LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੇ 117 ਵਿਧਾਇਕਾਂ ਨੂੰ ਅੱਜ ਸੱਦਿਆ ਗਿਆ ਚੰਡੀਗੜ੍ਹ, ਸ਼ਾਮ 5 ਤੋਂ 7 ਵਿਖਾਈ ਜਾਵੇਗੀ ਫਿਲਮ

6 a mla movie

ਚੰਡੀਗੜ੍ਹ : ਪੰਜਾਬ (Punjabi) ਦੇ ਸਾਰੇ 117 ਵਿਧਾਇਕਾਂ (117 MLAs) ਨੂੰ ਪੰਜਾਬ ਵਿਧਾਨ ਸਭਾ (Punjab Vidhan Sabha) ਵੱਲੋਂ ਇੱਕ ਫ਼ਿਲਮ ਵੇਖਣ ਲਈ ਸੱਦਾ ਦਿੱਤਾ ਗਿਆ ਹੈ। ਇਹ ਫਿਲਮ ਚੰਡੀਗੜ੍ਹ ਦੇ ਐਲਾਂਤੇ (Elante of Chandigarh) ਮਾਲ ਵਿਖੇ ਵਿਖਾਈ ਜਾਵੇਗੀ ਅਤੇ ਇਹ ਫਿਲਮ 6 ਅਪ੍ਰੈਲ ਸ਼ਾਮ 5 ਤੋਂ 7 ਵਜੇ ਤੱਕ ਦਿਖਾਈ ਜਾਵੇਗੀ। ਚੰਡੀਗੜ੍ਹ ਦੇ ਐਲਾਂਤੇ ਮਾਲ ਵਿਖੇ ਫ਼ਿਲਮ 'ਮਾਤਾ ਸਾਹਿਬ ਕੌਰ' ਵੇਖਣ ਲਈ ਸਾਰੇ 117 ਵਿਧਾਇਕਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ, ਜਿਸ ਵਿਚ ਲਿਖਿਆ ਸੀ ਕਿ, 'ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ ਵੱਲੋਂ “Supreme Motherhood: The Journey of Mata Sahib Kaur” ਤੇ ਬਣਾਈ ਗਈ ਐਨੀਮੇਟਿਡ ਫਿਲਮ (Animated film) ਦੀ ਵਿਸ਼ੇਸ਼ ਸਕਰੀਨਿੰਗ  (Special screening) ਐਲਾਂਤੇ ਮਾਲ ਚੰਡੀਗੜ੍ਹ ਵਿਖੇ 6 ਅਪ੍ਰੈਲ ਨੂੰ ਸ਼ਾਮ 5:00 ਤੋਂ 7:00 ਵਜੇ ਤੱਕ ਮੁਫ਼ਤ ਦਿਖਾਈ ਜਾ ਰਹੀ ਹੈ। Also Read : ਸੁਖਜਿੰਦਰ ਸਕੂਲ ਦੇ ਮਾਲਕ ਤੇ ਭਤੀਜੇ ਨੂੰ ਨਿਆਇਕ ਹਿਰਾਸਤ 'ਚ ਭੇਜਿਆ, ਸਕੂਲ ਯੂਨੀਅਨ ਦੀ ਰਿਹਾਈ ਕੀਤੀ ਮੰਗ

Punjab Assembly Session: CM Bhagwant Mann announces anti-corruption helpline
ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਵੱਲੋਂ ਆਪ ਸਭ ਨੂੰ ਫਿਲਮ ਦੀ ਰਿਲੀਜਿੰਗ ਸੇਰੇਮਨੀ ਤੋਂ ਪਹਿਲਾਂ ਇਹ ਫਿਲਮ ਦੇਖਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਇਸ ਮੰਤਵ ਲਈ ਸਾਰਾ ਪ੍ਰਬੰਧ ਫਿਲਮ ਦੀ ਪ੍ਰੋਡਕਸ਼ਨ ਟੀਮ ਅਤੇ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਆਪਸੀ ਤਾਲਮੇਲ ਨਾਲ ਕੀਤਾ ਜਾਵੇਗਾ। ਫਿਲਮ ਦਾ ਟ੍ਰੇਲਰ ਵੀ ਨਾਲ ਭੇਜਿਆ ਜਾਂਦਾ ਹੈ।' ਦੱਸ ਦਈਏ ਕਿ ਜ਼ੀ ਸਟੂਡੀਓਜ਼ ਨੇ ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਖਾਲਸਾ ਪੰਥ ਦੀ ਮਾਂ' ਮਾਤਾ ਸਾਹਿਬ ਕੌਰ ਦੇ ਇਤਿਹਾਸ ਨੂੰ ਰੌਸ਼ਨ ਕਰਨ ਦੇ ਮਕਸਦ ਨਾਲ ਡਾ. ਕਰਨਦੀਪ ਸਿੰਘ ਵਲੋਂ ਨਿਰਦੇਸ਼ਤ ਆਪਣੀ ਆਉਣ ਵਾਲੀ ਧਾਰਮਿਕ ਐਨੀਮੇਟਿਡ ਫਿਲਮ 'ਸੁਪਰੀਮ ਮਦਰਹੁੱਡ' ਦਾ ਬੀਤੇ ਦਿਨੀਂ ਪੋਸਟਰ ਰਿਲੀਜ਼ ਕੀਤਾ ਗਿਆ ਤੇ ਇਹ ਫਿਲਮ 14 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਜਾਰੀ ਫ਼ਿਲਮ ਦਾ ਪੋਸਟਰ ਮਾਤਾ ਸਾਹਿਬ ਕੌਰ ਜੀ ਦੀ ਯੋਧਾ ਮਾਨਸਿਕਤਾ ਨੂੰ ਬਾਖੂਬੀ ਦਰਸਾਉਂਦਾ ਹੈ। 

In The Market