LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ DC ਕੋਰੋਨਾ ਪਾਜ਼ੀਟਿਵ, ਦੱਸਿਆ ਆਪਣਾ ਹਾਲ

5j asr dc

ਅੰਮ੍ਰਿਤਸਰ :  ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ (Gurpreet Singh Khaira) ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਨਾਂ ਨੂੰ ਬੀਤੀ ਰਾਤ ਤੋਂ ਥਕਾਵਟ ਅਤੇ ਸਰੀਰ ਵਿਚ ਦਰਦ ਮਹਿਸੂਸ ਹੋ ਰਿਹਾ ਸੀ। ਜਿਸਦੇ ਚੱਲਦੇ ਉਨਾਂ ਨੇ ਡਾਕਟਰ ਦੀ ਸਲਾਹ ਨਾਲ ਕੋਰੋਨਾ ਦਾ ਟੈਸਟ ਕਰਵਾਇਆ, ਜੋ ਕਿ ਪਾਜ਼ਿਟਵ (Corona Positive) ਆਇਆ ਹੈ। ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣ ਕਾਰਨ ਬਹੁਤ ਗੰਭੀਰ ਲੱਛਣ ਜਾਂ ਹੋਰ ਸਰੀਰਕ ਸਮੱਸਿਆ ਫਿਲਹਾਲ ਉਨਾਂ ਨੂੰ ਨਹੀਂ ਹਨ। 

Also Read : ਅਮਿਤਾਭ ਬੱਚਨ ਦੇ ਘਰ 'ਚ ਕੋਰੋਨਾ, ਸਟਾਫ ਮੈਂਬਰ ਦੀ ਰਿਪੋਰਟ ਆਈ ਪਾਜ਼ੀਟਿਵ

ਫੋਨ ਤੇ ਆਪਣਾ ਹਾਲ-ਚਾਲ ਦੱਸਦੇ ਸ. ਖਹਿਰਾ ਨੇ ਜਿੱਥੇ ਬੀਤੇ ਦਿਨਾਂ ਤੋਂ ਉਨਾਂ ਦੇ ਸੰਪਰਕ ਵਿਚ ਆਏ ਅਧਿਕਾਰੀਆਂ, ਕਰਮਚਾਰੀਆਂ ਤੇ ਆਮ ਲੋਕਾਂ ਨੂੰ ਪਰਿਵਾਰਕ ਤੇ ਹੋਰ ਮੈਂਬਰਾਂ ਤੋਂ ਦੂਰੀ ਬਣਾਈ ਰੱਖਣ ਤੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ , ਉਥੇ ਉਨਾਂ ਜਿਲ੍ਹਾ ਵਾਸੀਆਂ ਨੂੰ ਕਿਹਾ ਕਿ ਕੋਰੋਨਾ (Corona) ਦੇ ਵੱਧ ਰਹੇ ਕੇਸਾਂ ਕਾਰਨ ਉਹ ਮਾਸਕ ਲਗਾਉਣ ਤੇ ਇਕ-ਦੂਸਰੇ ਤੋੋਂ ਦੂਰੀ ਬਣਾਏ ਰੱਖਣ ਵਿਚ ਲਾਪਰਵਾਹੀ ਨਾ ਵਰਤਣ। 

Also Read : PM ਮੋਦੀ ਦੀ ਫਿਰੋਜ਼ਪੁਰ ਰੈਲੀ, ਸਿਆਸੀ ਆਗੂਆਂ 'ਚ ਛਿੜੀ ਟਵੀਟ ਵਾਰ

ਉਨਾਂ ਕਿਹਾ ਕਿ ਕਰੋਨਾ ਜਿਸ ਰਫਤਾਰ ਨਾਲ ਵੱਧ ਰਿਹਾ ਹੈ, ਉਹ ਆਉਣ ਵਾਲੇ ਦਿਨਾਂ ਲਈ ਚੰਗੇ ਸੰਕੇਤ ਨਹੀਂ ਹਨ। ਉਨਾਂ ਸਾਰੇ ਜਿਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਦਾ ਇਕੋ-ਇਕ ਉਪਾਅ, ਜੋ ਕਿ ਵੈਕਸੀਨ ਹੀ ਹੈ, ਲਗਾਉਣ ਵਿਚ ਦੇਰੀ ਨਾ ਕਰਨ ਅਤੇ ਜਿੰਨਾ ਲੋਕਾਂ ਨੇ ਅਜੇ ਤੱਕ ਕਰੋਨਾ ਤੋਂ ਬਚਾਅ ਦਾ ਟੀਕਾ ਨਹੀਂ ਲਗਾਇਆ ਉਹ ਇਹ ਦੋਵੇਂ ਟੀਕੇ ਜ਼ਰੂਰ ਲਗਾਉਣ। ਉਨਾਂ ਕਿਹਾ ਕਿ ਜੇਕਰ ਤਹਾਨੂੰ ਕਿਸੇ ਨੂੰ ਵੀ ਅਜਿਹੇ ਲੱਛਣ ਮਹਿਸੂਸ ਹੋਣ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਤੋਂ ਆਪਣਾ ਟੈਸਟ ਕਰਵਾਓ ਤੇ ਆਪਣੇ ਆਪ ਨੂੰ ਪਰਿਵਾਰ ਤੇ ਹੋਰ ਮੈਂਬਰਾਂ ਤੋਂ ਵੱਖਰਾ ਕਰ ਲਵੋ ਤਾਂ ਕਿ ਇਹ ਬਿਮਾਰੀ ਅੱਗੇ ਤੋਂ ਅੱਗੇ ਨਾ ਫੈਲੇ।

In The Market