LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿ ਸੁਤੰਤਰਤਾ ਦਿਵਸ ਉੱਤੇ ਭਾਰਤੀ ਫੌਜ ਨੇ ਦਿੱਤੀ ਵਧਾਈ, ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਕਰਵਾਇਆ ਮੂੰਹ ਮਿੱਠਾ

14 aug atari

ਅੰਮ੍ਰਿਤਸਰ- ਪਾਕਿਸਤਾਨ ਦੇ 76ਵੇਂ ਸੁਤੰਤਰਤਾ ਦਿਵਸ ਮੌਕੇ ਐਤਵਾਰ ਨੂੰ ਬਾਰਡਰ ਸਕਿਓਰਿਟੀ ਫੋਰਸ (ਬੀਐੱਸਐੱਫ) ਨੇ ਪਾਕਿਸਤਾਨੀ ਰੇਂਜਰਾਂ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਅਟਾਰੀ ਸਰਹੱਦ ਉੱਤੇ ਜੁਆਇੰਟ ਚੈਕ ਪੋਸਟ ਉੱਤੇ ਮੂੰਹ ਮਿੱਠਾ ਕਰਵਾ ਕੇ ਸ਼ੁਭਕਾਮਨਾਵਾਂ ਦਿੱਤੀਆਂ। ਉੱਥੇ ਹੀ ਭਾਰਤ 15 ਅਗਸਤ ਨੂੰ ਪਾਕਿਸਤਾਨੀ ਰੇਂਜਰਾਂ ਨੂੰ ਮਿਠਾਈ ਭੇਂਟ ਕਰੇਗਾ। ਇਸ ਦੌਰਾਨ ਕੁਝ ਪਲ ਦੇ ਲਈ ਦੋਵਾਂ ਸਰਹੱਦਾਂ ਦੇ ਗੇਟ ਵੀ ਖੋਲ੍ਹ ਦਿੱਤੇ ਗਏ ਤੇ ਲਾਈਨ ਜ਼ੀਰੋ ਉੱਤੇ ਇਸ ਪ੍ਰੋਗਰਾਮ ਦਾ ਆਯੋਜਨ ਹੋਇਆ।

Also Read: ਸੌਤੇਲੇ ਬੇਟੇ ਦੀ ਮਾਂ ਬਣੀ ਇਹ ਮਹਿਲਾ, ਪਤੀ ਨੂੰ ਤਲਾਕ ਦੇ ਕਰ ਲਿਆ ਵਿਆਹ

ਜ਼ਿਕਰਯੋਗ ਹੈ ਕਿ ਭਾਰਤ ਜਿੱਥੇ ਆਪਣਾ ਆਜ਼ਾਦੀ ਦਿਹਾੜਾ 15 ਅਗਸਤ ਨੂੰ ਮਨਾਉਂਦਾ ਹੈ ਉੱਥੇ ਹੀ ਪਾਕਿਸਤਾਨ ਆਪਣਾ ਆਜ਼ਾਦੀ ਦਿਹਾੜਾ 14 ਅਗਸਤ ਨੂੰ ਮਨਾਉਂਦਾ ਹੈ। ਇਸ ਦੇ ਚੱਲਦੇ ਪਾਕਿਸਤਾਨੀ ਰੇਂਜਰਾਂ ਨੇ ਸਵੇਰੇ ਬੀਐੱਸਐੱਫ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤੇ ਆਪਣੇ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਮਿਠਾਈ ਦੇਣ ਦੀ ਇੱਛਾ ਰੱਖੀ। ਜਿਸ ਨੂੰ ਬੀਐੱਸਐੱਫ ਦੇ ਅਧਿਕਾਰੀਆਂ ਨੇ ਕਬੂਲ ਕੀਤਾ। ਇਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਦੇ ਅਧਿਕਾਰੀਆਂ ਨੇ ਤਕਰੀਬਨ ਸਵੇਰੇ 10 ਵਜੇ ਬੀਐੱਸਐੱਫ ਦੇ ਕਮਾਂਡੈਂਟ ਨੂੰ ਮਿਠਾਈ ਭੇਂਟ ਕੀਤੀ। ਇਸ ਮੌਕੇ ਉੱਤੇ ਬੀਐੱਸਐੱਫ ਤੇ ਪਾਕਿਸਤਾਨੀ ਰੇਂਜਰਾਂ ਦੇ ਕਈ ਅਧਿਕਾਰੀ ਤੇ ਜਵਾਨ ਮੌਜੂਦ ਰਹੇ।

Also Read: ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦੋ ਪਾਕਿਸਤਾਨੀ ਜਾਸੂਸ ਗ੍ਰਿਫਤਾਰ, ਭੇਜ ਰਹੇ ਸਨ ਫ਼ੌਜ ਦੇ ਸੀਕ੍ਰੇਟ

ਖੁਸ਼ੀ ਮੌਕੇ ਵੰਡੀਆਂ ਜਾਂਦੀਆਂ ਮਿਠਾਈਆਂ
ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਲੋਂ 15 ਅਗਸਤ ਨੂੰ ਪਾਕਿਸਤਾਨ ਨੂੰ ਮਿਠਾਈਆਂ ਭੇਂਟ ਕਰਦੇ ਹੋਏ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾਵੇਗਾ। ਜਾਣਕਾਰੀ ਦੇ ਲਈ ਦੱਸ ਦਈਏ ਕਿ ਸਿਰਫ ਆਜ਼ਾਦੀ ਦਿਵਸ ਹੀ ਨਹੀਂ, ਗਣਤੰਤਰ ਦਿਵਸ, ਹੋਲੀ, ਦੀਵਾਲੀ, ਈਦ, ਵਿਸਾਖੀ ਜਿਹੇ ਮੌਕਿਆਂ ਉੱਤੇ ਵੀ ਪਾਕਿਸਤਾਨੀ ਰੇਂਜਰਾਂ ਤੇ ਬੀਐੱਸਐੱਫ ਦੇ ਵਿਚਾਲੇ ਰਿਸ਼ਤਿਆਂ ਵਿਚ ਬਿਹਤਰੀ ਲਿਆਉਣ ਦੇ ਲਈ ਮਿਠਾਈਆਂ ਦਾ ਲੈਣ-ਦੇਣ ਹੁੰਦਾ ਰਿਹਾ ਹੈ।

Also Read: ਆਸਟ੍ਰੇਲੀਆ ਦੇ ਏਅਰਪੋਰਟ 'ਤੇ ਗੋਲੀਬਾਰੀ ਕਾਰਨ ਕਈ ਉਡਾਣਾਂ ਰੱਦ, ਦੋਸ਼ੀ ਗ੍ਰਿਫਤਾਰ

ਦੋ ਸਾਲ ਨਹੀਂ ਹੋਇਆ ਸੀ ਮਿਠਾਈਆਂ ਦਾ ਲੈਣ-ਦੇਣ
14 ਫਰਵਰੀ 2019 ਨੂੰ ਹੋਏ ਪੁਲਵਾਮਾ ਹਮਲੇ ਦੇ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿਚ ਖਟਾਸ ਆਈ ਸੀ। ਇਸ ਤੋਂ ਬਾਅਦ ਦੋ ਸਾਲ ਤੱਲ ਹੋਲੀ, ਦੀਵਾਲੀ, ਈਦ, 26 ਜਨਵਰੀ, 15 ਅਗਸਤ ਉੱਤੇ ਦੋਵਾਂ ਮੁਲਕਾਂ ਨੇ ਇਕ-ਦੂਜੇ ਨੂੰ ਵਧਾਈ ਦੇ ਨਾਲ ਮਿਠਾਈ ਭੇਂਟ ਨਹੀਂ ਕੀਤੀ ਸੀ। ਪੁਲਵਾਮਾ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਾਲੇ ਖਟਾਸ ਲਿਆਂਦੀ ਸੀ ਪਰ ਬੀਤੇ ਸਾਲ ਦੋਵਾਂ ਦੇ ਰਿਸ਼ਤਿਆਂ ਵਿਚ ਸੁਧਾਰ ਆਉਣਾ ਸ਼ੁਰੂ ਹੋਇਆ ਤੇ ਮਿਠਾਈਆਂ ਦਾ ਲੈਣ-ਦੇਣ ਫਿਰ ਤੋਂ ਸ਼ੁਰੂ ਕੀਤਾ ਗਿਆ ਸੀ।

In The Market