰੀ ਕਰ ਦਿੱਤਾ ਸੀ। ਪੀੜਤ ਧਿਰ ਨੇ ਇਸ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ।2006 ਵਿੱਚ ਹਾਈ ਕੋਰਟ ਨੇ ਸਿੱਧੂ ਨੂੰ ਤਿੰਨ ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।ਸਿੱਧੂ ਨੇ ਜਨਵਰੀ 2007 ਵਿੱਚ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਜਿਸ ਵਿੱਚ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਸਿੱਧੂ ਸੁਪਰੀਮ ਕੋਰਟ ਗਏ।16 ਮਈ 2018 ਨੂੰ ਸੁਪਰੀਮ ਕੋਰਟ ਨੇ ਸਿੱਧੂ ਨੂੰ ਧਾਰਾ 304 ਆਈਪੀਸੀ ਦੇ ਤਹਿਤ ਗੈਰ-ਇਰਾਦਾ ਕਤਲ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਹਾਲਾਂਕਿ, ਆਈਪੀਸੀ ਦੀ ਧਾਰਾ 323, ਯਾਨੀ ਸੱਟ ਪਹੁੰਚਾਉਣ ਦੇ ਮਾਮਲੇ ਵਿੱਚ ਇੱਕ ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਖਿਲਾਫ ਪੀੜਤ ਪਰਿਵਾਰ ਨੇ ਸੁਪਰੀਮ ਕੋਰਟ 'ਚ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ।19 ਮਈ 2022 ਨੂੰ, ਸੁਪਰੀਮ ਕੋਰਟ ਨੇ ਸਿੱਧੂ 'ਤੇ ਆਪਣਾ ਫੈਸਲਾ ਬਦਲਦੇ ਹੋਏ, ਉਸ ਨੂੰ 323 ਆਈਪੀਸੀ ਯਾਨੀ ਸੱਟ ਪਹੁੰਚਾਉਣ ਲਈ ਇੱਕ ਸਾਲ ਦੀ ਸਜ਼ਾ ਸੁਣਾਈ। ਕਿਊਰੇਟਿਵ ਪਟੀਸ਼ਨ ਕੀ ਹੈ?ਕਿਊਰੇਟਿਵ ਪਟੀਸ਼ਨ ਕਿਸੇ ਵੀ ਦੋਸ਼ੀ ਲਈ ਰਾਹਤ ਦਾ ਆਖਰੀ ਸਰੋਤ ਹੈ। ਇਸ ਵਿੱਚ ਸੁਪਰੀਮ ਕੋਰਟ ਧਾਰਾ 142 ਦੀ ਵਰਤੋਂ ਕਰਦੀ ਹੈ। ਹਾਲ ਹੀ ਵਿੱਚ, ਸੁਪਰੀਮ ਕੋਰਟ ਨੇ ਸਪਾ ਨੇਤਾ ਆਜ਼ਮ ਖਾਨ ਨੂੰ ਅੰਤਰਿਮ ਜ਼ਮਾਨਤ ਦੇਣ ਅਤੇ ਰਾਜੀਵ ਗਾਂਧੀ ਹੱਤਿਆਕਾਂਡ ਦੇ ਦੋਸ਼ੀ ਨੂੰ ਰਿਹਾਅ ਕਰਨ ਲਈ ਇਸ ਧਾਰਾ ਦੀ ਵਰਤੋਂ ਕੀਤੀ ਸੀ। ਇਸ ਵਿੱਚ ਸੁਪਰੀਮ ਕੋਰਟ ਕਿਸੇ ਵੀ ਪੈਂਡਿੰਗ ਮਾਮਲੇ ਵਿੱਚ ਆਪਣੀ ਸ਼ਕਤੀ ਦੀ ਵਰਤੋਂ ਕਰਕੇ ਫੈਸਲਾ ਕਰਦੀ ਹੈ। ਅਕਾਲੀ ਆਗੂ ਬੋਲੇ- ਕੱਲ੍ਹ ਹਾਥੀ 'ਤੇ ਚੜ੍ਹੇ, ਅੱਜ ਸਿਹਤ ਵਿਗੜ ਗਈਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਸਿੱਧੂ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਹਾਥੀ 'ਤੇ ਚੜ੍ਹਨ ਸਮੇਂ ਉਨ੍ਹਾਂ ਦੀ ਸਿਹਤ ਠੀਕ ਸੀ। ਸਮਰਪਣ ਕਰਦੇ ਸਮੇਂ ਦਹਿਸ਼ਤ ਹੈ। ਕੱਲ੍ਹ ਕਿਹਾ ਗਿਆ ਸੀ ਕਿ ਅਸੀਂ ਕਾਨੂੰਨ ਦਾ ਪੂਰਾ ਸਤਿਕਾਰ ਕਰਦੇ ਹਾਂ। ਸਿੱਧੂ ਦੀ ਹੋਈ ਸਰਜਰੀ, ਜੇਲ੍ਹ ਜਾਣ ਤੋਂ ਨਹੀਂ ਡਰਦੇ: ਮੀਡੀਆ ਸਲਾਹਕਾਰਇਸ ਸਬੰਧੀ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਸਿੱਧੂ ਨੇ ਪ੍ਰਤੀਕਾਤਮਕ ਪ੍ਰਦਰਸ਼ਨ ਕੀਤਾ ਹੈ। ਉਸ ਦੀ ਸਰਜਰੀ ਹੋਈ ਹੈ। ਜਿਸ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਉਹ ਕਣਕ ਦੀ ਰੋਟੀ ਨਹੀਂ ਖਾ ਸਕਦੇ, ਖਾਸ ਖੁਰਾਕ ਖਾਂਦੇ ਹਨ। ਉਨ੍ਹਾਂ ਨੂੰ ਲੀਵਰ ਦੀ ਸਮੱਸਿਆ ਹੈ। ਉਨ੍ਹਾਂ ਦੇ ਪੈਰਾਂ ਵਿਚ ਵੀ ਸਮੱਸਿਆ ਹੈ। ਸਿੱਧੂ ਜੇਲ੍ਹ ਤੋਂ ਨਹੀਂ ਡਰਦੇ ਪਰ ਉੱਥੇ ਜਾਣ ਤੋਂ ਪਹਿਲਾਂ ਪੂਰੀ ਜਾਣਕਾਰੀ ਦੇ ਰਹੇ ਹਨ। ਸਿੱਧੂ ਕਿਸੇ ਵੀ ਸਮੇਂ ਆਤਮ ਸਮਰਪਣ ਕਰਨ ਲਈ ਤਿਆਰ ਹਨ। ਪੀੜਤ ਪਰਿਵਾਰ ਨੇ ਕਿਹਾ- ਅਸੀਂ ਸੰਤੁਸ਼ਟ ਹਾਂਮ੍ਰਿਤਕ ਗੁਰਨਾਮ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਸੰਤੁਸ਼ਟ ਹਨ। ਉਨ੍ਹਾਂ ਦੀ ਨੂੰਹ ਪਰਵੀਨ ਕੌਰ ਨੇ ਕਿਹਾ ਕਿ 34 ਸਾਲਾਂ ਦੀ ਲੜਾਈ ਵਿੱਚ ਉਨ੍ਹਾਂ ਦਾ ਮਨੋਬਲ ਕਦੇ ਨਹੀਂ ਟੁੱਟਿਆ। ਉਨ੍ਹਾਂ ਨੇ ਕਦੇ ਵੀ ਸਿੱਧੂ ਦੀ ਕ੍ਰਿਕਟਰ ਅਤੇ ਲੀਡਰ ਵਜੋਂ ਸਾਖ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਸਿੱਧੂ ਨੂੰ ਸਜ਼ਾ ਦਿਵਾਉਣਾ ਸੀ। ਜਿਸ ਵਿੱਚ ਉਹ ਸਫਲ ਰਿਹਾ।...

19may amit mann

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਲਈ ਰਾਸ਼ਟਰੀ ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਇਹ ਦੇਸ਼ ਰਹੇਗਾ ਤਾਂ ਅਸੀਂ ਜੀਵਾਂਗੇ। ਕੋਈ ਨਾ ਕੋਈ ਮੰਤਰੀ ਜਾਂ ਮੁੱਖ ਮੰਤਰੀ ਰਹੇਗਾ। ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਲਈ ਕੰਮ ਕਰਾਂਗੇ। ਮਾਨ ਨੇ ਵੀਰਵਾਰ ਨੂੰ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਮਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਸ਼ਾਹ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ। ਜਿਸ 'ਚ ਦੋਵਾਂ ਵਿਚਾਲੇ ਸਕਾਰਾਤਮਕ ਚਰਚਾ ਹੋਈ ਹੈ। Also Read: ਸਿੱਧੂ ਨੂੰ ਸਜ਼ਾ ਤੋਂ ਬਾਅਦ ਪੀੜਤ ਪਰਿਵਾਰ ਦਾ ਬਿਆਨ, ਕਿਹਾ- 'ਰੱਬ ਦੇ ਘਰ ਦੇਰ ਹੈ...' ਮਾਨ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਪੰਜਾਬ ਵਿੱਚ ਨਫ਼ਰਤ ਦਾ ਬੀਜ ਨਹੀਂ ਬੀਜਣ ਦੇਣਗੇ। ਇਸ ਦੇ ਲਈ ਕੇਂਦਰ ਨੇ ਪਹਿਲਾਂ ਸਾਨੂੰ ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆਂ ਮੁਹੱਈਆ ਕਰਵਾਈਆਂ ਸਨ। ਅੱਜ ਦੀ ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਹੈ ਕਿ ਸ਼ਾਮ ਤੱਕ 10 ਹੋਰ ਕੰਪਨੀਆਂ ਨੂੰ ਪੰਜਾਬ ਭੇਜਣ ਦੇ ਆਦੇਸ਼ ਦਿੱਤੇ ਜਾਣਗੇ। Also Read: ਸਿੱਧੂ ਨੂੰ ਸਜ਼ਾ ਮਾਮਲੇ 'ਤੇ ਬੋਲੇ ਸੁਖਬੀਰ ਬਾਦਲ, 'ਪੀੜਤ ਪਰਿਵਾਰ ਨੂੰ 34 ਸਾਲ ਬਾਅਦ ਮਿਲਿਆ ਇਨਸਾਫ' ਬੋਨਸ, ਐੱਮਐੱਸਪੀ ਬਾਰੇ ਵੀ ਕੀਤੀ ਚਰਚਾਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੇ ਬੋਨਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨਾਲ ਵੀ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਝਾੜ ਘੱਟ ਗਿਆ ਹੈ ਅਤੇ ਦਾਣਾ ਸੁੰਗੜ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਯੂਨੀਅਨ 500 ਰੁਪਏ ਪ੍ਰਤੀ ਏਕੜ ਦੀ ਮੰਗ ਕਰ ਰਹੀ ਹੈ। ਜਿੰਨਾ ਹੋ ਸਕੇ ਕੇਂਦਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਾਸਮਤੀ 'ਤੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਵੀ ਚਰਚਾ ਹੋਈ। ਇਸ ਤੋਂ ਇਲਾਵਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਿੱਚ ਪੰਜਾਬ ਦਾ ਪੁਰਾਣਾ ਕੋਟਾ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। Also Read: 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਨੂੰ ਜੇਲ੍ਹ, ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾhttps://livingindianews.co.in/punjab/malwa/navjot-sidhu-jailed-in-34-year-old-road-rage-case-supreme-court...

19may parivar

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਚੱਲ ਰਹੇ ਰੋਡ ਰੇਜ ਮਾਮਲੇ ਦੀ ਸਮੀਖਿਆ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਇਕ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਕਰੀਬ 34 ਸਾਲ ਪੁਰਾਣਾ ਹੈ। ਜਦੋਂ ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਦੋਸਤ ਦੀ ਲੜਾਈ ਹੋ ਗਈ। ਇਸ ਵਿੱਚ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। Also Read: ਸਿੱਧੂ ਨੂੰ ਸਜ਼ਾ ਮਾਮਲੇ 'ਤੇ ਬੋਲੇ ਸੁਖਬੀਰ ਬਾਦਲ, 'ਪੀੜਤ ਪਰਿਵਾਰ ਨੂੰ 34 ਸਾਲ ਬਾਅਦ ਮਿਲਿਆ ਇਨਸਾਫ' ਸੁਪਰੀਪ ਕੋਰਟ ਵਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੀੜਤ ਪਰਿਵਾਰ ਦੀ ਪ੍ਰਤੀਕਿਰਿਆ ਸਾਹਮਣੇ ਆਏ ਹੈ। ਪੀੜਤ ਪਰਿਵਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਉੱਤੇ ਸੰਤੁਸ਼ਟੀ ਜਤਾਈ ਹੈ। ਇਸ ਦੌਰਾਨ ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਕਾਨੂੰਨੀ ਪ੍ਰਕਿਰਿਆ ਉੱਤੇ ਭਰੋਸਾ ਰੱਖ ਕੇ ਲੰਬੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਰੱਬ ਦੇ ਘਰ ਦੇਰ ਹੈ...। 27 ਦਸੰਬਰ 1988 ਨੂੰ ਬਜ਼ੁਰਗ ਨਾਲ ਹੋਇਆ ਸੀ ਝਗੜਾਸਿੱਧੂ ਖਿਲਾਫ ਰੋਡ ਰੇਜ ਦਾ ਮਾਮਲਾ ਸਾਲ 1988 ਦਾ ਹੈ। ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਸਿੱਧੂ ਦੀ ਗੁਰਨਾਮ ਸਿੰਘ ਨਾਂ ਦੇ 65 ਸਾਲਾ ਵਿਅਕਤੀ ਨਾਲ ਲੜਾਈ ਹੋ ਗਈ। ਇਲਜ਼ਾਮ ਹੈ ਕਿ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਜਿਸ 'ਚ ਸਿੱਧੂ ਨੇ ਗੁਰਨਾਮ ਸਿੰਘ 'ਤੇ ਕਥਿਤ ਤੌਰ 'ਤੇ ਮੁੱਕਾ ਮਾਰਿਆ। ਬਾਅਦ ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਦੋਸਤ ਰੁਪਿੰਦਰ ਸਿੰਘ ਸਿੱਧੂ ਦੇ ਖਿਲਾਫ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ। Also Read: 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਨੂੰ ਜੇਲ੍ਹ, ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ ਸੈਸ਼ਨ ਕੋਰਟ ਨੇ ਬਰੀ ਕੀਤਾ, ਹਾਈਕੋਰਟ ਨੇ ਸਜ਼ਾ ਸੁਣਾਈਇਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਸੁਣਵਾਈ ਦੌਰਾਨ ਸੈਸ਼ਨ ਕੋਰਟ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ 1999 ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਪੀੜਤ ਧਿਰ ਸੈਸ਼ਨ ਕੋਰਟ ਦੇ ਫੈਸਲੇ ਖਿਲਾਫ ਹਾਈਕੋਰਟ ਪਹੁੰਚੀ। ਸਾਲ 2006 ਵਿੱਚ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਤਿੰਨ ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਨੇ ਜੁਰਮਾਨਾ ਲਗਾ ਕੇ ਮੁਆਫ ਕਰ ਦਿੱਤਾਹਾਈਕੋਰਟ ਵੱਲੋਂ ਸੁਣਾਈ ਗਈ ਸਜ਼ਾ ਖਿਲਾਫ ਨਵਜੋਤ ਸਿੱਧੂ ਸੁਪਰੀਮ ਕੋਰਟ ਪਹੁੰਚੇ। 16 ਮਈ, 2018 ਨੂੰ, ਸੁਪਰੀਮ ਕੋਰਟ ਨੇ ਸਿੱਧੂ ਨੂੰ ਧਾਰਾ 304 ਆਈਪੀਸੀ ਦੇ ਤਹਿਤ ਗੈਰ-ਇਰਾਦਾ ਕਤਲ ਦੇ ਦੋਸ਼ ਤੋਂ ਬਰੀ ਕਰ ਦਿੱਤਾ ਸੀ। ਹਾਲਾਂਕਿ, ਸਿੱਧੂ ਨੂੰ ਧਾਰਾ 323 ਆਈਪੀਸੀ ਯਾਨੀ ਸੱਟ ਪਹੁੰਚਾਉਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਲਈ ਉਸ ਨੂੰ ਜੇਲ੍ਹ ਦੀ ਸਜ਼ਾ ਨਹੀਂ ਮਿਲੀ। ਸਿੱਧੂ ਨੂੰ ਸਿਰਫ਼ ਇੱਕ ਹਜ਼ਾਰ ਰੁਪਏ ਜੁਰਮਾਨਾ ਭਰ ਕੇ ਰਿਹਾਅ ਕਰ ਦਿੱਤਾ ਗਿਆ। Also Read: ਸੁਨੀਲ ਜਾਖੜ ਭਾਜਪਾ 'ਚ ਸ਼ਾਮਲ, ਬੀਤੇ ਦਿਨ ਕੀਤਾ ਸੀ ਕਾਂਗਰਸ ਨੂੰ ਅਲਵਿਦਾ (ਵੀਡੀਓ) ਪੀੜਤ ਪਰਿਵਾਰ ਨੇ ਕੀਤੀ ਇਹ ਮੰਗਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਹੁਣ ਮ੍ਰਿਤਕ ਦੇ ਪਰਿਵਾਰ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਦੀ ਮੰਗ ਸੀ ਕਿ ਹਾਈਕੋਰਟ ਵਾਂਗ ਸਿੱਧੂ ਨੂੰ 304 IPC ਤਹਿਤ ਸਜ਼ਾ ਦਿੱਤੀ ਜਾਵੇ। ਸੁਪਰੀਮ ਕੋਰਟ ਨੇ ਇਸ ...

19may jail

ਨਵੀਂ ਦਿੱਲੀ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਨ੍ਹਾਂ ਖਿਲਾਫ ਚੱਲ ਰਹੇ ਰੋਡ ਰੇਜ ਮਾਮਲੇ ਦੀ ਸਮੀਖਿਆ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ ਨੇ ਅੱਜ ਉਨ੍ਹਾਂ ਨੂੰ ਇਕ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਕਰੀਬ 34 ਸਾਲ ਪੁਰਾਣਾ ਹੈ। ਜਦੋਂ ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਦੋਸਤ ਦੀ ਲੜਾਈ ਹੋ ਗਈ। ਇਸ ਵਿੱਚ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। Also Read: ਪੁਲਿਸ ਵਾਲਿਆਂ ਦੀ 'ਕੁੰਡੀ' 'ਤੇ PSPCL ਦੀ ਸਖਤੀ: 23 ਮੁਲਾਜ਼ਮਾਂ ਘਰੇ ਫੜੀ ਚੋਰੀ, ਵਸੂਲਿਆ ਜੁਰਮਾਨਾ   ਇਸ ਮਾਮਲੇ ਵਿੱਚ ਹਾਈਕੋਰਟ ਨੇ ਸਿੱਧੂ ਨੂੰ ਦੋਸ਼ੀ ਕਰਾਰ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਗੈਰ-ਇਰਾਦਾ ਕਤਲ ਦੇ ਦੋਸ਼ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋ ਸਾਲ ਪਹਿਲਾਂ ਪਰਿਵਾਰ ਵਾਲਿਆਂ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਸਿੱਧੂ ਦੇ ਵਕੀਲਾਂ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ। 27 ਦਸੰਬਰ 1988 ਨੂੰ ਬਜ਼ੁਰਗ ਨਾਲ ਹੋਇਆ ਸੀ ਝਗੜਾਸਿੱਧੂ ਖਿਲਾਫ ਰੋਡ ਰੇਜ ਦਾ ਮਾਮਲਾ ਸਾਲ 1988 ਦਾ ਹੈ। ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਸਿੱਧੂ ਦੀ ਗੁਰਨਾਮ ਸਿੰਘ ਨਾਂ ਦੇ 65 ਸਾਲਾ ਵਿਅਕਤੀ ਨਾਲ ਲੜਾਈ ਹੋ ਗਈ। ਇਲਜ਼ਾਮ ਹੈ ਕਿ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਜਿਸ 'ਚ ਸਿੱਧੂ ਨੇ ਗੁਰਨਾਮ ਸਿੰਘ 'ਤੇ ਕਥਿਤ ਤੌਰ 'ਤੇ ਮੁੱਕਾ ਮਾਰਿਆ। ਬਾਅਦ ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਦੋਸਤ ਰੁਪਿੰਦਰ ਸਿੰਘ ਸਿੱਧੂ ਦੇ ਖਿਲਾਫ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ। Also Read: ਰਾਜ ਕੁੰਦਰ...

19may jakhar

ਚੰਡੀਗੜ੍ਹ- ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਜਾਖੜ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਉਣਗੇ। ਜਾਣਕਾਰੀ ਮੁਤਾਬਕ ਜਾਖੜ ਦੇ ਭਾਜਪਾ 'ਚ ਸ਼ਾਮਲ ਹੋਣ ਦਾ ਫੈਸਲਾ ਕੱਲ੍ਹ ਹੋ ਗਿਆ ਸੀ। ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਜਾਖੜ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਜਾਖੜ ਇਨ੍ਹੀਂ ਦਿਨੀਂ ਦਿੱਲੀ 'ਚ ਹਨ। Also Read: ਬੱਸ ਮੁਸਾਫਰ ਜ਼ਰਾ ਧਿਆਨ ਦੇਣ! ਪੰਜਾਬ ਭਰ 'ਚ ਪੰਜਾਬ ਰੋਡਵੇਜ਼ ਤੇ PRTC ਦੀਆਂ ਬੱਸਾਂ ਦਾ ਚੱਕ ਜਾਮ ਜਾਣਕਾਰੀ ਮੁਤਾਬਕ ਭਾਜਪਾ ਜਾਖੜ ਨੂੰ ਰਾਜ ਸਭਾ 'ਚ ਵੀ ਭੇਜ ਸਕਦੀ ਹੈ। ਹਾਲਾਂਕਿ ਇਸ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੈ। ਭਾਜਪਾ ਨੂੰ ਜਾਖੜ ਤੋਂ ਪੰਜਾਬ ਦੀ ਵਾਗਡੋਰ ਸੰਭਾਲਣ ਦੀ ਉਮੀਦ ਹੈ। ਸੂਤਰਾਂ ਦੀ ਮੰਨੀਏ ਤਾਂ ਲੰਬੇ ਸਮੇਂ ਤੋਂ ਸੂਬੇ ਦੀ ਰਾਜਨੀਤੀ ਕਰ ਰਹੇ ਜਾਖੜ ਹੁਣ ਰਾਸ਼ਟਰੀ ਰਾਜਨੀਤੀ ਵਿਚ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹਨ। ਸੂਤਰ ਦੱਸਦੇ ਹਨ ਕਿ ਜਾਖੜ ਨੂੰ ਰਾਜ ਸਭਾ ਵਿੱਚ ਭੇਜ ਕੇ ਭਾਜਪਾ ਉਨ੍ਹਾਂ ਨੂੰ ਸੂਬੇ ਵਿੱਚ ਵੀ ਅਹਿਮ ਭੂਮਿਕਾ ਦੇ ਸਕਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਵਿੱਚ ਭਾਵੇਂ ਭਾਜਪਾ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਮਜ਼ਬੂਤ ​​ਮੌਜੂਦਗੀ ਬਣਾ ਸਕੀ ਪਰ ਇਹ ਮੌਜੂਦਗੀ ਪਾਰਟੀ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ। Also Read: ਹਨੀਟ੍ਰੈਪ 'ਚ ਫਸਾ ਬਣਾਇਆ ISI ਏਜੰਟ, ਅੰਮ੍ਰਿਤਸਰ ਤੋਂ 2 ਜਾਸੂਸ ਗ੍ਰਿਫਤਾਰ ਤੁਹਾਨੂੰ ਦੱਸ ਦੇਈਏ ਕਿ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਸੁਨੀਲ ਜਾਖੜ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਉਦੋਂ ਤੋਂ ਨਾਰਾਜ਼ ਸਨ ਜਦੋਂ ਤੋਂ ਉਹ ਹਿੰਦੂ ਹੋਣ ਕਾਰਨ ਰਾਹੁਲ ਗਾਂਧੀ ਦੀ ‘ਮਨਜ਼ੂਰੀ’ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਨਹੀਂ ਬਣਾਇਆ ਗਿਆ। ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨੇ ਆਖਰੀ ਸਮੇਂ ਵਿੱਚ ਇਹ ਕਹਿ ਕੇ ਸਥਿਤੀ ਬਦਲ ਦਿੱਤੀ ਕਿ ਜੇਕਰ ਕਿਸੇ ਹਿੰਦੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਪੰਜਾਬ ਵਿੱਚ ਅੱਗ ਲੱਗ ਜਾਵੇਗੀ।...

19may arrest

ਅੰਮ੍ਰਿਤਸਰ- ਭਾਰਤੀ ਵਿਅਕਤੀ ਨੂੰ ਹਨੀਟ੍ਰੈਪ ਵਿੱਚ ਫਸਾ ਕੇ ISI ਦਾ ਭਾਰਤੀ ਖੁਫੀਆ ਏਜੰਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਏਜੰਟ ਪਿਛਲੇ 17 ਸਾਲਾਂ ਤੋਂ ਭਾਰਤੀ ਫੌਜ ਦੀ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਿਹਾ ਸੀ। ਇਸ ਜਾਸੂਸ ਨੇ ਇੱਕ ਹੋਰ ਵਿਅਕਤੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਤੇ ਖੁਫੀਆ ਜਾਣਕਾਰੀ ਹਾਸਲ ਕਰਨ ਲੱਗ ਗਿਆ। ਹੁਣ ਇਹ ਦੋਵੇਂ ਜਾਸੂਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੀ ਹਿਰਾਸਤ ਵਿੱਚ ਹਨ। ਦੋਵਾਂ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ। Also Read: ਕੀ ਨਿਕਲੇਗਾ ਕਿਸਾਨਾਂ ਦੇ ਮਸਲਿਆਂ ਦਾ ਹੱਲ? ਅੱਜ CM ਮਾਨ ਮੰਤਰੀ ਸ਼ਾਹ ਨਾਲ ਕਰਨਗੇ ਮੁਲਾਕਾਤ ਦੋਵੇਂ ਕਈ ਸਾਲਾਂ ਤੋਂ ਰੇਲਵੇ ਸਟੇਸ਼ਨ ਦੇ ਬਾਹਰ ਨਿੰਬੂ ਸੋਡਾ ਵੇਚ ਰਹੇ ਸਨ। ਐੱਸ.ਐੱਸ.ਓ.ਸੀ ਦੀ ਟੀਮ ਨੇ ਵਿਸ਼ੇਸ਼ ਆਪ੍ਰੇਸ਼ਨ ਤਹਿਤ ਦੋਵਾਂ ਪਾਕਿਸਤਾਨੀ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਮੁਲਜ਼ਮਾਂ ਦੀ ਪਛਾਣ ਕੋਲਕਾਤਾ ਦੇ ਬੇਨੀਆਪੁਕਰ ਪਿੰਡ ਦੇ ਓਸਤਾਗਰਲੇਨ ਵਾਸੀ ਜ਼ਫਰ ਰਿਆਜ਼ ਅਤੇ ਬਿਹਾਰ ਦੇ ਮਧੂਬਨ ਜ਼ਿਲ੍ਹੇ ਦੇ ਪਿੰਡ ਭੀਜਾ ਦੇ ਰਹਿਣ ਵਾਲੇ ਸ਼ਮਸ਼ਾਦ ਵਜੋਂ ਹੋਈ ਹੈ। ਦੋਵਾਂ ਤੋਂ ਅੰਮ੍ਰਿਤਸਰ ਏਅਰ ਫੋਰਸ ਅਤੇ ਇੰਡੀਅਨ ਆਰਮੀ ਦੀਆਂ ਤਸਵੀਰਾਂ ਵੀ ਬਰਾਮਦ ਹੋਈਆਂ ਹਨ। 2005 ਵਿੱਚ ਪਾਕਿਸਤਾਨ ਗਿਆ ਸੀ ਜ਼ਫਰਰਿਆਜ਼ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ 2005 ਵਿੱਚ ਪਾਕਿਸਤਾਨ ਗਿਆ ਸੀ, ਜਿੱਥੇ ਉਸ ਦੀ ਮੁਲਾਕਾਤ ਰਾਬੀਆ ਨਾਂ ਦੀ ਲੜਕੀ ਨਾਲ ਹੋਈ। ਦੋਹਾਂ ਨੂੰ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਜਦੋਂ ਰਿਆਜ਼ ਦਾ ਉੱਥੇ ਐਕਸੀਡੈਂਟ ਹੋਇਆ ਤਾਂ ਉਹ ਉੱਥੇ ਹੀ ਰਹਿ ਗਿਆ। ਰਾਬੀਆ ਨੇ ਉਸ ਨੂੰ ਆਈਐਸਆਈ ਅਧਿਕਾਰੀ ਅਵੇਸ਼ ਨਾਲ ਮਿਲਾਇਆ। ਕੁਝ ਸਮੇਂ ਬਾਅਦ ਰਿਆਜ਼ ਰਾਬੀਆ ਨੂੰ ਆਪਣੇ ਨਾਲ ਭਾਰਤ ਲੈ ਆਇਆ। 17 ਸਾਲਾਂ ਤੋਂ ਉਹ ਭਾਰਤੀ ਫੌਜ ਦੀ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਨੂੰ ਭੇਜ ਰਿਹਾ ਹੈ। Also Read: 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਤੇ SC 'ਚ ਸੁਣਵਾਈ ਅੱਜ, ਸਿੱਧੂ ਦੇ ਸਿਰ ਲਟਕ ਰਹੀ ਸਜ਼ਾ ਦੀ ਤਲਵਾਰ ਸ਼ਮਸ਼ਾਦ ਨੂੰ ਵੀ ਕੀਤਾ ਤਿਆਰਰਿਆਜ਼ ਵੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਸੋਡਾ ਵੇਚਣ ਵਾਲੇ ਸ਼ਮਸ਼ਾਦ ਨਾਲ ਜੁੜ ਗਿਆ। ਇਸ ਤੋਂ ਬਾਅਦ ਉਹ ਅਤੇ ਸ਼ਮਸ਼ਾਦ ਦੋਵਾਂ ਨੇ ਮਿਲ ਕੇ ਭਾਰਤੀ ਫੌਜ ਬਾਰੇ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਭੇਜਣੀ ਸ਼ੁਰੂ ਕਰ ਦਿੱਤੀ। ਫੋਨ ਕਾਲਾਂ ਨੇ ਖੋਲ੍ਹਿਆ ਭੇਤਇਹ ਰਾਜ਼ SSOC ਦੇ ਸਾਹਮਣੇ ਕੁਝ ਕਾਲਾਂ ਤੋਂ ਬਾਅਦ ਸਾਹਮਣੇ ਆਇਆ, ਜੋ ਪਾਕਿਸਤਾਨ ਅਤੇ ਇਨ੍ਹਾਂ ਦੋ ਏਜੰਟਾਂ ਵਿਚਕਾਰ ਹੋ ਰਹੇ ਸਨ। ਪੰਜਾਬ ਪੁਲਿਸ ਦੇ ਸਪੈਸ਼ਲ ਵਿੰਗ ਨੇ ਦੋਵਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਦੋਵਾਂ ਖਿਲਾਫ ਪੁਖਤਾ ਸਬੂਤ ਮਿਲਣ 'ਤੇ ਐੱਸਐੱਸਓਸੀ ਦੀ ਟੀਮ ਨੇ ਦੋਵਾਂ ਨੂੰ ਰੇਲਵੇ ਸਟੇਸ਼ਨ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। Also Read: ਮਹਿੰਗਾਈ ਦੀ ਮਾਰ, ਘਰੇਲੂ ਗੈਸ ਸਿਲੰਡਰ 1000 ਰੁਪਏ ਦੇ ਪਾਰ, ਜਾਣੋ ਹੁਣ ਕਿੰਨਾ ਹੋਇਆ ਰੇਟ ਰਾਬੀਆ ਬਾਰੇ ਕੀਤੀ ਜਾ ਰਹੀ ਜਾਣਕਾਰੀ ਇਕੱਠੀਆਈਐਸਆਈ ਲਈ ਏਜੰਟ ਵਜੋਂ ਕੰਮ ਕਰਨ ਵਾਲੇ ਰਿਆਜ਼ ਨੇ ਪਾਕਿਸਤਾਨ ਵਿੱਚ ਰਾਬੀਆ ਨਾਂ ਦੀ ਔਰਤ ਨਾਲ ਵਿਆਹ ਕਰਵਾ ਕੇ ਉਸ ਨੂੰ ਭਾਰਤ ਲਿਆਂਦਾ ਸੀ। ਹੁਣ ਐਸਐਸਓਸੀ ਦੀ ਟੀਮ ਇਸ ਰਾਬੀਆ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਜਲਦੀ ਹੀ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।...

19may mannn

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ 'ਤੇ ਹਨ। ਦੁਪਹਿਰ ਬਾਅਦ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਬਣਨ ਤੋਂ ਬਾਅਦ ਮਾਨ ਦੀ ਸ਼ਾਹ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ। ਇਸ ਦੌਰਾਨ ਸਭ ਤੋਂ ਅਹਿਮ ਮੁੱਦਾ ਸਰਹੱਦੀ ਸੁਰੱਖਿਆ ਦਾ ਹੋਵੇਗਾ। ਪੰਜਾਬ ਦਾ ਤਕਰੀਬਨ 600 ਕਿਲੋਮੀਟਰ ਹਿੱਸਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਜਿੱਥੋਂ ਡਰੋਨ ਰਾਹੀਂ ਨਸ਼ੇ ਅਤੇ ਹਥਿਆਰ ਪੰਜਾਬ ਭੇਜੇ ਜਾ ਰਹੇ ਹਨ। ਇਸ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਵਿਚਕਾਰ ਤਾਲਮੇਲ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਬਾਸਮਤੀ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਬਾਰੇ ਵੀ ਚਰਚਾ ਹੋਵੇਗੀ। Also Read: 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਤੇ SC 'ਚ ਸੁਣਵਾਈ ਅੱਜ, ਸਿੱਧੂ ਦੇ ਸਿਰ ਲਟਕ ਰਹੀ ਸਜ਼ਾ ਦੀ ਤਲਵਾਰ ਕਿਸਾਨਾਂ ਨੂੰ ਦਿੱਤਾ ਭਰੋਸਾ, ਕਣਕ ਦੇ ਬੋਨਸ 'ਤੇ ਵੀ ਕਰਨਗੇ ਚਰਚਾਪੰਜਾਬ ਦੇ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਮੋਹਾਲੀ ਵਿੱਚ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਧਰਨੇ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਾਸਮਤੀ ’ਤੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਗ੍ਰਹਿ ਮੰਤਰੀ ਸ਼ਾਹ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਕਣਕ ਦੀ ਘੱਟ ਝਾੜ ਦੇ ਬਦਲੇ 500 ਰੁਪਏ ਪ੍ਰਤੀ ਏਕੜ ਬੋਨਸ ਦੀ ਮੰਗ ਕਰ ਰਹੇ ਹਨ। ਇਸ ਉੱਤੇ ਮਾਨ ਸ਼ਾਹ ਨਾਲ ਗੱਲਬਾਤ ਕਰਨਗੇ। Also Read: ਮਹਿੰਗਾਈ ਦੀ ਮਾਰ, ਘਰੇਲੂ ਗੈਸ ਸਿਲੰਡਰ 1000 ਰੁਪਏ ਦੇ ਪਾਰ, ਜਾਣੋ ਹੁਣ ਕਿੰਨਾ ਹੋਇਆ ਰੇਟ ਕੇਂਦਰੀ ਅਰਧ-ਸੈਨਿਕ ਬਲ ਦੀਆਂ 10 ਕੰਪਨੀਆਂ ਮੰਗੀਆਂਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਰਕਾਰ ਨੇ ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆਂ ਮੰਗੀਆਂ ਹਨ। ਡੀਜੀਪੀ ਵੀਕੇ ਭਾਵਰਾ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਇਨ੍ਹਾਂ ਕੰਪਨੀਆਂ ਨੂੰ ਜੂਨ ਮਹੀਨੇ ਲਈ ਵਿਸ਼ੇਸ਼ ਤੌਰ 'ਤੇ ਬੁਲਾਇਆ ਜਾ ਰਿਹਾ ਹੈ। ਇਸ ਮਹੀਨੇ ਸਾਕਾ ਨੀਲਾ ਤਾਰਾ ਦੀ ਯਾਦ ਵਿੱਚ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ। ਇਸ ਦੌਰਾਨ ਬਹੁਤ ਹੀ ਸੰਵੇਦਨਸ਼ੀਲ ਥਾਵਾਂ 'ਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਸਥਿਤੀ ਨਾ ਵਿਗੜ ਸਕੇ।...

18 may dhaliwal

ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਅੰਦੋਲਨ 'ਚ ਸ਼ਾਮਲ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਅਤੇ CM ਭਗਵੰਤ ਮਾਨ ਵਿਚਕਾਰ ਦੋ ਘੰਟੇ ਚੱਲੀ ਮੀਟਿੰਗ ਵਿੱਚ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ। ਜਲਦ ਹੀ ਮੋਹਾਲੀ 'ਚ ਕਿਸਾਨਾਂ ਦਾ ਮੋਰਚਾ ਖਤਮ ਹੋ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 13 ਵਿੱਚੋਂ 12 ਮੰਗਾਂ ਮੰਨ ਲਈਆਂ ਗਈਆਂ ਹਨ। ਪੰਜਾਬ ਸਰਕਾਰ ਨੇ ਕਣਕ 'ਤੇ 500 ਰੁਪਏ ਪ੍ਰਤੀ ਏਕੜ ਬੋਨਸ ਦੇਣ ਲਈ ਕੇਂਦਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਹੈ। ਇਸ ਸਹਿਮਤੀ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਿਸਾਨਾਂ ਦੇ ਧਰਨੇ ਵਿਚ ਪਹੁੰਚੇ ਹਨ। Also Read: ਕਿਤੇ ਚੋਰੀ ਤੁਹਾਡੀ ਕਾਲ ਕੋਈ ਰਿਕਾਰਡ ਤਾਂ ਨਹੀਂ ਕਰ ਰਿਹਾ? ਇੰਝ ਲਾਓ ਪਤਾ ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਮੰਨ ਲਈਆਂ ਹਨ। ਪੰਜਾਬ ਸਰਕਾਰ ਕਣਕ ਉੱਤੇ ਬੋਨਸ ਵਾਲੀ ਗੱਲ ਉੱਤੇ ਕੇਂਦਰ ਨਾਲ ਗੱਲਬਾਤ ਕਰੇਗੀ। ਪੰਜਾਬ ਮੁੱਖ ਮੰਤਰੀ ਇਸ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਕਰਜ਼ਾ ਮੁਕਤੀ ਲਈ ਪੰਜਾਬ ਮੁੱਖ ਮੰਤਰੀ ਮਾਨ ਕਿਸਾਨਾਂ ਤੋਂ ਸਮਾਂ ਮੰਗਿਆ ਹੈ। 14 ਤੋਂ 17 ਜੂਨ ਤੱਕ ਝੋਨੇ ਦੀ ਲੁਆਈ ਉੱਤੇ ਸਹਿਮਤੀ ਬਣੀ ਹੈ। ਧਾਲੀਵਾਲ ਨੇ ਕਿਹਾ ਕਿ ਮੂੰਗੀ ਉੱਤੇ ਐੱਮਐੱਸਪੀ ਦਾ ਨੋਟੀਫਿਕੇਸ਼ਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਬਜ਼ੇ ਤੇ ਕੁਰਕੀ ਲਈ ਕੋਈ ਅਧਿਕਾਰੀ ਨਹੀਂ ਜਾਵੇਗਾ ਤੇ ਚਿੱਪ ਵਾਲੇ ਮੀਟਰ ਵੀ ਪੰਜਾਬ ਵਿਚ ਨਹੀਂ ਲਾਏ ਜਾਣਗੇ। Also Read: ਗੁਜਰਾਤ 'ਚ ਵਾਪਰਿਆ ਵੱਡਾ ਹਾਦਸਾ, ਨਮਕ ਫੈਕਟਰੀ ਦੀ ਕੰਧ ਡਿੱਗਣ ਕਾਰਨ 12 ਲੋਕਾਂ ਦੀ ਮੌਤ ਦੇਖੋ ਹੋਰ ਕੀ ਬੋਲੇ ਕੁਲਦੀਪ ਸਿੰਘ ਧਾਲੀਵਾਲ   ...

18 may kisaaal

ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਅੰਦੋਲਨ 'ਚ ਸ਼ਾਮਲ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਅਤੇ ਸੀਐਮ ਭਗਵੰਤ ਮਾਨ ਵਿਚਕਾਰ ਦੋ ਘੰਟੇ ਚੱਲੀ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਵਿੱਚ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ। ਜਲਦ ਹੀ ਮੋਹਾਲੀ 'ਚ ਕਿਸਾਨਾਂ ਦਾ ਮੋਰਚਾ ਖਤਮ ਹੋ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 13 ਵਿੱਚੋਂ 12 ਮੰਗਾਂ ਮੰਨ ਲਈਆਂ ਗਈਆਂ ਹਨ। ਪੰਜਾਬ ਸਰਕਾਰ ਨੇ ਕਣਕ 'ਤੇ 500 ਰੁਪਏ ਪ੍ਰਤੀ ਏਕੜ ਬੋਨਸ ਦੇਣ ਲਈ ਕੇਂਦਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਕਿਹੜੀਆਂ ਮੰਗਾਂ 'ਤੇ ਸਹਿਮਤੀ ਬਣੀ ਸੀ, ਇਸ ਦੀ ਜਾਣਕਾਰੀ ਆਉਣੀ ਬਾਕੀ ਹੈ। ਜਲਦੀ ਹੀ ਕਿਸਾਨ ਆਗੂ ਸਾਹਮਣੇ ਆ ਕੇ ਇਸ ਬਾਰੇ ਜਾਣਕਾਰੀ ਦੇਣਗੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਹਿਮਤੀ ਨਾ ਬਣੀ ਤਾਂ ਉਹ ਚੰਡੀਗੜ੍ਹ ਵੱਲ ਮਾਰਚ ਕਰਨਗੇ। Also Read: ਇਸ ਸੂਬੇ 'ਚ ਪੁਲਿਸ ਹੈੱਡ ਕਾਂਸਟੇਬਲ ਭਰਤੀ ਲਈ ਅਪਲਾਈ ਪ੍ਰਕਿਰਿਆ ਸ਼ੁਰੂ, ਜਾਣੋ ਖਾਸ ਗੱਲਾਂ ਕਿਸਾਨਾਂ ਦੀਆਂ ਮੰਗਾਂਪੰਜਾਬ ਸਰਕਾਰ ਨੂੰ ਕਣਕ ਦੀ ਝਾੜ ਘੱਟ ਹੋਣ ਕਾਰਨ 500 ਰੁਪਏ ਪ੍ਰਤੀ ਏਕੜ ਬੋਨਸ ਦੇਣਾ ਚਾਹੀਦਾ ਹੈ।ਚਿੱਪ ਵਾਲੇ ਬਿਜਲੀ ਮੀਟਰ ਲਗਾਉਣ ਦਾ ਫੈਸਲਾ ਰੱਦ ਕੀਤਾ ਜਾਵੇ।ਮੱਕੀ ਅਤੇ ਮੂੰਗੀ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਸਬੰਧੀ ਨੋਟੀਫਿਕੇਸ਼ਨ ਜਾਰੀ ਕਰੋ।ਬਾਸਮਤੀ ਦਾ ਭਾਅ 4500 ਰੁਪਏ ਪ੍ਰਤੀ ਕੁਇੰਟਲ ਐਲਾਨ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਿੱਚ ਪੰਜਾਬ ਦੇ ਨੁਮਾਇੰਦੇ ਨੂੰ ਬਹਾਲ ਕਰੋ।ਕੇਂਦਰੀ ਪੂਲ ਤੋਂ ਬਿਜਲੀ ਪਹਿਲਾਂ ਵਾਂਗ ਬਹਾਲ ਕਰੋ।ਕਿਸਾਨਾਂ ਨੂੰ ਝੋਨਾ ਲਾਉਣ ਲਈ 10 ਜੂਨ ਤੋਂ ਬਿਜਲੀ ਅਤੇ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ।ਖੇਤੀ ਮੋਟਰਾਂ ਦਾ ਲੋਡ ਵਧਾਉਣ ਲਈ ਫੀਸ 4800 ਤੋਂ ਘਟਾ ਕੇ 1200 ਕੀਤੀ ਜਾਵੇ।ਗੰਨੇ ਦੀ ਫ਼ਸਲ ਦਾ ਬਕਾਇਆ ਭਾਅ 35 ਰੁਪਏ ਦੇ ਵਾਧੇ ਨਾਲ ਤੁਰੰਤ ਅਦਾ ਕੀਤਾ ਜਾਵੇ।ਕਰਜ਼ੇ ਕਾਰਨ ਕਿਸਾਨਾਂ ਦੇ ਵਾਰੰਟ ਅਤੇ ਕੁਰਕੀਆਂ ਬੰਦ ਕਰਵਾਈਆਂ ਜਾਣ। ਬੈਂਕਾਂ ਵੱਲੋਂ ਲਗਾਏ ਗਏ 22 ਹਜ਼ਾਰ ਕੇਸ ਵਾਪਸ ਲਏ ਜਾਣ। ਚੋਣ ਵਾਅਦੇ ਮੁਤਾਬਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।ਪੰਚਾਇਤੀ ਜ਼ਮੀਨਾਂ ਦੇ ਨਾਂ 'ਤੇ ਆਬਾਦ ਕਿਸਾਨਾਂ ਦੀਆਂ ਜ਼ਮੀਨਾਂ ਖੋਹਣੀਆਂ ਬੰਦ ਕੀਤੀਆਂ ਜਾਣ। Also Read: ਸਾਈਂਸ ਦਾ ਚਮਤਕਾਰ! ਮਾਂ ਨੇ ਬੱਚੇ ਨੂੰ 'ਦੋ ਵਾਰ' ਦਿੱਤਾ ਜਨਮ, ਦੱਸਿਆ ਕਾਰਨ ਇਸ ਲਈ ਆਈ ਧਰਨੇ ਦੀ ਨੌਬਤਕਿਸਾਨ ਆਗੂ ਹਰਿੰਦਰ ਲੱਖੋਵਾਲ ਨੇ ਕਿਹਾ ਕਿ ਸਾਡੀ ਇੱਕ ਮਹੀਨਾ ਪਹਿਲਾਂ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ। ਉਨ੍ਹਾਂ 10 ਦਿਨਾਂ ਵਿੱਚ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਨਾ ਤਾਂ ਮੰਗਾਂ ਮੰਨੀਆਂ ਗਈਆਂ ਅਤੇ ਨਾ ਹੀ ਮਾਨ ਨੇ ਮੁੜ ਮੀਟਿੰਗ ਲਈ ਸਮਾਂ ਦਿੱਤਾ। ਇਸ ਤੋਂ ਬਾਅਦ ਅਸੀਂ 17 ਮਈ ਤੱਕ ਦਾ ਅਲਟੀਮੇਟਮ ਦਿੱਤਾ, ਪਰ ਸਰਕਾਰ ਨੇ ਕੁਝ ਨਹੀਂ ਕੀਤਾ।...

18may cabnittt

ਚੰਡੀਗੜ੍ਹ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਕੈਬਨਿਟ ਮੀਟਿੰਗ ਕੀਤੀ ਗਈ। ਇਸ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ। ਇਸ ਬੈਠਕ ਦੌਰਾਨ ਝੋਨੇ ਦੀ ਸਿੱਧੀ ਬਿਜਾਈ 'ਤੇ 1500 ਰੁਪਏ ਪ੍ਰਤੀ ਏਕੜ ਦੇਣ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਲਿਆ ਗਿਆ ਹੈ।  Also Read: ਪੰਜਾਬ 'ਚ ਪਨਬਸ ਮੁਲਾਜ਼ਮਾਂ ਵਲੋਂ ਚੱਕਾ ਜਾਮ, ਮੰਗਾਂ ਨਾ ਮੰਨਣ 'ਤੇ ਅਣਮਿੱਥੇ ਸਮੇਂ ਤੱਕ ਹੜਤਾਲ ਕਰਨ ਦੀ ਚਿਤਾਵਨੀ   ਅੱਜ ਮੰਤਰੀ ਸਾਹਿਬਾਨਾਂ ਨਾਲ ਅਹਿਮ ਕੈਬਨਿਟ ਮੀਟਿੰਗ ਕੀਤੀ...ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ₹1500 ਪ੍ਰਤੀ ਏਕੜ ਸਹਾਇਤਾ ਰਾਸ਼ੀ ਵਜੋਂ ਦੇਣ ਦੇ ਫ਼ੈਸਲੇ ਨੂੰ ਮਨਜ਼ੂਰੀ ਦਿੱਤੀਪਾਣੀ ਦੀ ਲੋੜ ਨੂੰ ਵੇਖਦੇ ਹੋਏ ਸਿੱਧੀ ਬਿਜਾਈ ਨੂੰ ਅਪਣਾਈਏ..ਸਾਥੀ ਕਿਸਾਨ ਭਰਾਵਾਂ ਨੂੰ ਵੀ ਪ੍ਰੇਰਿਤ ਕਰੀਏ। ਧਰਤੀ-ਪਾਣੀ ਬਚਾਉਣ ਲਈ ਹੰਭਲਾ ਮਾਰੀਏ pic.twitter.com/2tR6IXLrBc — Bhagwant Mann (@BhagwantMann) May 18, 2022 ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ 50 ਹਜ਼ਾਰ ਤੋਂ ਵਧਾ ਕੇ ਇਕ ਕਰੋੜ ਰੁਪਿਆ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ, ਜਿਸ 'ਤੇ ਅੱਜ ਕੈਬਨਿਟ ਨੇ ਮੋਹਰ ਲਾ ਦਿੱਤੀ ਹੈ। ਇਸ ਤੋਂ ਇਲਾਵਾ ਇਹ ਵੀ ਫ਼ੈਸਲਾ ਲਿਆ ਗਿਆ ਕਿ 1766 ਸੇਵਾਮੁਕਤ ਪਟਵਾਰੀਆਂ ਨੂੰ ਮੁੜ ਭਰਤੀ ਕੀਤਾ ਜਾਵੇਗਾ ਪਰ ਸਿਰਫ ਸਾਫ਼ ਐਕਸ ਅਤੇ ਬੇਦਾਗ ਪਟਵਾਰੀਆਂ ਦੀ ਹੀ ਭਰਤੀ ਕੀਤੀ ਜਾਵੇਗੀ। Also Read: CM ਮਾਨ ਤੇ ਕਿਸਾਨਾਂ ਦੀ ਮੀਟਿੰਗ ਸ਼ੁਰੂ, ਕੀ ਨਿਕਲੇਗਾ ਕਿਸਾਨਾਂ ਦੇ ਮਸਲਿਆਂ ਦਾ ਹੱਲ?...

18 may bus

ਚੰਡੀਗੜ੍ਹ- ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਵੀ ਅੱਜ ਹੀ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਕਿਉਂਕਿ ਪਨਬਸ ਮੁਲਾਜ਼ਮਾਂ ਵਲੋਂ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਬੱਸਾਂ ਚਲਾਉਣ ਵਾਲੇ ਕੰਟਰੈਕਟ ਡਰਾਈਵਰਾਂ ਅਤੇ ਆਪਰੇਟਰਾਂ ਵੱਲੋਂ ਕੀਤਾ ਗਿਆ ਹੈ। ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਠੇਕਾ ਆਧਾਰਿਤ ਮੁਲਾਜ਼ਮ ਬੱਸਾਂ ਦੇ ਡਰਾਈਵਰਾਂ ਅਤੇ ਚਾਲਕਾਂ ਸਮੇਤ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਜਾਣਗੇ। Also Read: CM ਮਾਨ ਤੇ ਕਿਸਾਨਾਂ ਦੀ ਮੀਟਿੰਗ ਸ਼ੁਰੂ, ਕੀ ਨਿਕਲੇਗਾ ਕਿਸਾਨਾਂ ਦੇ ਮਸਲਿਆਂ ਦਾ ਹੱਲ? ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਵੀ ਆਪਣੇ ਵਾਅਦੇ ਤੋਂ ਮੁੱਕਰ ਗਈ ਅਤੇ ਉਨ੍ਹਾਂ ਨੇ ਸੱਤਾ ਤਬਦੀਲੀ ਵਜੋਂ ਲਿਆਂਦੀ ਮੌਜੂਦਾ ਸਰਕਾਰ ਵੀ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਹੜਤਾਲ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ, ਜੋ ਪੈਸੇ ਕਮਾ ਕੇ ਸਰਕਾਰੀ ਖ਼ਜ਼ਾਨਾ ਭਰ ਰਹੇ ਹਨ, ਨੂੰ ਲੰਮੇ ਸਮੇਂ ਤੋਂ ਤਨਖਾਹਾਂ ਨਹੀਂ ਮਿਲੀਆਂ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਜਿਹੇ ਫੈਸਲੇ ਲਏ ਜਾ ਰਹੇ ਹਨ, ਜੋ ਨਾ ਤਾਂ ਆਮ ਜਨਤਾ ਦੇ ਹਿੱਤ ਵਿੱਚ ਹਨ ਅਤੇ ਨਾ ਹੀ ਟਰਾਂਸਪੋਰਟ ਵਿਭਾਗ ਦੇ ਹਿੱਤ ਵਿੱਚ ਹਨ। Also Read: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਰਾਜੀਵ ਗਾਂਧੀ ਹੱਤਿਆਕਾਂਡ ਦੇ ਦੋਸ਼ੀ ਪੇਰਾਰੀਵਲਨ ਦੀ ਰਿਹਾਈ ਦੇ ਦਿੱਤੇ ਹੁਕਮ ਉਨ੍ਹਾਂ ਕਿਹਾ ਕਿ ਅਧਿਕਾਰੀ ਉਨ੍ਹਾਂ ਉੱਤੇ ਦਬਾਅ ਬਣਾ ਰਹੇ ਹਨ ਕਿ ਬੱਸ ਵਿਚ ਸਵਾਰੀਆਂ ਪੂਰੀਆਂ ਹੋਣ ਤੋਂ ਬਾਅਦ ਰਸਤੇ ਵਿਚ ਸਵਾਰੀਆਂ ਨਾ ਬਿਠਾਈਆਂ ਜਾਣ। ਲੰਬੇ ਰੂਟ ਦੀਆਂ ਬੱਸਾਂ ਨੂੰ ਰਸਤੇ ਵਿੱਚ ਕਿਤੇ ਵੀ ਨਾ ਰੋਕਿਆ ਜਾਵੇ ਪਰ ਜੇਕਰ ਬੱਸਾਂ ਨੂੰ ਰਸਤੇ ਵਿੱਚ ਸਵਾਰੀ ਲੈਣ ਲਈ ਨਾ ਰੋਕਿਆ ਗਿਆ ਤਾਂ ਲੋਕ ਸਫ਼ਰ ਕਿਵੇਂ ਕਰਨਗੇ। ਫਿਰ ਬੱਸ ਅੱਡੇ ਕਿਉਂ ਬਣਾਏ ਗਏ ਹਨ? ਇਨ੍ਹਾਂ ਦਾ ਕੋਈ ਵਜੂਦ ਨਹੀਂ ਰਹਿ ਜਾਵੇਗਾ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰਾਂ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਭਰੋਸੇ ਤਾਂ ਦੇ ਰਹੀਆਂ ਹਨ ਪਰ ਅਜੇ ਤੱਕ ਕਿਸੇ ਨੂੰ ਵੀ ਰੈਗੂਲਰ ਨਹੀਂ ਕੀਤਾ ਗਿਆ। Also Read: ਪੂਨਮ ਪਾਂਡੇ ਵੋਟ ਹਾਸਲ ਕਰਨ ਲਈ ਅਪਣਾਇਆ ਸੀ ਟੀ-ਸ਼ਰਟ ਉਤਾਰਨ ਦਾ ਪੈਂਤਰਾ, ਕਰ ਗਿਆ ਕੰਮ ਮੌਜੂਦਾ ਸਰਕਾਰ ਨੇ ਵੀ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਰਿਆਂ ਨੂੰ ਬਰਾਬਰ ਤਨਖਾਹ ਅਤੇ ਛੁੱਟੀਆਂ ਦਿੱਤੀਆਂ ਜਾਣਗੀਆਂ। ਠੇਕਾ ਪ੍ਰਣਾਲੀ ਖ਼ਤਮ ਕਰਕੇ ਸਿੱਧੀ ਰੈਗੂਲਰ ਭਰਤੀ ਕੀਤੀ ਜਾਵੇਗੀ। ਸੱਤਾ ਵਿੱਚ ਆਉਂਦੇ ਹੀ ਠੇਕਾ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਸੱਚਾਈ ਇਹ ਹੈ ਕਿ ਬਦਲੀ ਹੋਈ ਸਰਕਾਰ ਵੀ ਪੁਰਾਣੀਆਂ ਪਾਰਟੀਆਂ ਦੇ ਨਕਸ਼ੇ-ਕਦਮ 'ਤੇ ਚੱਲ ਪਈ ਹੈ। ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰ ਅੱਗੇ ਕੁਝ ਮੰਗਾਂ ਰੱਖੀਆਂ ਹਨ, ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾਵੇਗਾ।...

18may meeting

ਚੰਡੀਗੜ੍ਹ- ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਸੱਦੇ ਤੋਂ ਬਾਅਦ ਕਿਸਾਨ ਆਗੂ ਉਨ੍ਹਾਂ ਨਾਲ ਮੁਲਾਕਾਤ ਲਈ ਪੰਜਾਬ ਭਵਨ ਪਹੁੰਚ ਗਏ ਹਨ। ਕਿਸਾਨਾਂ ਤੇ ਪੰਜਾਬ ਮੁੱਖ ਮੰਤਰੀ ਵਿਚਾਲੇ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਇਹ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੌਰਾਨ ਕੀ ਕਿਸਾਨਾਂ ਦੇ ਮਸਲਿਆਂ ਦਾ ਹੱਲ ਨਿਕਲੇਗਾ? Also Read: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਰਾਜੀਵ ਗਾਂਧੀ ਹੱਤਿਆਕਾਂਡ ਦੇ ਦੋਸ਼ੀ ਪੇਰਾਰੀਵਲਨ ਦੀ ਰਿਹਾਈ ਦੇ ਦਿੱਤੇ ਹੁਕਮ ਦੱਸ ਦਈਏ ਕਿ ਮੋਹਾਲੀ ਸਰਹੱਦ 'ਤੇ ਅੰਦੋਲਨ 'ਚ ਸ਼ਾਮਲ ਕਿਸਾਨਾਂ ਨੇ ਅੱਜ ਚੰਡੀਗੜ੍ਹ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਲਈ ਮੋਹਾਲੀ ਵਿੱਚ ਕਿਸਾਨ ਆਗੂਆਂ ਨੇ ਮੀਟਿੰਗ ਵੀ ਕੀਤੀ ਹੈ। ਕਿਸਾਨਾਂ ਨੇ ਪੰਜਾਬ ਦੀ 'ਆਪ' ਸਰਕਾਰ ਨੂੰ ਅੱਜ ਸਵੇਰ ਤੱਕ ਦਾ ਸਮਾਂ ਦਿੱਤਾ ਸੀ। ਕਿਸਾਨ ਸੀਐਮ ਭਗਵੰਤ ਮਾਨ ਨੂੰ ਮਿਲਣ ਲਈ ਅੜੇ ਹੋਏ ਸਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਗੱਲਬਾਤ ਨਾ ਕੀਤੀ ਤਾਂ ਉਹ ਚੰਡੀਗੜ੍ਹ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਦੇ ਬੈਰੀਕੇਡ ਤੋੜ ਕੇ ਅੱਗੇ ਵਧਣਗੇ। ਕਿਸਾਨਾਂ ਦੀ ਰਾਤ ਵੀ ਮੋਹਾਲੀ ਸਰਹੱਦ ’ਤੇ ਸੜਕ ’ਤੇ ਹੀ ਕੱਟੀ ਗਈ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਜੇਕਰ ਅਸੀਂ ਇੱਕ ਬੈਰੀਕੇਡ ਤੋੜ ਸਕਦੇ ਹਾਂ ਤਾਂ ਬਾਕੀ ਵੀ ਤੋੜ ਸਕਦੇ ਹਾਂ। Also Read: ਪੂਨਮ ਪਾਂਡੇ ਵੋਟ ਹਾਸਲ ਕਰਨ ਲਈ ਅਪਣਾਇਆ ਸੀ ਟੀ-ਸ਼ਰਟ ਉਤਾਰਨ ਦਾ ਪੈਂਤਰਾ, ਕਰ ਗਿਆ ਕੰਮ...