LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਠਾਨਕੋਟ 'ਚ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਆਏ ਸਾਹਮਣੇ, ਡਰਾਉਣ ਲੱਗੀ ਮਹਾਮਾਰੀ 

6j pathankot

ਪਠਾਨਕੋਟ : ਪਠਾਨਕੋਟ (Pathankot) ਵਿਚ ਫਿਰ ਲਗਾਤਾਰ ਕੋਰੋਨਾ (Corona) ਦਾ ਵੱਡਾ ਬਲਾਸਟ ਹੋਇਆ ਹੈ ਤੇ ਸਿਹਤ ਵਿਭਾਗ (Department of Health) ਨੂੰ ਮਿਲੀਆਂ ਜਾਂਚ ਰਿਪੋਰਟਾਂ ਅਨੁਸਾਰ 187 ਨਵੇਂ ਕੋਰੋਨਾ ਮਰੀਜ਼ (Corona patients) ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹਾ ਪਠਾਨਕੋਟ (Pathankot) ਵਿਚ ਕੋਰੋਨਾ ਮਰੀਜ਼ਾਂ (Corona patients) ਦੀ ਗਿਣਤੀ ਵਧ ਕੇ 672 ਹੋ ਗਈ ਹੈ। ਪੰਜਾਬ ਵਿਚ ਹੁਣ ਕੋਰੋਨਾ ਮਹਾਮਾਰੀ (Corona epidemic) ਡਰਾਉਣ ਲੱਗੀ ਹੈ। ਪਟਿਆਲਾ ਤੋਂ ਬਾਅਦ ਪੰਜਾਬ ਦੇ 5 ਵੱਡੇ ਜ਼ਿਲਿਆਂ ਮੋਹਾਲੀ, ਲੁਧਿਆਣਾ,  (Mohali, Ludhiana,) ਜਲੰਧਰ, ਪਠਾਨਕੋਟ (Jalandhar, Pathankot) ਅਤੇ ਅੰਮ੍ਰਿਤਸਰ ਵਿਚ ਮਹਾਮਾਰੀ (Epidemic in Amritsar) ਫੈਲਣ ਲੱਗੀ ਹੈ। ਬੁੱਧਵਾਰ ਨੂੰ ਇਕ ਹੀ ਦਿਨ 4 ਮਰੀਜ਼ਾਂ ਦੀ ਮੌਤ ਅਤੇ 1811 ਲੋਕਾਂ ਦੇ ਲਪੇਟ ਵਿਚ ਆਉਣ ਨਾਲ ਸੂਬੇ ਵਿਚ ਦਹਿਸ਼ਤ ਫੈਲ ਗਈ ਹੈ। ਪੰਜਾਬ ਵਿਚ ਹਾਲਾਤ ਇਸ ਤਰ੍ਹਾਂ ਵਿਗੜ ਰਹੇ ਹਨ ਕਿ ਪਾਜ਼ੇਟੀਵਿਟੀ ਰੇਟ (Positivity rate) ਵੀ 7.95 ਫੀਸਦੀ ਤੱਕ ਪਹੁੰਚ ਚੁੱਕਾ ਹੈ। ਉਥੇ ਹੀ ਪੰਜਾਬ ਵਿਚ ਹੁਣ ਓਮੀਕ੍ਰੋਨ (Now Omicron) ਦੇ 7 ਕੇਸ ਹੋ ਗਏ ਹਨ। Also Read : ਅੰਮ੍ਰਿਤਸਰ ਏਅਰਪੋਰਟ 'ਤੇ ਹੋਇਆ ਕੋਰੋਨਾ ਬਲਾਸਟ, 125 ਯਾਤਰੀਆਂ ਦੀ ਰਿਪੋਰਟ ਆਈ ਪਾਜ਼ੇਟਿਵ

Covid Omicron Cases In India Live: Coronavirus India Update Today 6  January, Lockdown Curfew Restrictions In States, Mohfw News In Hindi - Covid  19 Omicron India: पुडुचेरी में कोरोना के 129 नए

ਪੰਜਾਬ ਵਿਚ ਚਿੰਤਾਜਨਕ ਹਾਲਾਤ ਇਹ ਹਨ ਕਿ ਬੁੱਧਵਾਰ ਨੂੰ ਬਰਨਾਲਾ, ਫਰੀਦਕੋਟ, ਜਲੰਧਰ ਅਤੇ ਮੁਕਤਸਰ ਵਿਚ 1-1 ਮਰੀਜ਼ ਦੀ ਕੋਰੋਨਾ ਕਾਰਣ ਮੌਤ ਹੋ ਗਈ ਹੈ। ਉਥੇ ਹੀ ਇਕ ਮਰੀਜ਼ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰ ਦਿੱਤਾ ਗਿਆ। ਪੰਜਾਬ ਵਿਚ ਕੁਲ 69 ਮਰੀਜ਼ ਲਾਈਫ ਸੇਵਿੰਗ ਸਪੋਰਟ 'ਤੇ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ 53 ਆਕਸੀਜਨ, 14 ਆਈ.ਸੀ.ਯੂ. ਅਤੇ 2 ਵੈਂਟੀਲੇਟਰ 'ਤੇ ਹਨ।  ਪੰਜਾਬ ਵਿਚ ਹੁਣ ਕੋਰੋਨਾ ਦੇ ਓਮੀਕ੍ਰੋਨ ਵੈਰੀਐਂਟ ਦੇ 7 ਮਾਮਲੇ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਜਲੰਧਰ ਅਤੇ ਪਟਿਆਲਾ ਤੋਂ 2-2 ਅਤੇ ਮੋਗਾ, ਤਰਨਤਾਰਨ, ਨਵਾਂਸ਼ਹਿਰ ਤੋਂ 1-1 ਓਮੀਕ੍ਰੋਨ ਕੇਸ ਆ ਚੁੱਕਾ ਹੈ। ਫਤਿਹਗੜ ਸਾਹਿਬ ਨਾਲ ਜੁੜਿਆ ਇਕ ਓਮੀਕ੍ਰੋਨ ਕੇਸ ਸਾਹਮਣੇ ਆਇਆ ਸੀ ਪਰ ਉਸ ਦੇ ਦਿੱਲੀ ਏਅਰਪੋਰਟ ਤੋਂ ਸਿੱਧਾ ਹਿਮਾਚਲ ਪ੍ਰਦੇਸ਼ ਜਾਣ ਦੀ ਵਜ੍ਹਾ ਨਾਲ ਉਸ ਨੂੰ ਪੰਜਾਬ ਦੇ ਖਾਤੇ ਵਿਚ ਨਹੀਂ ਜੋੜਿਆ ਗਿਆ ਹੈ।

In The Market