LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਰਸਕਾਰ ਦੇਣ ਤੋਂ ਪਹਿਲਾਂ ਪੁੱਛੀ ਜਾਂਦੀ ਹੈ ਇੱਛਾ, ਵਾਪਸ ਕਰਨ ਦਾ ਕੋਈ ਅਧਿਕਾਰ ਨਹੀਂ, ਪੜ੍ਹੋ ਪਦਮ ਪੁਰਸਕਾਰ ਦੇ ਨਿਯਮ

award52369

ਨਵੀਂ ਦਿੱਲੀ : ਪਿਛਲੇ ਕੁਝ ਸਮੇਂ ਤੋਂ ਐਵਾਰਡ ਵਾਪਸ ਕਰਨ ਦਾ ਇਕ ਵੱਖਰਾ ਰਿਵਾਜ ਸ਼ੁਰੂ ਹੋਇਆ ਹੈ। ਬਹੁਤ ਸਾਰੇ ਐਵਾਰਡੀਆਂ ਨੇ ਕਿਸੇ ਗੱਲ ਤੋਂ ਨਰਾਜ਼ ਹੋ ਕੇ ਐਵਾਰਡ ਵਾਪਸ ਕਰਨ ਦਾ ਐਲਾਨ ਕਰਦੇੇ ਹਨ ਅੱਜ ਦੱਸ ਦਿੰਦੇ ਹਾਂ ਕਿ ਕੋਈ ਵੀ ਵੱਡਾ ਪੁਰਸਕਾਰ ਲੈਣ ਦੇ ਨਿਯਮ ਕੀ ਹੁੰਦੇ ਹਨ ਅਤੇ ਬਾਅਦ ਵਿੱਚ ਸਰਕਾਰ ਦੀਆਂ ਕੀ ਸ਼ਰਤਾਂ ਹਨ। ਪਦਮ ਪੁਰਸਕਾਰ ਲੈਣ ਤੋਂ ਪਹਿਲਾ ਸਰਕਾਰ ਐਵਾਰਡੀ ਦੀ ਇੱਛਾ ਪੁੱਛ ਦੀ ਹੈ ਕਿ ਪੁਰਸਕਾਰ ਲੈਣ ਹੈ ਜਾਂ ਨਹੀ। ਆਓ ਜਾਣਦੇ ਹਾਂ ਇਸ ਬਾਰੇ ਖਾਸ ਨਿਯਮ- 

ਐਵਾਰਡ ਸੰਬੰਧੀ ਰਾਸ਼ਟਰਪਤੀ ਦਾ ਫੈਸਲਾ ਅਹਿਮ 

ਭਾਰਤ ਦੇ ਐਵਾਰਡਸ ਵਿਚੋਂ ਪਦਮ ਪੁਰਸਕਾਰ ਸਰਵਸ਼੍ਰੇਸਟ ਐਵਾਰਡ ਹੈ। ਟਾਈਮਜ਼ ਆਫ ਇੰਡੀਆ 'ਚ ਛਪੀ ਖਬਰ ਮੁਤਾਬਕ ਕੋਈ ਵੀ ਐਵਾਰਡ ਜੇਤੂ ਕਾਰਨ ਦੱਸ ਕੇ ਆਪਣਾ ਐਵਾਰਡ ਵਾਪਸ ਕਰ ਸਕਦਾ ਹੈ ਪਰ ਪਦਮ ਐਵਾਰਡ ਦੇ ਮਾਮਲੇ 'ਚ ਅਜਿਹੀ ਕੋਈ ਵਿਵਸਥਾ ਨਹੀਂ ਹੈ। ਪਦਮ ਪੁਰਸਕਾਰ ਬਾਰੇ ਨਿਯਮ ਇਹ ਹੈ ਕਿ ਜਦੋਂ ਤੱਕ ਕੋਈ ਠੋਸ ਕਾਰਨ ਨਾ ਹੋਵੇ, ਪੁਰਸਕਾਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਅਜਿਹਾ ਤਾਂ ਹੀ ਹੁੰਦਾ ਹੈ ਜੇਕਰ ਰਾਸ਼ਟਰਪਤੀ ਇਹ ਫੈਸਲਾ ਕਰਦਾ ਹੈ ਕਿ ਜੇਤੂ ਦਾ ਨਾਮ ਵਾਪਸ ਲੈ ਲਿਆ ਜਾਣਾ ਚਾਹੀਦਾ ਹੈ। ਹਾਲਾਂਕਿ, ਅਵਾਰਡ ਨਿਯਮਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਰਾਸ਼ਟਰਪਤੀ ਕਿਸੇ ਦਾ ਅਵਾਰਡ ਰੱਦ ਕਰਦਾ ਹੈ, ਤਾਂ ਉਸਦੇ ਨਿਰਦੇਸ਼ਾਂ ਨੂੰ ਕਿਵੇਂ ਰੱਦ ਕੀਤਾ ਜਾ ਸਕਦਾ ਹੈ।

ਨਾਮਜ਼ਦ ਵਿਅਕਤੀ ਤੋਂ ਉਸ ਦੀ ਮੰਗੀ ਜਾਂਦੀ ਹੈ ਇੱਛਾ

2018 ਵਿੱਚ, ਤਤਕਾਲੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਰਾਜ ਸਭਾ ਵਿੱਚ ਕਿਹਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਦੇਸ਼ ਦੀਆਂ ਜਾਂਚ ਏਜੰਸੀਆਂ ਦੁਆਰਾ ਉਸਦੇ ਚਰਿੱਤਰ ਦੀ ਜਾਂਚ ਅਤੇ ਤਸਦੀਕ ਕਰਨ ਤੋਂ ਬਾਅਦ ਹੀ ਰਾਸ਼ਟਰੀ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਜਾਂਦਾ ਹੈ। ਇਸ ਤੋਂ ਬਾਅਦ, ਰਿਵਾਜ ਅਨੁਸਾਰ, ਪੁਰਸਕਾਰ ਲਈ ਨਾਮਜ਼ਦ ਵਿਅਕਤੀਆਂ ਦੇ ਨਾਮ ਜਾਰੀ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਹ ਪੁਰਸਕਾਰ ਪ੍ਰਾਪਤ ਕਰਨਾ ਚਾਹੁੰਦੇ ਹਨ ਜਾਂ ਨਹੀਂ। ਹਾਲਾਂਕਿ ਇਹ ਗੈਰ ਰਸਮੀ ਤੌਰ 'ਤੇ ਕੀਤਾ ਜਾਂਦਾ ਹੈ, ਜੇਕਰ ਪ੍ਰਾਪਤਕਰਤਾ ਇਨਕਾਰ ਕਰਦਾ ਹੈ ਕਿ ਉਹ ਪੁਰਸਕਾਰ ਨਹੀਂ ਚਾਹੁੰਦੇ ਹਨ, ਤਾਂ ਉਨ੍ਹਾਂ ਦਾ ਨਾਮ ਦਰਜ ਨਹੀਂ ਕੀਤਾ ਜਾਂਦਾ ਹੈ।

ਐਵਾਰਡ ਲੈਣ ਤੋਂ ਬਾਅਦ ਨਾਮ ਗਜ਼ਟ ਵਿੱਚ ਹੁੰਦਾ ਹੈ ਪ੍ਰਕਾਸ਼ਿਤ 

ਇੱਕ ਵਾਰ ਜਦੋਂ ਕਿਸੇ ਵਿਅਕਤੀ ਨੂੰ ਪਦਮ ਵਿਭੂਸ਼ਣ, ਪਦਮ ਭੂਸ਼ਣ ਜਾਂ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਉਸਦਾ ਨਾਮ ਭਾਰਤ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਲਈ ਇੱਕ ਰਜਿਸਟਰ ਰੱਖਿਆ ਜਾਂਦਾ ਹੈ। ਭਾਵੇਂ ਉਸ ਤੋਂ ਬਾਅਦ ਪ੍ਰਾਪਤਕਰਤਾ ਆਪਣਾ ਅਵਾਰਡ ਵਾਪਸ ਕਰਨ ਦੀ ਪੇਸ਼ਕਸ਼ ਕਰਦਾ ਹੈ, ਉਸਦਾ ਨਾਮ ਅਤੇ ਅਵਾਰਡ ਰਜਿਸਟਰ ਤੋਂ ਨਹੀਂ ਹਟਾਇਆ ਜਾਂਦਾ।

 

In The Market