LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਬਕਾ IPS ਦੇ ਘਰ IT ਦੀ ਰੇਡ, ਹੁਣ ਤੱਕ 3 ਕਰੋੜ ਰੁਪਏ ਬਰਾਮਦ

1febips raid

ਨੋਇਡਾ : ਸਾਬਕਾ ਆਈ.ਪੀ.ਐੱਸ. ਅਫਸਰ ਰਾਮ ਨਾਰਾਇਣ ਸਿੰਘ  (Former IPS Officer Ram Narain Singh) ਯਾਨੀ ਆਰ.ਐੱਮ ਸਿੰਘ ਦੇ ਨੋਇਡਾ ਸਥਿਤ ਘਰ 'ਤੇ ਪਿਛਲੇ 3 ਦਿਨ ਤੋਂ ਇਨਕਮ ਟੈਕਸ ਵਿਭਾਗ (Department of Income Tax) ਦੀ ਟੀਮ ਨੇ ਇਸ ਬੰਗਲੇ 'ਤੇ ਡੇਰਾ ਲਾਇਆ ਹੋਇਆ ਹੈ। ਸੈਕਟਰ 50 ਦੇ ਬੰਗਲਾ ਨੰਬਰ ਏ6 (Bungalow No. A6) 'ਤੇ ਅਧਿਕਾਰੀਆਂ ਦੀ ਟੀਮ ਲਗਾਤਾਰ ਲਾਕਰ ਖੰਗਾਲ ਰਹੀ ਹੈ। ਇਸ ਬੰਗਲੇ ਦੇ ਅੰਦਰ ਤਕਰੀਬਨ 600 ਲਾਕਰ (600 lockers) ਹਨ, ਜਿਸ ਨੂੰ ਇਨਕਮ ਟੈਕਸ ਵਿਭਾਗ (Department of Income Tax) ਦੀ ਟੀਮ ਖੰਗਾਲ ਰਹੀ ਹੈ। ਦਰਅਸਲ ਇਹ ਬੰਗਲਾ ਯੂ.ਪੀ. ਪੁਲਿਸ (UP Police) ਵਿਚ ਡੀ.ਜੀ. ਪ੍ਰੋਸੀਕਿਊਸ਼ਨ ਰਹਿ ਚੁੱਕੇ 1983 ਬੈਚ ਦੇ ਰਿਟਾਇਰਡ ਆਈ.ਪੀ.ਐੱਸ. ਰਾਮ ਨਾਰਾਇਣ ਸਿੰਘ (Retired IPS Ram Narain Singh) ਦਾ ਹੈ। Also Read : ਮੋਬਾਇਲ ਦਾ ਇੰਨਾ ਕ੍ਰੇਜ਼, ਘਰਦਿਆਂ ਦੇ ਝਿੜਕਣ 'ਤੇ ਕੁੜੀ ਨੇ ਦੇ ਦਿੱਤੀ ਜਾਨ

ਇਸ ਬੰਗਲੇ ਦੇ ਬੇਸਮੈਂਟ ਵਿਚ ਰਾਮ ਨਾਰਾਇਣ ਸਿੰਘ ਦੀ ਪਤਨੀ ਅਤੇ ਪੁੱਤਰ ਮਾਨਸਮ ਵਾਲੇਟਸ ਦੇ ਨਾਂ ਨਾਲ ਲਾਕਰਸ ਕਿਰਾਏ 'ਤੇ ਦਿੰਦੇ ਹਨ। ਉੱਤਰ ਪ੍ਰਦੇਸ਼ ਦੇ ਉੱਚ ਅਹੁਦੇ 'ਤੇ ਤਾਇਨਾਤ ਰਹੇ ਇਕ ਹੋਰ ਸਾਬਕਾ ਆਈ.ਪੀ.ਐੱਸ. ਦੇ ਲਾਕਰ ਵੀ ਇਥੋਂ ਮਿਲੇ ਹਨ। ਪਿਛਲੇ ਪੰਜ ਸਾਲ ਤੋਂ ਇਸ ਸੇਫਟੀ ਵਾਲਟ ਵਿਚ ਲਾਕਰ ਕਿਰਾਏ 'ਤੇ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕੋਠੀ ਨੰਬਰ ਏ6 ਵਿਚ ਸਾਬਕਾ ਆਈ.ਪੀ.ਐੱਸ. ਅਧਿਕਾਰੀ ਦੀ ਪਤਨੀ ਅਤੇ ਪੁੱਤਰ ਦੇ ਨਾਂ 'ਤੇ ਨਿੱਜੀ ਤੌਰ 'ਤੇ ਪ੍ਰਾਈਵੇਟ ਲਾਕਰ ਕਿਰਾਏ 'ਤੇ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਆਈ.ਪੀ.ਐੱਸ. ਅਧਿਕਾਰੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਪੁਸ਼ਤੈਨੀ ਕੰਮ ਹੈ। ਇਨ੍ਹਾਂ ਵਿਚੋਂ ਕਿਸੇ ਲਾਕਰ ਵਿਚ ਅਣਐਲਾਨੀ 20 ਲੱਖ ਦੀ ਨਕਦੀ ਹੋਣ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਮਿਲੀ ਸੀ। Also Read:  ਬਿਕਰਮ ਮਜੀਠੀਆ ਦੀ ਥਾਂ ਹੁਣ ਗੁਨੀਵ ਕੌਰ ਮਜੀਠਾ ਹਲਕੇ ਤੋਂ ਲੜਣਗੇ ਚੋਣ 

ਇਸ ਤੋਂ ਬਾਅਦ ਟੀਮ ਨੇ ਇਨ੍ਹਾਂ ਦੇ ਲਾਕਰ ਦੀ ਜਾਂਚ ਲਈ ਛਾਪੇਮਾਰੀ ਸ਼ੁਰੂ ਕੀਤੀ। ਇਨਕਮ ਟੈਕਸ ਵਿਭਾਗ ਦੇ ਸੂਤਰਾਂ ਮੁਤਾਬਕ ਬੇਸਮੈਂਟ ਵਿਚ ਤਕਰੀਬਨ 600 ਤੋਂ ਜ਼ਿਆਦਾ ਪ੍ਰਾਈਵੇਟ ਲਾਕਰਸ ਬਣੇ ਹੋਏ ਹਨ। ਜਿਨ੍ਹਾਂ ਨੂੰ ਪਿਛਲੇ ਐਤਵਾਰ ਤੋਂ ਇਨਕਮ ਟੈਕਸ ਵਿਭਾਗ ਦੀ ਟੀਮ ਲਗਾਤਾਰ ਸਰਚ ਕਰ ਰਹੀ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਨੇ ਹੁਣ ਤੱਕ 3 ਤੋਂ 4 ਬੇਨਾਮੀ ਲਾਕਰਸ ਨੂੰ ਕਟਰ ਨਾਲ ਕਟਵਾਇਆ ਹੈ। ਇਨ੍ਹਾਂ ਲਾਕਰਸ ਵਿਚ 3 ਕਰੋੜ ਰੁਪਏ ਤੋਂ ਜ਼ਿਆਦਾ ਦਾ ਕੈਸ਼ ਬਰਾਮਦ ਹੋਇਆ ਹੈ। ਜਿਨ੍ਹਾਂ ਵਿਚੋਂ ਇਕ ਲਾਕਰ ਵਿਚੋਂ ਤਕਰੀਬਨ ਢਾਈ ਕਰੋੜ ਅਤੇ ਬਾਕੀ 3 ਲਾਕਰਸ ਵਿਚੋਂ 30 ਤੋਂ 40 ਲੱਖ ਰੁਪਏ ਕੈਸ਼ ਮਿਲੇ ਹਨ। ਕੁਝ ਹੋਰ ਬੇਨਾਮੀ ਲਾਕਰਸ ਨੂੰ ਖੋਲ੍ਹੇ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ। ਅਧਿਕਾਰਤ ਸੂਤਰਾਂ ਦੀ ਮੰਨੀਏ ਤਾਂ ਕਈ ਲਾਕਰਾਂ ਵਿਚ ਨਕਦੀ ਤੋਂ ਇਲਾਵਾ ਗਹਿਣੇ ਮਿਲੇ ਹਨ। ਜਾਂਚ ਦੌਰਾਨ ਇਨ੍ਹਾਂ ਲਾਕਰਸ ਦੇ ਰੱਖ-ਰਖਾਅ ਵਿਚ ਕੁਝ ਇਥੇ ਬੇਨਿਯਮੀਆਂ ਵੀ ਮਿਲੀਆਂ ਹਨ। ਮਸਲਨ ਇਥੇ ਲਾਕਰ ਲੈਣ ਵਾਲਿਆਂ ਦੇ ਕੇ.ਵਾਈ.ਸੀ. ਨਹੀਂ ਮਿਲੇ, ਜਿਨ੍ਹਾਂ ਲਾਕਰਾਂ ਵਿਚ ਸਾਮਾਨ ਮਿਲਿਆ ਹੈ, ਉਨ੍ਹਾਂ ਦੇ ਮਾਲਕਾਂ ਤੋਂ ਜਾਣਕਾਰੀ ਲਈ ਗਈ ਹੈ।

In The Market