LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟਰੈਕਟਰ ਟਰਾਲੀ ਹੋਈ ਹਾਦਸਾਗ੍ਰਸਤ, ਦੋ ਨੌਜਵਾਨਾਂ ਦੀ ਮੌਤ 1 ਗੰਭੀਰ ਜ਼ਖ਼ਮੀ 

14j accident

ਮੁਕੇਰੀਆਂ : ਗੁਰਦਾਸਪੁਰ (Gurdaspur) ਦੇ ਪੁਲਸ ਥਾਣਾ ਕਾਨੂੰਨ ਅਧੀਨ (Police station under law) ਪੈਂਦੇ ਪਿੰਡ ਧਾਵੇ ਦੇ ਦੋ ਨੌਜਵਾਨਾਂ ਦੀ ਇਕ ਸੜਕ ਹਾਦਸੇ (Road accidents) ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਇਕ ਹੋਰ ਦੇ ਗੰਭੀਰ ਸੱਟਾਂ (Serious injuries) ਲੱਗਣ ਦਾ ਵੀ ਸਮਾਚਾਰ ਹੈ। ਪੀੜਤਾਂ ਦੇ ਪਿੰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਾਵੇ ਦੇ 3 ਕਿਸਾਨ ਅਤੇ ਮਜ਼ਦੂਰ ਇਕਬਾਲ ਸਿੰਘ ਸੋਨੂੰ (Iqbal Singh Sonu) ਪੁੱਤਰ ਸਰਦਾਰ ਸਿੰਘ, ਰਾਕੇਸ਼ ਕੁਮਾਰ ਪੁੱਤਰ ਸੇਵਾ ਰਾਮ ਅਤੇ ਉਨ੍ਹਾਂ ਦਾ ਇੱਕ ਹੋਰ ਸਾਥੀ ਬਿਕਰਮਜੀਤ ਸਿੰਘ ਪੁੱਤਰ ਬਚਨ ਸਿੰਘ ਲੋਹੜੀ ਦੀ ਰਾਤ ਨੂੰ ਟਰੈਕਟਰ ਟਰਾਲੀ (Tractor trolley) ਉਤੇ ਲੋਡ ਕੀਤਾ ਹੋਇਆ ਗੰਨਾ ਲੈ ਕੇ ਮੁਕੇਰੀਆਂ ਮਿੱਲ ਨੂੰ ਜਾ ਰਹੇ ਸਨ। ਜਦੋਂ ਉਹ ਆਪਣੇ ਘਰ ਤੋਂ ਥੋੜ੍ਹੀ ਦੂਰ ਦਰਿਆ ਬਿਆਸ ਨੇੜੇ ਪੁੱਜੇ ਤਾਂ ਉੱਥੇ ਇਕ ਮੋੜ 'ਤੇ ਉਨ੍ਹਾਂ ਦਾ ਟਰੈਕਟਰ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਟਰੈਕਟਰ 'ਤੇ ਬੈਠੇ ਤਿੰਨੇ ਨੌਜਵਾਨ ਗੰਨੇ ਦੇ ਢੇਰ ਹੇਠ ਆ ਗਏ। Also Read : ਗੈਂਗਸਟਰ ਅਕੁਲ ਖੱਤਰੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼, ਜੇਲ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਲਾਂਗ

ਇਸ ਦੌਰਾਨ ਇਕਬਾਲ ਸਿੰਘ ਅਤੇ ਰਾਕੇਸ਼ ਕੁਮਾਰ ਦੀ ਮੌਤ ਹੋ ਗਈ ਅਤੇ ਤੀਜਾ ਨੌਜਵਾਨ ਬਿਕਰਮਜੀਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਵਾਰਸਾਂ ਅਤੇ ਇਲਾਕੇ ਦੇ ਪਤਵੰਤਿਆਂ ਠਾਕੁਰ ਬਲਰਾਜ ਸਿੰਘ ਸਰਪੰਚ ਭਗਵੰਤ ਸਿੰਘ ਨੇ ਦੱਸਿਆ ਕਿ ਰਾਤ ਦੇ ਸਮੇਂ ਜੱਦੋਜਹਿਦ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਪਲਟੀ ਟਰਾਲੀ ਦੇ ਗੰਨੇ ਦੇ ਢੇਰ ਹੇਠੋਂ ਕੱਢਿਆ ਗਿਆ ਪਰ ਉਦੋਂ ਤੱਕ 2 ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਜਿਸ ਵਿਚ 3 ਪਰਿਵਾਰ ਉੱਜੜ ਗਏ ਹਨ। ਉਨ੍ਹਾਂ ਕਿਹਾ ਕਿ ਉਹ ਮੁਕੇਰੀਆਂ ਖੰਡ ਮਿੱਲ ਦੇ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਇਨ੍ਹਾਂ ਪੀੜਤ ਪਰਿਵਾਰਾਂ ਨੂੰ  ਬਣਦੀ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਜ਼ਖ਼ਮੀ  ਹੋਏ ਨੌਜਵਾਨ ਦੇ ਪਰਿਵਾਰ ਨੂੰ ਵੀ ਉਸ ਦੇ ਇਲਾਜ ਲਈ ਬਣਦੀ ਸਹਾਇਤਾ ਦਿੱਤੀ ਜਾਵੇ। ਦੋ ਨੌਜਵਾਨਾਂ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ

In The Market